- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੈਂ ਮੋਰਚੇ ਤੋਂ ਬਾਹਰ ਹਾਂ, ਪਰ ਹੁਣ ਸਾਰਿਆਂ ਨੂੰ ਇਹ ਗੱਲ ਲਾਈਵ ਹੋ ਕੇ ਦੱਸ ਰਿਹਾ ਹਾਂ।ਪਰਵਿੰਦਰ ਸਿੰਘ ਝੋਟੇ ਦੀ ਬਹੁਤ ਵੱਡੀ ਸ਼ਹੀਦੀ ਹੈ ਤੇ ਰਾਤ ਨੂੰ ਮੋਰਚੇ ਵਿਚ ਪਹੁੰਚਾਂਗਾ।ਪੁਲਿਸ ਨੇ ਬਹੁਤ ਤਸ਼ੱਦਦ ਕੀਤਾ। ਮੋਰਚੇ ਨੂੰ ਪੁਲਿਸ ਖਤਮ ਕਰਨਾ ਚਾਹੁੰਦੀ ਹੈ ਤੇ ਰਾਤ ਨੂੰ ਹੀ ਟਰਾਲੀਆਂ ਲੈ ਕੇ ਧਰਨੇ ਵਿਚ ਪਹੁੰਚੋ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ: ਮੈਂ ਅੱਜ ਪੁਲਿਸ ਦੀ ਹਿਰਾਸਤ ’ਚੋਂ ਭੱਜਿਆ ਹਾਂ, ਪਰ ਰਾਤ ਨੂੰ ਫ਼ਿਰ ਮੋਰਚੇ ਵਿਚ ਆਵਾਂਗਾ। ਸੋਸ਼ਲ ਮੀਡੀਆ ਦੀ ਇਕ ਵੀਡੀਓ ਵਾਇਰਲ ਕਰਕੇ ਭਾਨਾ ਸਿੱਧੂ ਨੇ ਇਹ ਗੱਲਾਂ ਕਹੀਆਂ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦਾ ਤਸ਼ੱਦਦ ਅੱਜ ਹੁੰਦਾ ਮਾਨਸਾ ਵਿਚ ਸਾਰਿਆਂ ਨੇ ਦੇਖਿਆ ਹੈ। ਇੱਕ ਨੌਜਵਾਨ ਦੀ ਭੰਮੇ ਕਲਾਂ ’ਚ ਮੌਤ ਹੋ ਗਈ, ਜਿਸ ਦੇ ਬਾਅਦ ਪਰਵਿੰਦਰ ਸਿੰਘ ਝੋਟੇ ਦੇ ਪਿਤਾ ਭੀਮ ਸਿੰਘ ਵੀ ਉਥੇ ਪਹੁੰਚ ਗਏ। ਮੇਰੀ ਡਿਊਟੀ ਇਧਰ ਸਿਵਲ ਹਸਪਤਾਲ ਵਿਚ ਲੱਗੀ ਹੋਈ ਸੀ, ਪਰ ਮੈਨੂੰ ਵੀ ਭੰਮੇ ਕਲਾਂ ਪਹੁੰਚਣ ਲਈ ਕਿਹਾ ਅਤੇ ਦੱਸਿਆ ਉਹ ਲਾਸ਼ ਵੀ ਮੋਰਚੇ ਵੱਲ ਲੈ ਕੇ ਆਉਣੀ ਹੈ। ਭੰਮੇ ਕਲਾਂ ਤੋਂ ਚੱਲਣ ਦੇ ਬਾਅਦ ਕਈ ਥਾਵਾਂ ’ਤੇ ਨਾਕੇ ਲਗਾਏ ਹੋਏ ਸਨ ਅਤੇ ਉਹ ਤੋੜ ਕੇ ਅਸੀਂ ਅੱਗੇ ਆ ਗਏ। ਪਰ ਰਾਮਦਿੱਤਾ ਚੌਕ ’ਚ ਬਹੁਤ ਵੱਡੀ ਗਿਣਤੀ ਵਿਚ ਪੁਲਿਸ ਪਹੁੰਚੀ ਹੋਈ ਸੀ ਤੇ ਬਹੁਤ ਜ਼ਿਆਦਾ ਤਸ਼ੱਦਦ ਪੁਲਿਸ ਨੇ ਉਥੇ ਕੀਤਾ। ਨਿਹੰਗ ਜਥੇਬੰਦੀਆਂ ਵੱਲੋਂ ਮੈਨੂੰ ਕੱਢ ਲਿਆਂਦਾ। ਇਸ ਬਾਅਦ ਜਦ ਇੱਥੇ ਮਾਨਸਾ ਤਿੰਨਕੋਣੀ ਤੇ ਲੱਖਾ ਸਿਧਾਣਾ ਤੇ ਮੈਂ ਇਕੱਠੇ ਹੁੰਦੇ ਹਾਂ ਤਾਂ ਮੈਨੂੰ ਪੁਲਿਸ ਜਦ ਗੱਡੀ ਕੋਲ ਲੈ ਕੇ ਜਾਂਦੀ ਹੈ ਤਾਂ ਕੁੱਝ ਨੌਜਵਾਨ ਮੈਨੂੰ ਖਿੱਚ ਕੇ ਪਾਸੇ ਕਰ ਦਿੰਦੇ ਹਨ। ਮੈਂ ਮੋਰਚੇ ਤੋਂ ਬਾਹਰ ਹਾਂ, ਪਰ ਹੁਣ ਸਾਰਿਆਂ ਨੂੰ ਇਹ ਗੱਲ ਲਾਈਵ ਹੋ ਕੇ ਦੱਸ ਰਿਹਾ ਹਾਂ।ਪਰਵਿੰਦਰ ਸਿੰਘ ਝੋਟੇ ਦੀ ਬਹੁਤ ਵੱਡੀ ਸ਼ਹੀਦੀ ਹੈ ਤੇ ਰਾਤ ਨੂੰ ਮੋਰਚੇ ਵਿਚ ਪਹੁੰਚਾਂਗਾ।ਪੁਲਿਸ ਨੇ ਬਹੁਤ ਤਸ਼ੱਦਦ ਕੀਤਾ। ਮੋਰਚੇ ਨੂੰ ਪੁਲਿਸ ਖਤਮ ਕਰਨਾ ਚਾਹੁੰਦੀ ਹੈ ਤੇ ਰਾਤ ਨੂੰ ਹੀ ਟਰਾਲੀਆਂ ਲੈ ਕੇ ਧਰਨੇ ਵਿਚ ਪਹੁੰਚੋ।