- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਦੀ ਚੋਣ ਵਿੱਚ ਦਿਲਚਸਪ ਮੁਕਾਬਲੇ ਤੋਂ ਬਾਅਦ ਟਾਸ ਰਾਹੀਂ ਭੂਸ਼ਣ ਮੱਤੀ ਨੂੰ ਨਵਾਂ ਪ੍ਰਧਾਨ ਚੁਣਿਆ ਗਿਆ। ਪ੍ਰੇਮ ਸਾਗਰ ਭੋਲਾ ਸੀਨੀਅਰ ਮੀਤ ਪ੍ਰਧਾਨ ਅਤੇ ਕ੍ਰਿਸ਼ਨ ਕੁਮਾਰ ਮੀਤ ਪ੍ਰਧਾਨ ਚੁਣੇ ਗਏ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਦੀ ਚੋਣ ਵਿੱਚ ਦਿਲਚਸਪ ਮੁਕਾਬਲੇ ਤੋਂ ਬਾਅਦ ਟਾਸ ਰਾਹੀਂ ਭੂਸ਼ਣ ਮੱਤੀ ਨੂੰ ਨਵਾਂ ਪ੍ਰਧਾਨ ਚੁਣਿਆ ਗਿਆ। ਪ੍ਰੇਮ ਸਾਗਰ ਭੋਲਾ ਸੀਨੀਅਰ ਮੀਤ ਪ੍ਰਧਾਨ ਅਤੇ ਕ੍ਰਿਸ਼ਨ ਕੁਮਾਰ ਮੀਤ ਪ੍ਰਧਾਨ ਚੁਣੇ ਗਏ।
ਜ਼ਿਕਰਯੋਗ ਹੈ ਕਿ ਇਹ ਚੋਣ ਪਹਿਲਾਂ 30 ਜੂਨ ਨੂੰ ਹੋਣੀ ਸੀ, ਪਰ ਕਨਵੀਨਰ ਦੀ ਤਬੀਅਤ ਖਰਾਬ ਹੋਣ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ। ਅੱਜ ਹੋਈ ਚੋਣ ਦੌਰਾਨ ਪ੍ਰਧਾਨ ਦੇ ਅਹੁਦੇ ਲਈ ਆਪ ਪਾਰਟੀ ਵੱਲੋਂ ਭੂਸ਼ਣ ਮੱਤੀ ਅਤੇ ਆਜ਼ਾਦ ਉਮੀਦਵਾਰ ਅਰਪਿਤ ਚੌਧਰੀ ਵਿਚਾਲੇ ਸਖ਼ਤ ਟੱਕਰ ਰਹੀ।
ਚੋਣ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਵਿਜੇ ਸਿੰਗਲਾ ਦੀ ਹਮਾਇਤ ਪ੍ਰਾਪਤ ਭੂਸ਼ਣ ਮੱਤੀ ਨੂੰ 13 ਕੌਂਸਲਰਾਂ ਦੀਆਂ ਵੋਟਾਂ ਮਿਲੀਆਂ। ਵਿਧਾਇਕ ਦੀ ਵੋਟ ਸ਼ਾਮਲ ਹੋਣ ਨਾਲ ਉਨ੍ਹਾਂ ਦੀ ਕੁੱਲ ਵੋਟਾਂ ਦੀ ਗਿਣਤੀ 14 ਹੋ ਗਈ। ਦੂਜੇ ਪਾਸੇ ਅਰਪਿਤ ਚੌਧਰੀ ਨੂੰ ਵੀ 14 ਕੌਂਸਲਰਾਂ ਦਾ ਸਮਰਥਨ ਮਿਲਿਆ, ਜਿਸ ਕਾਰਨ ਨਤੀਜਾ ਬਰਾਬਰੀ 'ਤੇ ਰਿਹਾ।
ਬਰਾਬਰੀ ਦੀ ਸਥਿਤੀ ਬਣਨ ਤੋਂ ਬਾਅਦ ਨਿਯਮਾਂ ਅਨੁਸਾਰ ਟਾਸ ਕਰਵਾਇਆ ਗਿਆ, ਜਿਸ ਵਿੱਚ ਭੂਸ਼ਣ ਮੱਤੀ ਜੇਤੂ ਰਹੇ ਅਤੇ ਉਨ੍ਹਾਂ ਨੂੰ ਨਗਰ ਕੌਂਸਲ ਮਾਨਸਾ ਦਾ ਨਵਾਂ ਪ੍ਰਧਾਨ ਐਲਾਨ ਦਿੱਤਾ ਗਿਆ। ਨਤੀਜਾ ਆਉਣ ਉਪਰੰਤ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਨਾਅਰੇਬਾਜ਼ੀ ਕਰਦਿਆਂ ਖੁਸ਼ੀ ਮਨਾਈ।
ਇਸ ਤੋਂ ਇਲਾਵਾ ਪ੍ਰੇਮ ਸਾਗਰ ਭੋਲਾ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਕ੍ਰਿਸ਼ਨ ਕੁਮਾਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ।