- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ ਜ਼ਿਲ੍ਹੇ ਮਾਨਸਾ ਵਿੱਚ ਤਿੰਨ ਬੱਚਿਆਂ ਸਮੇਤ ਮਾਂ ਵੱਲੋਂ ਖੁਦਕੁਸ਼ੀ ਕਰ ਲਏ ਜਾਣ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ। ਘਟਨਾ ਦੀ ਸੂਚਨਾ ਸ਼ਾਮ ਸਮੇਂ ਫੈਲਣ ਦੇ ਬਾਅਦ ਮ੍ਰਿਤਕਾਂ ਦੇ ਘਰ ਬਾਹਰ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ। ਇਸ ਦਾ ਪਤਾ ਲੱਗਣ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕਰਨੀ ਸ਼ੁਰੂ ਕਰ ਦਿ਼ਤੀ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਦੇ ਜ਼ਿਲ੍ਹੇ ਮਾਨਸਾ ਵਿੱਚ ਤਿੰਨ ਬੱਚਿਆਂ ਸਮੇਤ ਮਾਂ ਵੱਲੋਂ ਖੁਦਕੁਸ਼ੀ ਕਰ ਲਏ ਜਾਣ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ। ਘਟਨਾ ਦੀ ਸੂਚਨਾ ਸ਼ਾਮ ਸਮੇਂ ਫੈਲਣ ਦੇ ਬਾਅਦ ਮ੍ਰਿਤਕਾਂ ਦੇ ਘਰ ਬਾਹਰ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ। ਇਸ ਦਾ ਪਤਾ ਲੱਗਣ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕਰਨੀ ਸ਼ੁਰੂ ਕਰ ਦਿ਼ਤੀ। ਪੋਸਟਮਾਰਟਮ ਲਈ ਮ੍ਰਿਤਕ ਦੇਹਾਂ ਨੂੰ ਸਿਵਲ ਹਪਸਤਾਲ ਵਿੱਚ ਪਹੁੰਚਾ ਦਿੱਤਾ ਗਿਆ। ਇਲਾਕੇ ’ਚ ਸੋਗ ਦੀ ਲਹਿਰ ਫੈਲ ਗਈ ਹੈ।
ਮ੍ਰਿਤਕਾ ਸੰਦੀਪ ਕੌਰ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਸੰਦੀਪ ਕੌਰ ਉਸ ਦੀ ਸਾਲੀ ਇੱਥੇ ਕਿਰਾਏ ’ਤੇ ਰਹਿੰਦੀ ਸੀ ਅਤੇ ਉਸ ਦਾ ਬੱਚਾ ਵੀ ਇਸ ਘਰ ਵਿੱਚ ਸੀ। ਅੱਜ ਜਦ ਉਹ ਸ਼ਾਮ ਨੂੰ ਆਇਆ ਤਾਂ ਉਹ ਰੋ ਰਿਹਾ ਸੀ। ਜਦ ਉਸ ਨੇ ਬੱਚੇ ਨੂੰ ਦਰਵਾਜ਼ੇ ‘ਚ ਰੌਂਦਿਆਂ ਦੇਖਿਆ ਤਾਂ ਪੁੱਛਣ ’ਤੇ ਉਸ ਨੇ ਦੱਸਿਆ ਕਿ ਮਾਸੀ ਮਰ ਗਈ ਹੈ। ਅੰਦਰ ਜਾ ਕੇ ਦੇਖਣ ’ਤੇ ਪਤਾ ਲੱਗਿਆ ਕਿ ਸੰਦੀਪ ਪੱਖੇ ਨਾਲ ਲਟਕ ਰਹੀ ਸੀ ਅਤੇ ਬੱਚੇ ਹੇਠਾਂ ਪਏ ਸਨ। ਉਨ੍ਹਾਂ ਦੇ ਗਲੇ ’ਤੇ ਨਿਸ਼ਾਨ ਸਨ। ਫ਼ਿਰ ਉਸ ਨੇ ਉਸ ਦੇ ਮਾਸੀ ਦੇ ਮੁੰਡੇ ਨੂੰ ਬੁਲਾਇਆ। ਫ਼ਿਰ ਲੋਕਾਂ ਨੂੰ ਇਕੱਠੇ ਕੀਤਾ। ਇਸ ਬਾਅਦ ਪੁਲਿਸ ਨੇ ਆ ਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਦੱਸਿਆ ਕਿ ਉਸ ਦੀ ਸਾਲੀ ਸੰਦੀਪ ਕੌਰ 35 ਕੁ ਸਾਲਾਂ ਦੀ ਸੀ, ਜੋ ਪੱਖੇ ਨਾਲ ਲਮਕ ਰਹੀ ਸੀ ਅਤੇ ਉਸ ਦੀ ਇੱਕ ਲੜਕੀ ਖੁਸ਼ਪ੍ਰੀਤ ਕੌਰ(12) ਇੱਕ ਲੜਕਾ ਵਿਸ਼ਵਾਸ (10) ਅਤੇ ਇੱਕ ਲੜਕੀ ਸਮਨਦੀਪ ਕੌਰ (8) ਬੈੱਡ 'ਤੇ ਪਏ ਸਨ। ਸੰਦੀਪ ਦੇ ਘਰਵਾਲੇ ਦੀ ਮੌਤ ਹੋ ਚੁੱਕੀ ਹੈ। ਉਧਰ ਲੋਕਾਂ ਨੇ ਦੱਸਿਆ ਕਿ ਇਹ ਬੱਚੇ ਅੱਜ ਬਾਹਰ ਨਹੀਂ ਦੇਖੇ ਸੀ। ਬੱਚਿਆਂ ਦੇ ਗਲਾਂ ‘ਤੇ ਵੀ ਨਿਸ਼ਾਨ ਸਨ। ਇਹ ਵੀ ਕਿਹਾ ਜਾ ਰਿਹਾ ਕਿ ਸ਼ਾਇਦ ਪਹਿਲਾ ਬੱਚਿਆਂ ਨੂੰ ਕੋਈ ਦਵਾਈ ਪਿਆਈ ਗਈ ਅਤੇ ਫ਼ਿਰ ਗਲ ਘੁੱਟੇ ਗਏ। ਬੱਚਿਆਂ ਦੇ ਗਲਾਂ ’ਤੇ ਨਿਸ਼ਾਨ ਸਨ।
ਵਾਰਡ ਨੰਬਰ. 2 ਦੇ ਸਾਬਕਾ ਕੌਂਸਲਰ ਰਾਮਪਾਲ ਦਾ ਆਖਣਾ ਸੀ ਕਿ ਅੱਜ ਉਨ੍ਹਾਂ ਦੇ ਇਸ ਵਾਰਡ ’ਚ ਮੰਦਭਾਗੀ ਇਹ ਘਟਨਾ ਘਟੀ ਹੈ। ਔਰਤ ਨੇ ਆਪਣੇ ਤਿੰਨਾਂ ਬੱਚਿਆਂ ਸਮੇਤ ਖੁਦਕੁਸ਼ੀ ਕਰ ਲਈ ਅਤੇ ਇਸ ਘਟਨਾ ਨੇ ਹਰ ਕਿਸੇ ਨੂੰ ਝਜੋੜ ਕੇ ਰੱਖ ਦਿੱਤਾ ਹੈ।
ਥਾਣਾ ਸਿਟੀ - 2 ਦੇ ਐਸਐਚਓ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਇੱਛਾ ਪੂਰਕ ਗੁਰਦੁਆਰਾ ਨਜ਼ਦੀਕ ਇੱਕ ਔਰਤ ਨੇ ਆਪਣੇ ਤਿੰਨ ਬੱਚਿਆਂ ਸਮੇਤ ਖੁਦਕੁਸ਼ੀ ਕੀਤੀ ਹੈ। ਇਸ ਦੇ ਬਾਅਦ ਜਾਂਚ ਲਈ ਪਹੁੰਚੇ ਹਾਂ। ਇਹ ਸੰਦੀਪ ਕੌਰ ਕਿਰਾਏ ਦੇ ਮਕਾਨ ਤੇ ਰਹਿੰਦੀ ਹੈ। ਦੋ ਕੁੜੀਆਂ ਅਤੇ ਇੱਕ ਪੁੱਤਰ ਹੈ। ਮੈਡੀਕਲ ਕਰਵਾ ਰਹੇ ਹਾਂ।
ਥਾਣਾ ਸਿਟੀ - 2 ਦੇ ਐਸਐਚਓ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਇੱਛਾ ਪੂਰਕ ਗੁਰਦੁਆਰਾ ਨਜ਼ਦੀਕ ਇੱਕ ਔਰਤ ਨੇ ਆਪਣੇ ਤਿੰਨ ਬੱਚਿਆਂ ਸਮੇਤ ਖੁਦਕੁਸ਼ੀ ਕੀਤੀ ਹੈ। ਇਸ ਦੇ ਬਾਅਦ ਜਾਂਚ ਲਈ ਪਹੁੰਚੇ ਹਾਂ। ਇਹ ਸੰਦੀਪ ਕੌਰ ਕਿਰਾਏ ਦੇ ਮਕਾਨ ਤੇ ਰਹਿੰਦੀ ਹੈ। ਦੋ ਕੁੜੀਆਂ ਅਤੇ ਇੱਕ ਪੁੱਤਰ ਹੈ। ਮੈਡੀਕਲ ਕਰਵਾ ਰਹੇ ਹਾਂ।
ਐਸਐਸਪੀ ਮਾਨਸਾ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਇਸ ਮਾਮਲੇ ’ਚ ਟੀਮਾਂ ਜਾਂਚ ਕਰ ਰਹੀਆਂ ਹਨ ਅਤੇ ਉਸ ਦੇ ਬਾਅਦ ਹੀ ਕੁੱਝ ਹੋਰ ਪਤਾ ਲੱਗੇਗਾ।