- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਨਸਾ ਬੱਸ ਅੱਡੇ ’ਤੇ ਸਵੇਰੇ ਚੰਡੀਗੜ੍ਹ ਜਾਣ ਲਈ ਪਹੁੰਚੀਆਂ ਸਵਾਰੀਆਂ ਨੂੰ ਨਿਰਧਾਰਤ ਸਮੇਂ ’ਤੇ ਬੱਸ ਨਾ ਮਿਲਣ ਕਾਰਨ ਕਾਫੀ ਸਮਾਂ ਉਡੀਕ ਕਰਨੀ ਪਈ। ਸਵੇਰੇ 5:40 ਵਜੇ ਚੰਡੀਗੜ੍ਹ ਜਾਣ ਵਾਲੀ ਬੱਸ ਨਾ ਆਉਣ ਕਾਰਨ ਬੱਸ ਅੱਡੇ ’ਤੇ ਸਵਾਰੀਆਂ ਦੀ ਭੀੜ ਵਧ ਗਈ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ: ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਸਬੰਧੀ ਸੋਮਵਾਰ ਨੂੰ ਲੁਧਿਆਣਾ ਵਿਖੇ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਰੈਲੀ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਸਰਕਾਰੀ ਪੀਆਰਟੀਸੀ ਬੱਸਾਂ ਭੇਜੀਆਂ ਗਈਆਂ ਸਨ। ਰੈਲੀ ਤੋਂ ਬਾਅਦ ਇਹ ਬੱਸਾਂ ਦੇਰ ਰਾਤ ਆਪਣੇ ਟਿਕਾਣਿਆਂ ’ਤੇ ਵਾਪਸ ਪੁੱਜੀਆਂ। ਇਸ ਕਾਰਨ ਮੰਗਲਵਾਰ ਸਵੇਰੇ ਕਈ ਬੱਸ ਅੱਡਿਆਂ ਤੋਂ ਆਪਣੇ ਨਿਰਧਾਰਤ ਸਮੇਂ ’ਤੇ ਸਵਾਰੀਆਂ ਨੂੰ ਨਾ ਲਿਜਾ ਸਕੀਆਂ।ਇਸ ਕਾਰਨ ਮਾਨਸਾ ਬੱਸ ਅੱਡੇ ’ਤੇ ਸਵਾਰੀਆਂ ਨੂੰ ਕਾਫੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ।
ਮਾਨਸਾ ਬੱਸ ਅੱਡੇ ’ਤੇ ਸਵੇਰੇ ਚੰਡੀਗੜ੍ਹ ਜਾਣ ਲਈ ਪਹੁੰਚੀਆਂ ਸਵਾਰੀਆਂ ਨੂੰ ਨਿਰਧਾਰਤ ਸਮੇਂ ’ਤੇ ਬੱਸ ਨਾ ਮਿਲਣ ਕਾਰਨ ਕਾਫੀ ਸਮਾਂ ਉਡੀਕ ਕਰਨੀ ਪਈ। ਸਵੇਰੇ 5:40 ਵਜੇ ਚੰਡੀਗੜ੍ਹ ਜਾਣ ਵਾਲੀ ਬੱਸ ਨਾ ਆਉਣ ਕਾਰਨ ਬੱਸ ਅੱਡੇ ’ਤੇ ਸਵਾਰੀਆਂ ਦੀ ਭੀੜ ਵਧ ਗਈ। ਇਸ ਦੌਰਾਨ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ)ਦੀ ਬੱਸ ਕਰੀਬ 6 ਵਜੇ ਮਾਨਸਾ ਪਹੁੰਚੀ, ਪਰ ਇਸ ਵਿੱਚ ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਦਿੱਤੀ ਜਾਂਦੀ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਲਾਗੂ ਨਾ ਹੋਣ ਕਾਰਨ ਮਹਿਲਾ ਸਵਾਰੀਆਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਬੱਸ ਅੱਡੇ ’ਤੇ ਮੌਜੂਦ ਕੁਝ ਮੁਲਾਜ਼ਮਾਂ ਨੇ ਦੱਸਿਆ ਕਿ ਸੋਮਵਾਰ ਨੂੰ ਕਈ ਪੀਆਰਟੀਸੀ ਬੱਸਾਂ ਲੁਧਿਆਣਾ ਵਿਖੇ ਹੋਈ ਰੈਲੀ ਲਈ ਗਈਆਂ ਸਨ। ਰੈਲੀ ਤੋਂ ਬਾਅਦ ਬੱਸਾਂ ਦੇਰ ਰਾਤ ਮਾਨਸਾ ਵਾਪਸ ਪੁੱਜੀਆਂ, ਜਿਸ ਕਾਰਨ ਅਗਲੇ ਦਿਨ ਦੀ ਬੱਸਾਂ ਦੀ ਸਮਾਂ-ਸਾਰਣੀ ਪ੍ਰਭਾਵਿਤ ਹੋਈ ਅਤੇ ਕਈ ਬੱਸਾਂ ਆਪਣੇ ਨਿਰਧਾਰਤ ਸਮੇਂ ਤੋਂ ਪਿੱਛੇ ਹੋ ਗਈਆਂ।
ਬੱਸਾਂ ਦੇ ਸਮੇਂ ਸਿਰ ਨਾ ਪਹੁੰਚਣ ਕਾਰਨ ਕਈ ਸਵਾਰੀਆਂ ਨੂੰ ਆਪਣੀਆਂ ਅਗਲੀਆਂ ਯਾਤਰਾਵਾਂ ਲਈ ਵੀ ਦੇਰੀ ਦਾ ਸਾਹਮਣਾ ਕਰਨਾ ਪਿਆ।