- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨਾਲ ਸਬੰਧਾਂ ਨੂੰ ਲੈ ਕੇ ਐਨ.ਆਈ.ਏ. (NIA) ਵੱਲੋਂ ਪਿੰਡ ਕੁਲਾਣਾ ਵਿੱਚ ਯਾਦਵਿੰਦਰ ਸਿੰਘ ਉਰਫ਼ ਪ੍ਰੀਤਾ ਦੇ ਘਰ ਤੀਜੀ ਵਾਰ ਅੱਜ ਸਵੇਰੇ 5 ਵਜੇ ਦੇ ਕਰੀਬ ਛਾਪੇਮਾਰੀ ਕੀਤੀ ਗਈ। ਤਿੰਨ ਗੱਡੀਆਂ ਵਿੱਚ ਪਹੁੰਚੇ ਕਰੀਬ 7 ਤੋਂ 8 ਅਧਿਕਾਰੀਆਂ ਵੱਲੋਂ 9:30 ਵਜੇ ਤੱਕ ਪੂਰੇ ਘਰ ਦੀ ਤਲਾਸ਼ੀ ਲਈ ਗਈ ਅਤੇ ਘਰ ਦੇ ਹਰ ਕੋਨੇ ਨੂੰ ਖੰਗਾਲਿਆ ਗਿਆ।

ਹਰਕ੍ਰਿਸ਼ਨ ਸ਼ਰਮਾ/ਚਤਰ ਸਿੰਘ, ਮਾਨਸਾ/ਬੁਢਲਾਡਾ। ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨਾਲ ਸਬੰਧਾਂ ਨੂੰ ਲੈ ਕੇ ਐਨ.ਆਈ.ਏ. (NIA) ਵੱਲੋਂ ਪਿੰਡ ਕੁਲਾਣਾ ਵਿੱਚ ਯਾਦਵਿੰਦਰ ਸਿੰਘ ਉਰਫ਼ ਪ੍ਰੀਤਾ ਦੇ ਘਰ ਤੀਜੀ ਵਾਰ ਅੱਜ ਸਵੇਰੇ 5 ਵਜੇ ਦੇ ਕਰੀਬ ਛਾਪੇਮਾਰੀ ਕੀਤੀ ਗਈ। ਤਿੰਨ ਗੱਡੀਆਂ ਵਿੱਚ ਪਹੁੰਚੇ ਕਰੀਬ 7 ਤੋਂ 8 ਅਧਿਕਾਰੀਆਂ ਵੱਲੋਂ 9:30 ਵਜੇ ਤੱਕ ਪੂਰੇ ਘਰ ਦੀ ਤਲਾਸ਼ੀ ਲਈ ਗਈ ਅਤੇ ਘਰ ਦੇ ਹਰ ਕੋਨੇ ਨੂੰ ਖੰਗਾਲਿਆ ਗਿਆ।
ਟੀਮ ਨੂੰ ਜਾਂਚ ਦੌਰਾਨ ਉੱਥੋਂ ਕੁਝ ਨਹੀਂ ਮਿਲਿਆ ਅਤੇ ਟੀਮ ਨੇ 15 ਜੂਨ ਨੂੰ ਯਾਦਵਿੰਦਰ ਸਿੰਘ ਨੂੰ ਚੰਡੀਗੜ੍ਹ ਦਫ਼ਤਰ ਵਿੱਚ ਜਾਂਚ ਲਈ ਦੁਬਾਰਾ ਬੁਲਾਇਆ ਹੈ। ਕਰੀਬ 1 ਮਹੀਨਾ ਪਹਿਲਾਂ ਵੀ ਐੱਨ.ਆਈ.ਏ. ਦੀ ਟੀਮ ਵੱਲੋਂ ਯਾਦਵਿੰਦਰ ਸਿੰਘ ਦੇ ਘਰ ਰੇਡ ਕੀਤੀ ਗਈ ਸੀ।
ਪਲੱਸ-ਟੂ (+2) ਦੀ ਪੜ੍ਹਾਈ ਅੱਧ ਵਿਚਾਲੇ ਛੱਡ ਚੁੱਕੇ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਕਰੀਬ 2 ਸਾਲ ਪਹਿਲਾਂ ਉਹ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਦੇ ਸੰਪਰਕ ਵਿੱਚ ਜ਼ਰੂਰ ਆਇਆ ਸੀ ਪਰ ਉਸ ਤੋਂ ਬਾਅਦ ਉਸ ਨਾਲ ਕੋਈ ਤਾਲਮੇਲ ਨਹੀਂ ਹੈ।
ਯਾਦਵਿੰਦਰ ਸਿੰਘ ਦੇ ਰਿਸ਼ਤੇਦਾਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਐੱਨ.ਆਈ.ਏ. ਦੀ ਟੀਮ ਤਿੰਨ ਵਾਰ ਉਨ੍ਹਾਂ ਦੇ ਘਰ ਰੇਡ ਕਰ ਚੁੱਕੀ ਹੈ ਅਤੇ ਅੱਜ ਸਵੇਰੇ ਵੀ ਉਨ੍ਹਾਂ ਦੇ ਉੱਠਣ ਤੋਂ ਪਹਿਲਾਂ ਹੀ ਘਰ ਪਹੁੰਚ ਚੁੱਕੀ ਸੀ। ਉਨ੍ਹਾਂ ਨੇ ਮੰਨਿਆ ਕਿ ਯਾਦਵਿੰਦਰ ਸਿੰਘ 2 ਸਾਲ ਪਹਿਲਾਂ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਦੇ ਸੰਪਰਕ ਵਿੱਚ ਆਇਆ ਸੀ ਪਰ ਉਸ ਤੋਂ ਬਾਅਦ ਹੀ ਉਸ ਦੇ ਮੋਬਾਈਲ ਅਤੇ ਸਿਮ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਦਾ ਸ਼ਹਿਜ਼ਾਦ ਭੱਟੀ ਨਾਲ ਕੋਈ ਕਨੈਕਸ਼ਨ ਨਹੀਂ ਹੈ।