ਪਰਲ ਨਿਵੇਸ਼ਕਾਂ ਦੇ ਹੱਕ 'ਚ ਨਿੱਤਰਿਆ 'ਮਜ਼ਦੂਰ ਮੁਕਤੀ ਮੋਰਚਾ', ਪੈਸੇ ਵਾਪਸ ਦਿਵਾਉਣ ਲਈ ਵਿੱਢੇਗਾ ਸੰਘਰਸ਼
ਇੱਕ ਪਾਸੇ ਪਰਲ ਕੰਪਨੀ ਦੇ ਨਿਵੇਸ਼ਕ ਕੰਪਨੀ ਵਿਚ ਜਮ੍ਹਾਂ ਆਪਣੀ ਕਿਰਤ ਕਮਾਈ ਦੇ ਪੈਸਿਆਂ ਲਈ ਦਰ ਦਰ ਭਟਕ ਰਹੇ ਹਨ, ਪਰ ਦੂਜੇ ਪਾਸੇ ਪਰਲ ਕੰਪਨੀ ਦੇ ਨਿਵੇਸ਼ਕਾਂ ਦਾਂ ਪੈਸਾ ਵਾਪਸ ਕਰਨ ਦੀ ਥਾਂ ਬਰੇਟਾ ਮੰਡੀ ਦਾਂ ਇੱਕ ਧਨਾਢ ਪਰਿਵਾਰ ਤੇ ਅਫ਼ਸਰਸ਼ਾਹੀ ਨਾਲ ਮਿਲਕੇ ਆਪਣੇ ਅਤੇ ਆਪਣੇ ਰਿਸ਼ਤੇਦਾਰਾਂ ਦੇ ਨਾਂ ਤੇ ਵੱਡੀ ਰਕਮ ਦੀਆਂ ਪ੍ਰਾਪਰਟੀ ਲਗਵਾ ਕੇ ਪਰਲ ਨਿਵੇਸ਼ਕਾਂ ਨੂੰ ਲੁੱਟ ਕੇ ਸਰਕਾਰ ਦੀਆਂ ਅੱਖਾਂ ਵਿੱਚ ਘੱਟਾ ਪਾ ਰਿਹਾ ਹੈ। ਇਸ ਵੱਲੋਂ ਲਗਾਏ 10 ਦੇ ਕਰੀਬ ਸ਼ੈਲਰ, ਪਾਇਪ ਫ਼ੈਕਟਰੀਆਂ, 100 ਏਕੜ ਜ਼ਮੀਨ ਦਾਤੇਵਾਸ ,100 ਏਕੜ ਜ਼ਮੀਨ ਮੱਧਪ੍ਰਦੇਸ਼ ਅਤੇ ਪਟਿਆਲਾ, ਮੁਹਾਲੀ, ਵਿਖੇ ਬਣਾਈਆਂ ਵੱਡੀਆਂ ਕੋਠੀਆਂ, ਸਮੇਤ ਹੋਰ ਜਾਇਦਾਦਾ
Publish Date: Wed, 24 Jun 2026 03:26 PM (IST)
Updated Date: Wed, 24 Jun 2026 03:27 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ - ਇੱਕ ਪਾਸੇ ਪਰਲ ਕੰਪਨੀ ਦੇ ਨਿਵੇਸ਼ਕ ਕੰਪਨੀ ਵਿਚ ਜਮ੍ਹਾਂ ਆਪਣੀ ਕਿਰਤ ਕਮਾਈ ਦੇ ਪੈਸਿਆਂ ਲਈ ਦਰ ਦਰ ਭਟਕ ਰਹੇ ਹਨ, ਪਰ ਦੂਜੇ ਪਾਸੇ ਪਰਲ ਕੰਪਨੀ ਦੇ ਨਿਵੇਸ਼ਕਾਂ ਦਾਂ ਪੈਸਾ ਵਾਪਸ ਕਰਨ ਦੀ ਥਾਂ ਬਰੇਟਾ ਮੰਡੀ ਦਾਂ ਇੱਕ ਧਨਾਢ ਪਰਿਵਾਰ ਤੇ ਅਫ਼ਸਰਸ਼ਾਹੀ ਨਾਲ ਮਿਲਕੇ ਆਪਣੇ ਅਤੇ ਆਪਣੇ ਰਿਸ਼ਤੇਦਾਰਾਂ ਦੇ ਨਾਂ ਤੇ ਵੱਡੀ ਰਕਮ ਦੀਆਂ ਪ੍ਰਾਪਰਟੀ ਲਗਵਾ ਕੇ ਪਰਲ ਨਿਵੇਸ਼ਕਾਂ ਨੂੰ ਲੁੱਟ ਕੇ ਸਰਕਾਰ ਦੀਆਂ ਅੱਖਾਂ ਵਿੱਚ ਘੱਟਾ ਪਾ ਰਿਹਾ ਹੈ। ਇਸ ਵੱਲੋਂ ਲਗਾਏ 10 ਦੇ ਕਰੀਬ ਸ਼ੈਲਰ, ਪਾਇਪ ਫ਼ੈਕਟਰੀਆਂ, 100 ਏਕੜ ਜ਼ਮੀਨ ਦਾਤੇਵਾਸ ,100 ਏਕੜ ਜ਼ਮੀਨ ਮੱਧਪ੍ਰਦੇਸ਼ ਅਤੇ ਪਟਿਆਲਾ, ਮੁਹਾਲੀ, ਵਿਖੇ ਬਣਾਈਆਂ ਵੱਡੀਆਂ ਕੋਠੀਆਂ, ਸਮੇਤ ਹੋਰ ਜਾਇਦਾਦਾਂ ਦੀ ਜਾਂਚ ਕਰਵਾਉਣ, ਪਰਲ ਕੰਪਨੀ ਨਿਵੇਸ਼ਕਾਂ ਦੇ ਇਨਸਾਫ਼ ਲਈ ਜਲਦੀ ਹੀ ਮੁੱਖ ਮੰਤਰੀ ਮਾਨ, ਈਡੀ ਤੇ ਡਰਾਇਐਕਟਰ ਵਿਜੀਲੈਂਸ ਬਿਊਰੋ ਚੰਡੀਗੜ੍ਹ ਨੂੰ ਲਿਖਤੀ ਸ਼ਿਕਾਇਤ ਕੀਤੀ ਜਾਵੇਗੀ। ਜਲਦੀ ਹੀ ਲੁੱਟੇ ਸ਼ਿਕਾਰ ਪਰਲ ਕੰਪਨੀ ਨਿਵੇਸ਼ਕਾਂ ਦੇ ਇਨਸਾਫ਼ ਤੇ ਬਰੇਟਾ ਮੰਡੀ ਦੇ ਲੁਟੇਰੇ ਧਨਾਢ ਖ਼ਿਲਾਫ਼ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਹ ਐਲਾਨ ਅੱਜ ਇਥੇ ਪਰਲ ਨਿਵੇਸ਼ਕਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ 10 ਲੱਖ ਨਿਵੇਸ਼ਕ ਲੋਕਾਂ ਨੇ ਪਰਲ ਕੰਪਨੀ ਉਪਰ ਵਿਸਵਾਸ਼ ਕਰਕੇ ਆਪਣੀ ਖੂਨ ਪਸੀਨੇ ਦੀ ਕਮਾਈ ਨਾਲ ਕਮਾਇਆ ਪੈਸਾ ਵਾਧੇ ਦੀ ਉਮੀਦ ਤਹਿਤ ਕੰਪਨੀ ਵਿਚ ਲਗਾਇਆ ਸੀ । ਪਰ ਪਰਲ ਕੰਪਨੀ ਦੇ ਮਾਲਕ ਨੇ ਲੋਕਾਂ ਦੇ ਵਿਸ਼ਵਾਸ ਨਾਲ ਵਿਸ਼ਵਾਸ਼ਘਾਤ ਕਰਕੇ ਦੇਸ਼ ਦੇ 5 ਕਰੋੜ ਨਿਵੇਸ਼ਕਾਂ ਨਾਲ ਠੱਗੀ ਮਾਰੀ ਹੈ। ਲੰਬੇ ਸਮੇਂ ਤੋਂ ਪਰਲ ਕੰਪਨੀ ਨਿਵੇਸ਼ਕ ਆਪਣੇ ਪੈਸੇ ਦੀ ਪ੍ਰਾਪਤੀ ਲਈ ਦਰ ਦਰ ਭਟਕ ਰਹੇ ਹਨ। ਦੇਸ਼ ਦੀ ਸੁਪਰੀਮ ਕੋਰਟ ਵੱਲੋਂ ਵੀ ਕੰਪਨੀ ਨਿਵੇਸ਼ਕਾਂ ਦੇ 60 ਹਜ਼ਾਰ ਕਰੋੜ ਦੀਆਂ ਦੇਣਦਾਰੀ ਕੰਪਨੀ ਦੀ ਪ੍ਰਾਪਰਟੀ ਵੇਚ ਕੇ ਦੇਣ ਦੇ ਫ਼ੈਸਲਿਆਂ ਦੇ ਬਾਵਜੂਦ ਠੱਗੇ ਗਏ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਸੱਤਾ ‘ਤੇ ਬੈਠਣ ਤੋਂ ਪਹਿਲਾਂ ਪੀੜ੍ਹਤ ਨਿਵੇਸ਼ਕਾਂ ਦੇ ਇਕੱਠਾਂ ਵਿੱਚ ਸਰਕਾਰ ਬਣਨ ਤੇ ਕੰਪਨੀ ਦੀ ਪ੍ਰਾਪਰਟੀ ਵੇਚ ਕੇ ਲੋਕਾਂ ਦੇ ਪੈਸੇ ਵਾਪਸ ਕਰਨ ਦੇ ਵਾਅਦੇ ਕਰਨ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਵੀ ਕੰਪਨੀ ਮਾਲਕਾਂ ਦੇ ਹੱਕ ਵਿੱਚ ਭੁਗਤ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਰਲ ਨਿਵੇਸ਼ਕ ਆਪਣਾ ਪੈਸਾ ਲੈਣ ਲਈ ਪਿਛਲੇ ਸਾਲਾਂ ਤੋਂ ਧੱਕੇ ਖਾਣ ਬਾਅਦ ਥੱਕ ਹਾਰ ਕੇ ਬੈਠਣ ਲਈ ਮਜ਼ਬੂਰ ਹਨ। ਪਰ ਬਰੇਟਾ ਮੰਡੀ ਦਾ ਧਨਾਢ ਸੇਠ ਪਰਲ ਕੰਪਨੀ ਦੇ ਪਰਿਵਾਰ ਨਾਲ ਮਿਲਕੇ ਕੰਪਨੀ ਦੀ ਸੈਂਕੜੇ ਏਕੜ ਜ਼ਮੀਨ ਤੇ ਹੋਰ ਪ੍ਰਾਪਰਟੀ ਨੂੰ ਆਪਣੇ ਅਤੇ ਆਪਣੇ ਰਿਸ਼ਤੇਦਾਰਾਂ ਦੇ ਨਾਂ ਲਗਵਾ ਅਰਬ ਪਤੀ ਬਣ ਗਿਆ ਹੈ। ਆਪਣੀ ਕਿਰਤ ਕਮਾਈ ਦਾ ਪੈਸਾ ਪਰਲ ਕੰਪਨੀ ਵਿਚ ਲਾਉਣ ਵਾਲੇ ਨਿਵੇਸ਼ਕਾਂ ਨੂੰ ਧੱਕੇ ਖਾਣ ਦੇ ਬਾਅਦ ਵੀ ਫੁੱਟੀ ਕੌਡੀ ਪੱਲੇ ਨਹੀਂ ਪਈ ਪਰ 10 ਸਾਲ ਪਹਿਲਾਂ ਬਰੇਟਾ ਮੰਡੀ ਵਿੱਚ ਇੱਕ ਛੋਟੀ ਜਿਹੀ ਪਾਇਪਾ ਦੀ ਦੁਕਾਨ ਕਰਨ ਵਾਲਾ ਸੇਠ ਇਲਾਕੇ ਦਾਂ ਅਡਾਨੀ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵੱਲੋਂ ਲੁਟੇਰੇ ਧਨਾਢ ਸੇਠ ਖਿਲਾਫ ਤੇ ਪੀੜਤ ਪਰਲ ਨਿਵੇਸ਼ਕਾਂ ਦੇ ਇਨਸਾਫ ਲਈ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ, ਕੁਲਦੀਪ ਸਿੰਘ ਖਾਲਸਾ, ਸੁਖਬੀਰ ਸਿੰਘ ਖ਼ਾਰਾਂ, ਰਾਜੂ ਸਿੰਘ, ਵੀ ਮੌਜੂਦ ਸਨ।