- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਨਸਾ ਵਿੱਚ ਆਪਣੀ ਦਵਾਈਆਂ ਦੀ ਦੁਕਾਨ ’ਚ ਪਰਵਿੰਦਰ ਸਿੰਘ ਝੋਟਾ ਦੇ ਕਤਲ ਕਰਨ ਲਈ ਅਸ਼ਵਨੀ ਕੁਮਾਰ ਨੇ ਲਾਇਸੰਸੀ ਹਥਿਆਰ ਦੀ ਵਰਤੋਂ ਕੀਤੀ ਸੀ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਅਸ਼ਵਨੀ ਕੁਮਾਰ ਨੂੰ ਇੱਕੋ ਸਮੇਂ 50 ਕਾਰਤੂਸ ਖ਼ਰੀਦਣ ਅਤੇ ਇੱਕ ਸਾਲ ‘ਚ 100 ਕਾਰਤੂਸ ਖਰੀਦਣ ਦਾ ਅਧਿਕਾਰੀ ਵੀ ਦਿੱਤਾ ਹੋਇਆ ਸੀ। ।ਪਤਾ ਲੱਗਿਆ ਹੈ ਕਿ ਅਸ਼ਵਨੀ ਕੁਮਾਰ ਲਈ ਖ਼ਤਰੇ ਦਾ ਅਧਾਰ ਮਾਨਸਾ ਦੇ ਸਿਟੀ 2 ‘ਚ ਦਰਜ ਇੱਕ ਐਫ਼ਆਈਆਰ ਨੂੰ ਬਣਾਇਆ ਗਿਆ ਸੀ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ: ਪਰਵਿੰਦਰ ਸਿੰਘ ਝੋਟਾ ਦਾ ਕਤਲ ਕਰਨ ਵਾਲੇ ਅਸ਼ਵਨੀ ਕੁਮਾਰ ਨੂੰ ਅਸਲਾ ਲਾਇਸੰਸ ਜਾਰੀ ਕਰਨ ਦਾ ਭੇਤ ਖੁੱਲ੍ਹਿਆ ਹੈ। ਇਸ ਦੇ ਪਹਿਲਾਂ ਅਸ਼ਵਨੀ ਕੋਲ ਅਸਲਾ ਹੁੰਦਾ ਸੀ ਜਾਂ ਨਹੀਂ, ਇਸ ਬਾਰੇ ਭੇਤ ਬਣਿਆ ਹੋਇਆ ਸੀ, ਪਰ ਝੋਟਾ ਦੇ ਹੋਏ ਕਤਲ ਬਾਅਦ ਭੇਤ ਖੁੱਲ੍ਹਿਆ ਹੈ ਕਿ ਉਹ ਅਸਲੇ ਨਾਲ ਲੈਸ ਰਹਿੰਦਾ ਸੀ। ਮੁਲਜ਼ਮ ‘ਤੇ ਕਈ ਪਰਚੇ ਦਰਜ ਸਨ, ਪਰ ਫ਼ਿਰ ਵੀ ਉਸ ਨੂੰ ਲਾਇਸੰਸ ਹਾਸਲ ਹੋ ਗਿਆ।
ਵਧੀਕ ਡਿਪਟੀ ਕਮਿਸ਼ਨਰ ਮਾਨਸਾ ਨੇ 21 ਅਗਸਤ 2024 ਨੂੰ ਅਸ਼ਵਨੀ ਕੁਮਾਰ ਨੂੰ ਅਸਲਾ ਲਾਇਸੰਸ ਜਾਰੀ ਕੀਤਾ ਸੀ। ਇਸ ਅਸਲਾ ਲਾਇਸੰਸ ਦੇ ਅਧਾਰ ’ਤੇ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਕਰਨ ਵਾਲੇ ਅਸ਼ਵਨੀ ਕੁਮਾਰ ਨੇ ਦੋ ਲਾਇਸੰਸੀ ਹਥਿਆਰ ਰੱਖੇ ਹਨ। ਜ਼ਿਲ੍ਹਾ ਮੈਜਿਸਟਰੇਟ ਮਾਨਸਾ ਨੇ ਮੁਲਜ਼ਮ ਅਸ਼ਵਨੀ ਕੁਮਾਰ ਨੂੰ ਜ਼ਿਲ੍ਹਾ ਪੁਲਿਸ ਦੀ ਸਿਫਾਰਸ਼ ‘ਤੇ ਅਸਲਾ ਲਾਇਸੰਸ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ ਅਸ਼ਵਨੀ ਕੁਮਾਰ ਕੋਲ ਇੱਕ ਪਿਸਟ (7.62 ਐਮਐਮ) ਅਤੇ ਇਕ ਬਾਰਾਂ ਬੋਰ ਦੀ ਗੰਨ ਸੀ। ਮੁਲਜ਼ਮ ਅਸ਼ਵਨੀ ਕੁਮਾਰ ਦੇ ਲਾਇਸੰਸ ਦੀ ਵੈਧਤਾ 21 ਅਗਸਤ 2024 ਤੋਂ 20 ਅਗਸਤ 2029 ਤੱਕ ਦਾ ਸੀ।
ਮਾਨਸਾ ਵਿੱਚ ਆਪਣੀ ਦਵਾਈਆਂ ਦੀ ਦੁਕਾਨ ’ਚ ਪਰਵਿੰਦਰ ਸਿੰਘ ਝੋਟਾ ਦੇ ਕਤਲ ਕਰਨ ਲਈ ਅਸ਼ਵਨੀ ਕੁਮਾਰ ਨੇ ਲਾਇਸੰਸੀ ਹਥਿਆਰ ਦੀ ਵਰਤੋਂ ਕੀਤੀ ਸੀ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਅਸ਼ਵਨੀ ਕੁਮਾਰ ਨੂੰ ਇੱਕੋ ਸਮੇਂ 50 ਕਾਰਤੂਸ ਖ਼ਰੀਦਣ ਅਤੇ ਇੱਕ ਸਾਲ ‘ਚ 100 ਕਾਰਤੂਸ ਖਰੀਦਣ ਦਾ ਅਧਿਕਾਰੀ ਵੀ ਦਿੱਤਾ ਹੋਇਆ ਸੀ। ।ਪਤਾ ਲੱਗਿਆ ਹੈ ਕਿ ਅਸ਼ਵਨੀ ਕੁਮਾਰ ਲਈ ਖ਼ਤਰੇ ਦਾ ਅਧਾਰ ਮਾਨਸਾ ਦੇ ਸਿਟੀ 2 ‘ਚ ਦਰਜ ਇੱਕ ਐਫ਼ਆਈਆਰ ਨੂੰ ਬਣਾਇਆ ਗਿਆ ਸੀ।
ਪੁਲਿਸ ਅਧਿਕਾਰੀ ਵੱਲੋਂ ਅਸ਼ਵਨੀ ਕੁਮਾਰ ਨੂੰ ਅਸਲਾ ਲਾਇਸੰਸ ਜਾਰੀ ਕਰਨ ਦੀ ਸਿਫ਼ਾਰਸ਼ 9 ਅਗਸਤ 2024 ਤਹਿਤ ਕੀਤੀ ਅਤੇ ਵਧੀਕ ਡਿਪਟੀ ਕਮਿਸ਼ਨਰ ਨੇ 21 ਅਗਸਤ 2024 ਨੂੰ ਅਸਲਾ ਲਾਇਸੰਸ ਜਾਰੀ ਕਰ ਦਿੱਤਾ। ਆਮ ਕੇਸਾਂ ਵਿੱਚ ਦੇਖਣ ਵਿੱਚ ਆਉਂਦਾ ਹੈ ਕਿ ਜ਼ਿਲ੍ਹਾ ਮੈਜਿਸਟ੍ਰੇਟ ਪੁਲਿਸ ਕੇਸ ਦਰਜ ਹੋਣ ਬਾਅਦ ਲਾਇਸੰਸੀ ਦਾ ਕਈ ਵਾਰ ਅਸਲਾ ਲਾਇਸੰਸ ਰੀਨਿਊ ਵੀ ਨਹੀਂ ਕਰਦੇ, ਪਰ ਅਸ਼ਵਨੀ ਕੁਮਾਰ ਨੂੰ ਲਾਇਸੰਸ ਜਾਰੀ ਕਰਨ ਸਮੇਂ ਉਸ ਉਪਰ ਕੇਸ ਚੱਲ ਰਹੇ ਸਨ। ਇਹ ਭੇਤ ਖੁੱਲ੍ਹਣ ਦੇ ਬਾਅਦ ਲੋਕਾਂ ਵਿੱਚ ਇਸ ਅਸਲੇ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ।