ਨਵੇਂ ਬਣੇ ਸ਼ੈਡਾਂ ਥੱਲੇ ਮੂੰਗੀ ਦੀ ਫ਼ਸਲ ਦੀ ਕਰਵਾਈ ਖ਼ਰੀਦ ਮੂੰਗੀ ਦੀ ਫ਼ਸਲ ਦੀ ਵਿਕਰੀ
Publish Date: Wed, 08 Jul 2026 07:00 PM (IST)
Updated Date: Thu, 09 Jul 2026 04:06 AM (IST)
* ਐੱਮਐੱਸਪੀ ਤੋਂ ਘੱਟ ਕੀਮਤ ’ਤੇ ਵਿਕੀ ਮੂੰਗੀ ਦੀ ਫ਼ਸਲ ਫ਼ੋਟੋ : 19 ਐਮਏਐਨ ਕੈਪਸ਼ਨ : ਮੂੰਗੀ ਦੀ ਫ਼ਸਲ ਦੀ ਵਿਕਰੀ ਸਮੇਂ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਏ ਸਿੰਘ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਮਿੱਤਲ, ਪ੍ਰੇਮ ਗਰਗ ਕੌਂਸਲਰ ਸਾਹਿਬਾਨ ਅਤੇ ਸਮੂਹ ਆੜ੍ਹਤੀਏ। ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ ਸਰਦੂਲਗੜ੍ਹ : ਅੱਜ ਸਰਦੂਲਗੜ੍ਹ ਅਨਾਜ ਮੰਡੀ ਵਿੱਚ ਨਵੇਂ ਬਣੇ ਸ਼ੈਡਾਂ ਹੇਠ ਮੂੰਗੀ ਦੀ ਫ਼ਸਲ ਦੀ ਖ਼ਰੀਦ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਏ ਸਿੰਘ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਮਿੱਤਲ, ਨਗਰ ਕੌਂਸਲ ਦੇ ਪ੍ਰਧਾਨ ਵੀਨਾ ਰਾਣੀ ਦੇ ਪਤੀ ਪ੍ਰੇਮ ਗਰਗ ਨੇ ਨਵੀਂ ਆਈ ਮੂੰਗੀ ਦੀ ਫਸਲ ਦੀ ਖ਼ਰੀਦ ਦੀ ਸ਼ੁਰੂਆਤ ਕਰਵਾਈ ਮੂੰਗੀ ਦੀ ਖ਼ਰੀਦ ਪ੍ਰਾਈਵੇਟ ਫ਼ਰਮ ਵੱਲੋਂ 6880 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕੀਤੀ ਗਈ। ਦੱਸਣਯੋਗ ਹੈ ਕਿ ਇਹ ਖ਼ਰੀਦ ਮੁੱਲ ਸਰਕਾਰ ਦੇ ਤੈਅ ਕੀਤੇ ਮੁੱਲ 8780 ਰੁਪਏ ਪ੍ਰਤੀ ਕੁਇੰਟਲ ਤੋਂ ਕਾਫ਼ੀ ਘੱਟ ਰਿਹਾ, ਜਿਸ ਨਾਲ ਸਰਕਾਰ ਵੱਲੋਂ ਤੈਅ ਕੀਤੇ ਐਮਐਸਪੀ ਦਾ ਕਿਸਾਨ ਨੂੰ ਕੋਈ ਫਾਇਦਾ ਮਿਲਦਾ ਨਜ਼ਰ ਨਹੀਂ ਆਇਆ। ਇਸ ਸਬੰਧੀ ਜਦੋਂ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਮਿੱਤਲ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮੰਡੀ ਵਿੱਚ ਆ ਰਹੀ ਮੂੰਗੀ ਦੀ ਫਸਲ ਸਰਕਾਰ ਵੱਲੋਂ ਤੈਅ ਕੀਤੇ ਨਿਯਮਾਂ ਮੁਤਾਬਿਕ ਨਹੀਂ ਆ ਰਹੀ ਇਸ ਵਿੱਚ ਜਿਆਦਾ ਮੋਇਸਚਰ , ਹਲਕੀ ਕੁਆਲਿਟੀ ਅਤੇ ਸਰਕਾਰੀ ਖ਼ਰੀਦ ਨਾ ਹੋਣਾ ਇੱਕ ਵੱਡਾ ਕਾਰਨ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦੀ ਫ਼ਸਲ ਨੂੰ ਸਰਕਾਰ ਵੱਲੋਂ ਤੈਅ ਕੀਤੇ ਰੇਟਾਂ ਤੇ ਖ਼ਰੀਦਿਆ ਜਾਣਾ ਚਾਹੀਦਾ ਹੈ ਪਰ ਮੰਡੀ ਵਿੱਚ ਕੋਈ ਵੀ ਸਰਕਾਰੀ ਖਰੀਦ ਏਜੰਸੀ ਮੂੰਗੀ ਦੀ ਖ਼ਰੀਦ ਕਰਨ ਲਈ ਨਹੀਂ ਆ ਰਹੀ । ਇਸ ਮੌਕੇ ਦਰਸ਼ਨ ਮਿੱਤਲ ਅਤੇ ਪ੍ਰੇਮ ਗਰਗ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਨਵੀਂ ਮੰਡੀ ਵਿੱਚ ਸ਼ੈਡ ਨਾ ਹੋਣ ਕਾਰਨ ਫਸਲਾਂ ਬਰਸਾਤਾਂ ਵਿੱਚ ਭਿੱਜ ਕੇ ਖ਼ਰਾਬ ਹੋ ਜਾਂਦੀਆਂ ਸਨ, ਜਿਸ ਦੇ ਮੱਦੇਨਜ਼ਰ ਆੜ੍ਹਤੀਆ ਐਸੋਸੀਏਸ਼ਨ ਨੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ ਮੰਡੀ ’ਚ ਸ਼ੈੱਡ ਬਣਾਉਣ ਲਈ ਬੇਨਤੀ ਕੀਤੀ ਤਾਂ ਉਨ੍ਹਾਂ ਵੱਲੋਂ ਇਸ ’ਤੇ ਧਿਆਨ ਦਿੰਦਿਆਂ ਨਵੀਂ ਮੰਡੀ ’ਚ ਇਕ ਸ਼ੈਡ ਇਕ ਕਰੋੜ ਤਿੰਨ ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਰਵਾ ਦਿੱਤਾ ਜੋ ਕਿ ਇਸ ਵੇਲੇ ਬਣ ਕੇ ਪੂਰੀ ਤਰ੍ਹਾਂ ਤਿਆਰ ਹੈ ਇਸ ਸ਼ੈਡ ਨਾਲ ਮੰਡੀ ’ਚ ਆਉਣ ਵਾਲੀ ਫਸਲ ਦਾ ਬਰਸਾਤਾਂ ਨਾਲ ਖਰਾਬ ਹੋਣ ਤੋਂ ਬਚਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਇਸ ਸ਼ੈਡ ਦਾ ਉਦਘਾਟਨ ਮੂੰਗੀ ਦੀ ਨਵੀਂ ਆਈ ਫਸਲ ਦੀ ਖਰੀਦ ਸ਼ੁਰੂ ਕਰਵਾ ਕੇ ਕੀਤਾ ਗਿਆ। ਇਸ ਮੌਕੇ ਕੌਂਸਲਰ ਵਿਰਸਾ ਸਿੰਘ, ਕੌਂਸਲਰ ਸੁਖਜੀਤ ਸਿੰਘ ਬੱਬਰ, ਕੌਂਸਲਰ ਨਰਿੰਦਰ ਸਿੰਘ, ਦਰਸ਼ਨ ਗਰਗ, ਆੜਤੀ ਵਿਕਰਮਜੀਤ ਵਿੱਕੀ, ਨਰਿੰਦਰ ਗੋਇਲ ,ਅਵਤਾਰ ਸਿੰਘ ਸੰਘਾ, ਪੰਕਜ ਗਰਗ ਟਾਟਾ, ਸੰਦੀਪ ਕੁਮਾਰ ਕਾਲਾ, ਗੋਗੀ ਸਿੰਘਲਾ ,ਦੀਪਕ ,ਹੈਪੀ ਜੈਨ ,ਜੀਵਨ ਕੁਮਾਰ, ਟਰੱਕ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ, ਪੈਸਟੀਸਾਈਡ ਯੂਨੀਅਨ ਦੇ ਪ੍ਰਧਾਨ ਸੁਸ਼ੀਲ ਕੁਮਾਰ ਦੇਖ ਕੇ ਦਵਿੰਦਰ ਸ਼ਰਮਾ ਬਲਾਕ ਪ੍ਰਧਾਨ ਆਤਮ ਪ੍ਰਕਾਸ਼ ਲੱਛੀ ਤੋਂ ਇਲਾਵਾ ਸਮੂਹ ਆੜਤੀਏ ਹਾਜ਼ਰ ਸਨ