- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਹਿਰਾਂ ਅਨੁਸਾਰ ਅਗੇਤੀ ਬਿਜਾਈ ਕਾਰਨ ਇਸ ਵਾਰ ਸੁੰਡੀ ਦੀ ਸਰਗਰਮੀ ਆਮ ਨਾਲੋਂ ਪਹਿਲਾਂ ਨਜ਼ਰ ਆ ਰਹੀ ਹੈ। ਗੁਲਾਬੀ ਸੁੰਡੀ ਨਰਮੇ ਦੇ ਫੁੱਲਾਂ ਅਤੇ ਟੀਂਡਿਆਂ ਵਿੱਚ ਦਾਖ਼ਲ ਹੋ ਕੇ ਅੰਦਰੋਂ ਹੀ ਫ਼ਸਲ ਨੂੰ ਨੁਕਸਾਨ ਪਹੁੰਚਾਉਂਦੀ ਹੈ, ਜਿਸ ਨਾਲ ਉਤਪਾਦਨ ਅਤੇ ਰੇਸ਼ੇ ਦੀ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ: ਮਾਲਵਾ ਦੇ ਨਰਮਾ ਪੱਟੀ ਖੇਤਰ ਵਿੱਚ ਨਰਮੇ ਦੀ ਫ਼ਸਲ 'ਤੇ ਗੁਲਾਬੀ ਸੁੰਡੀ ਨੇ ਮੁੜ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਬਠਿੰਡਾ, ਮਾਨਸਾ ਅਤੇ ਫਾਜ਼ਿਲਕਾ ਦੇ ਕੁਝ ਇਲਾਕਿਆਂ ਵਿੱਚ ਅਗੇਤੀ ਬਿਜਾਈ ਵਾਲੇ ਨਰਮੇ ਵਿੱਚ ਗੁਲਾਬੀ ਸੁੰਡੀ ਦੇ ਪਤੰਗੇ ਅਤੇ ਸ਼ੁਰੂਆਤੀ ਹਮਲੇ ਦੇ ਲੱਛਣ ਮਿਲੇ ਹਨ। ਭਾਵੇਂ ਹਮਲਾ ਹਾਲੇ ਸੀਮਤ ਹੈ, ਪਰ ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਖੇਤਾਂ ਦੀ ਲਗਾਤਾਰ ਨਿਗਰਾਨੀ ਕਰਨ ਅਤੇ ਸਮੇਂ ਸਿਰ ਰੋਕਥਾਮ ਦੇ ਉਪਾਅ ਕਰਨ ਦੀ ਸਲਾਹ ਦਿੱਤੀ ਹੈ।
ਮਾਹਿਰਾਂ ਅਨੁਸਾਰ ਅਗੇਤੀ ਬਿਜਾਈ ਕਾਰਨ ਇਸ ਵਾਰ ਸੁੰਡੀ ਦੀ ਸਰਗਰਮੀ ਆਮ ਨਾਲੋਂ ਪਹਿਲਾਂ ਨਜ਼ਰ ਆ ਰਹੀ ਹੈ। ਗੁਲਾਬੀ ਸੁੰਡੀ ਨਰਮੇ ਦੇ ਫੁੱਲਾਂ ਅਤੇ ਟੀਂਡਿਆਂ ਵਿੱਚ ਦਾਖ਼ਲ ਹੋ ਕੇ ਅੰਦਰੋਂ ਹੀ ਫ਼ਸਲ ਨੂੰ ਨੁਕਸਾਨ ਪਹੁੰਚਾਉਂਦੀ ਹੈ, ਜਿਸ ਨਾਲ ਉਤਪਾਦਨ ਅਤੇ ਰੇਸ਼ੇ ਦੀ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਅਤੇ ਖੇਤੀਬਾੜੀ ਵਿਭਾਗ ਨੇ ਸਮੇਂ ਸਿਰ ਪ੍ਰਭਾਵਸ਼ਾਲੀ ਕਦਮ ਨਾ ਚੁੱਕੇ ਤਾਂ ਇਸ ਦਾ ਸਿੱਧਾ ਅਸਰ ਕਿਸਾਨਾਂ ਦੀ ਆਰਥਿਕਤਾ 'ਤੇ ਪਵੇਗਾ।
ਕੁਝ ਖੇਤਾਂ ਵਿੱਚ ਮਿਲੇ ਪਤੰਗੇ
ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਕੁਝ ਖੇਤਾਂ ਵਿੱਚ ਗੁਲਾਬੀ ਸੁੰਡੀ ਦੇ ਪਤੰਗੇ ਮਿਲੇ ਹਨ ਅਤੇ ਵਿਭਾਗ ਵੱਲੋਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਨਰਮੇ ਦੇ ਖੇਤਾਂ ਦਾ ਨਿਯਮਤ ਮੁਆਇਨਾ ਕਰਨ ਅਤੇ ਗੁਲਾਬੀ ਸੁੰਡੀ ਤੇ ਚਿੱਟੀ ਮੱਖੀ 'ਤੇ ਵਿਸ਼ੇਸ਼ ਨਜ਼ਰ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬੀਟੀ ਕਾਟਨ ਵਿੱਚ 10 ਫ਼ੀਸਦੀ ਅਤੇ ਦੇਸੀ ਕਪਾਹ ਵਿੱਚ 25 ਫ਼ੀਸਦੀ ਫੁੱਲ-ਡੋਡੀ ਆਉਣ 'ਤੇ ਹੀ ਪੀਏਯੂ ਦੀਆਂ ਸਿਫ਼ਾਰਸ਼ਾਂ ਅਨੁਸਾਰ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਜਾਵੇ।
ਤੇਜ਼ੀ ਨਾਲ ਫੈਲਦੀ ਹੈ ਗੁਲਾਬੀ ਸੁੰਡੀ
ਗੁਲਾਬੀ ਸੁੰਡੀ ਨਰਮੇ ਦੀ ਸਭ ਤੋਂ ਖ਼ਤਰਨਾਕ ਕੀਟਾਂ ਵਿੱਚੋਂ ਇੱਕ ਹੈ। ਇੱਕ ਮਾਦਾ ਸੁੰਡੀ ਕਰੀਬ 500 ਆਂਡੇ ਦਿੰਦੀ ਹੈ। ਨਿਕਲਣ ਵਾਲੇ ਪਤੰਗੇ ਤੇਜ਼ੀ ਨਾਲ ਫੈਲ ਕੇ ਨਰਮੇ ਦੇ ਫੁੱਲਾਂ ਅਤੇ ਟੀਂਡਿਆਂ ਵਿੱਚ ਦਾਖ਼ਲ ਹੋ ਜਾਂਦੇ ਹਨ। ਬਾਹਰੋਂ ਟੀਂਡਾ ਠੀਕ ਦਿਖਾਈ ਦਿੰਦਾ ਹੈ, ਪਰ ਅੰਦਰੋਂ ਸੁੰਡੀ ਫ਼ਸਲ ਨੂੰ ਖੋਖਲਾ ਕਰ ਦਿੰਦੀ ਹੈ, ਜਿਸ ਦਾ ਪਤਾ ਟੀਂਡਾ ਖੁੱਲ੍ਹਣ ਵੇਲੇ ਲੱਗਦਾ ਹੈ।