ਬੀਪੀਈਓਜ਼ ਦੀਆਂ ਖਾਲੀ ਪੋਸਟਾਂ ਕਾਰਨ ਪ੍ਰਾਇਮਰੀ ਸਿੱਖਿਆ ਦੀ ਗੱਡੀ ਲੀਹੋਂ ਲੱਥੀ ਫਲੈਕਸਾਂ ਅਤੇ ਨੀਂਹ ਪੱਥਰਾਂ ਰਾਹੀਂ ਸਿੱਖਿਆ
Publish Date: Wed, 08 Jul 2026 05:41 PM (IST)
Updated Date: Thu, 09 Jul 2026 04:03 AM (IST)
* ਮਾਨਸਾ ਤੇ ਰੋਪੜ ’ਚ ਨਹੀਂ ਹੈ ਇਕ ਵੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫ਼ੋਟੋ : 12,13 ਐਮਏਐਨ ਕੈਪਸ਼ਨ : ਡੀਟੀਐਫ਼ ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਕਰਮਜੀਤ ਤਾਮਕੋਟ। ਕੈਪਸ਼ਨ : ਡੀਟੀਐਫ਼ ਦੇ ਜ਼ਿਲ੍ਹਾ ਮਾਨਸਾ ਦੇ ਆਗੂ ਹਰਜਿੰਦਰ ਅਨੂਪਗੜ੍ਹ। ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਫ਼ਲੈਕਸਾਂ ਤੇ ਨੀਂਹ ਪੱਥਰਾਂ ਰਾਹੀਂ ਸਿੱਖਿਆ ਕ੍ਰਾਂਤੀ ਲਿਆਉਣ ਦਾ ਦਾਅਵਾ ਕਰਨ ਵਾਲੀ ਸਰਕਾਰ ਦੇ ਕਾਰਜਕਾਲ ’ਚ ਹੀ ਪ੍ਰਾਇਮਰੀ ਸਿੱਖਿਆ ਦੇ ਪ੍ਰਬੰਧ ਦੀ ਦੀ ਗੱਡੀ ਲੀਹੋਂ ਲੱਥ ਚੁੱਕੀ ਹੈ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ ਸੂਬਾ ਜਨਰਲ ਸਕੱਤਰ ਰੇਸ਼ਮ ਸਿੰਘ ਬਠਿੰਡਾ ਦੀ ਅਗਵਾਈ ’ਚ ਡੀਟੀਐੱਫ਼ ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਕਰਮਜੀਤ ਤਾਮਕੋਟ ਅਤੇ ਹਰਜਿੰਦਰ ਅਨੂਪਗੜ੍ਹ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਗਭਗ 50000 ਦੇ ਕਰੀਬ ਪ੍ਰਾਇਮਰੀ ਅਧਿਆਪਕਾਂ ਦੀਆਂ ਤਨਖਾਹਾਂ ਬਣਾਉਣ, ਮੈਡੀਕਲ ਬਿੱਲ ਅਤੇ ਹੋਰ ਸਰਵਿਸ ਰਿਕਾਰਡ ਦਾ ਕੰਮ ਸੰਭਾਲਣ ਵਾਲੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀਆਂ 228 ਪੋਸਟਾਂ ਵਿੱਚ 107 ਪੋਸਟਾਂ ਖਾਲੀ ਪਈਆਂ ਹਨ, ਜਿਸ ਕਾਰਨ ਪ੍ਰਾਇਮਰੀ ਅਧਿਆਪਕਾਂ ਦੀਆਂ ਤਨਖਾਹਾਂ ਅਤੇ ਹੋਰ ਕੇ ਅਟਕਣ ਦੀ ਸੰਭਾਵਨਾ ਬਣ ਗਈ ਹੈ। ਉਨ੍ਹਾਂ ਕਿਹਾ ਕਿ ਮਾਨਸਾ ਅਤੇ ਰੋਪੜ ਜ਼ਿਲ੍ਹੇ ਵਿੱਚ ਇੱਕ ਵੀ ਬੀਪੀਈਓ ਨਹੀਂ ਹੈ। ਹੁਸ਼ਿਆਰਪੁਰ, ਬਠਿੰਡਾ ਸੰਗਰੂਰ ਅਤੇ ਨਵਾਂ ਸ਼ਹਿਰ ਵਿੱਚ ਲਗਭਗ 80-90% ਬੀ. ਪੀ. ਈ. ਓ. ਦੀਆਂ ਪੋਸਟਾਂ ਖਾਲੀ ਪਈਆਂ ਹਨ। ਇਸੇ ਤਰ੍ਹਾਂ ਬਾਕੀ ਜ਼ਿਲ੍ਹਿਆਂ ਵਿੱਚ ਵੀ ਇੱਕ ਇੱਕ ਬੀ. ਪੀ. ਈ. ਓ. ਕਈ ਕਈ ਬਲਾਕਾਂ ਦਾ ਕੰਮ ਸਾਂਭ ਰਿਹਾ ਹੈ। ਜਿਕਰਯੋਗ ਹੈ ਕਿ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਲੰਬੀ ਅਤੇ ਕਰੜੀ ਲੜਾਈ ਪਿੱਛੋਂ ਬੀ. ਪੀ. ਈ. ਓਜ਼. ਦਾ ਪ੍ਰੋਮੋਸ਼ਨ ਕੋਟਾ 50:50 ਤੋਂ ਵਧਾ ਕੇ 75:25 ਕੀਤਾ ਗਿਆ ਅਤੇ ਸਰਵਿਸ ਰੂਲਾਂ ਵਿੱਚ ਸੋਧ ਕੇ ਸੀ ਐੱਚ ਟੀ ਦੀ ਪੋਸਟ ਨੂੰ ਜ਼ਿਲਾ ਕਾਡਰ ਬਣਾਇਆ ਗਿਆ ਤਾਂ ਕਿ ਬਲਾਕ ਦਫਤਰਾਂ ਵਿੱਚ ਬੀ. ਪੀ. ਈ. ਓਜ਼. ਦੀ ਘਾਟ ਦੂਰ ਹੋ ਸਕੇ, ਪਰ ਵਿਭਾਗ ਦੀ ਸੁਸਤ ਰਫਤਾਰ ਕਾਰਨ ਲੰਬੇ ਸਮੇਂ ਤੋਂ ਪ੍ਰੋਮੋਸ਼ਨ ਨਹੀਂ ਹੋ ਰਹੀ। ਡੀ ਟੀ ਐਫ਼ ਦੇ ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਬੈਹਣੀਵਾਲ,ਮੀਤ ਪ੍ਰਧਾਨ ਨਵੀਨ ਗੋਇਲ ਬੋਹਾ, ਗੁਰਬਚਨ ਹੀਰੇਵਾਲਾ, ਗੁਰਪ੍ਰੀਤ ਭੀਖੀ ਨੇ ਕਿਹਾ ਕਿ ਮੁੱਖ ਮੰਤਰੀ ਥਾਂ-ਥਾਂ ਸਟੇਜਾਂ ਤੋਂ ਸਿੱਖਿਆ ਕ੍ਰਾਂਤੀ ਲਿਆਉਣ ਦੇ ਦਮਗਜੇ ਮਾਰ ਰਿਹਾ ਹੈ ਪਰ ਗਰਾਉਂਡ ਰਿਅਲਟੀ ਕੁਛ ਹੋਰ ਦਿਸ ਰਹੀ ਹੈ। ਆਗੂਆਂ ਨੇ ਕਿਹਾ ਕਿ ਪ੍ਰਾਇਮਰੀ ਅਧਿਆਪਕ ਆਪਣੇ ਕੰਮਾਂ ਕਾਰਾਂ ਲਈ ਦਫਤਰਾਂ ਦੇ ਚੱਕਰ ਕੱਟ ਰਹੇ ਹਨ ਪਰ ਦਫਤਰ ’ਚ ਸਮਰੱਥ ਅਧਿਕਾਰੀ ਨਾਂ ਹੋਣ ਕਾਰਨ ਉਹਨਾਂ ਦੇ ਕੰਮ ਲਟਕੇ ਪਏ ਹਨ। ਜੱਥੇਬੰਦੀ ਦੇ ਆਗੂਆਂ ਨਿਧਾਨ ਸਿੰਘ, ਸ਼ਿੰਗਾਰਾ ਸਿੰਘ, ਤਰਸੇਮ ਬੋੜਾਵਾਲ, ਹਰਫੂਲ ਸਿੰਘ, ਰਾਜਿੰਦਰਪਾਲ ਸਿੰਘ ਆਗੂਆਂ ਨੇ ਮੰਗ ਕੀਤੀ ਕਿ ਸਿੱਧੀ ਭਰਤੀ ਕੋਟੇ ਦੀਆਂ 25 ਫ਼ੀਸਦੀ ਪੋਸਟਾਂ ਨੂੰ ਭਰਨ ਲਈ ਵੀ ਤੁਰੰਤ ਇਸ਼ਤਿਹਾਰ ਜ਼ਾਰੀ ਕੀਤਾ ਜਾਵੇ। ਇਸ ਮੌਕੇ ਦਮਨਜੀਤ ਸਿੰਘ, ਮਨਦੀਪ ਕੋਟਲੀ, ਸਿਕੰਦਰ ਕੋਟਲੀ, ਕੁਲਦੀਪ ਅੱਕਾਵਾਲੀ, ਜਰਨੈਲ ਬੋਹਾ, ਸੰਦੀਪ ਚਹਿਲ ਉੱਡਤ, ਗੁਰਮੇਲ ਸਿੰਘ ਬੋਹਾ, ਅਜੈ ਕੁਮਾਰ ਬੋਹਾ, ਪਰਸ਼ੋਤਮ ਜੰਡੂ, ਕੁਲਜੀਤ ਪਾਠਕ, ਬਰਨਾਲਾ, ਚਰਨਪਾਲ ਸਿੰਘ, ਜਸਵਿੰਦਰ ਹਾਕਮਵਾਲਾ, ਨਿਰੰਜਣ ਮਾਨਸਾ, ਬਲਕਾਰ ਸਿੰਘ, ਰਾਜਿੰਦਰ ਸਿੰਘ ਐੱਚਟੀ, ਸੁਖਚੈਨ ਸੇਖੋਂ, ਮੱਘਰ ਸਿੰਘ, ਜਸਪਰੀਤ ਘੁਰਕਣੀ, ਜਗਪਾਲ ਸਿੰਘ, ਅਰਵਿੰਦਰ ਸਿੰਘ, ਅਮਨਦੀਪ ਕੌਰ, ਬੇਅੰਤ ਕੌਰ, ਖੁਸ਼ਵਿੰਦਰ ਕੌਰ , ਅਮਰਪ੍ਰੀਤ ਕੌਰ, ਨਿਰਲੇਪ ਕੌਰ, ਮਨਵੀਰ ਕੌਰ, ਗੁਰਜੀਤ ਮਾਨਸਾ, ਅਮਰਜੀਤ ਸਿੰਘ, ਸੁਖਵਿੰਦਰ ਗਾਮੀਵਾਲਾ, ਜਸਵਿੰਦਰ ਕਾਮਰੇਡ, ਹਰਵਿੰਦਰ ਸਮਾਓ, ਮਨਦੀਪ ਕੁਮਾਰ, ਕੁਲਵਿੰਦਰ ਦਲੇਲਵਾਲਾ, ਬਲਜਿੰਦਰ ਦਲੇਲਵਾਲਾ, ਧਰਮ ਸਿੰਘ ਆਦਿ ਅਧਿਆਪਕ ਆਗੂ ਹਾਜ਼ਰ ਸਨ।