ਭਿਆਨਕ ਹਾਦਸਾ: ਕਰੰਟ ਲੱਗਣ ਕਾਰਨ 2 ਲੋਕਾਂ ਦੀ ਦਰਦਨਾਕ ਮੌਤ, ਇਲਾਕੇ ਵਿੱਚ ਸੋਗ ਦੀ ਲਹਿਰ ਗੁਆਂਢੀ ਰਾਜ ਹਰਿਆਣਾ ਦੇ ਪਿੰਡ ਰੋੜੀ ਵਿਖੇ ਦੋ ਨੌਜਵਾਨਾਂ ਦੀ ਕਰੰਟ ਲੱਗਣ ਨਾਲ ਹੋਈ ਮੌਤ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਰੋੜੀ ਦੇ ਨਿਵਾਸੀ ਦਵਿੰਦਰ ਸਿੰਘ ਉਮਰ ਲਗਭਗ 19 ਸਾਲ ਤੇ ਦਲਜੀਤ ਸਿੰਘ ਉਮਰ ਲਗਭਗ 18 ਸਾਲ ਦੋਨੇ ਹੀ ਕਿਸਾਨ ਪਰਿਵਾਰ ਨਾਲ ਸਬੰਧਿਤ ਸਨ ਅਤੇ ਖੇਤਾਂ ਵਿੱਚ ਮੱਕੀ ਦਾ ਚਾਰਾ ਬਣਾਉਣ ਦਾ ਕੰਮ ਕਰਦੇ ਸਨ। ਬੀਤੇ ਸ਼ੁੱਕਰਵਾਰ ਜਦੋਂ ਇਹ ਦੋਵੇਂ ਆਪਣੇ ਸਾਥੀਆਂ ਨਾਲ ਗੁਆਂਢੀ ਪਿੰਡ ਬੁਰਜ ਕਰਮਗੜ੍ਹ ਵਿਖੇ ਮੱਕੀ ਦਾ ਚਾਰਾ ਬਣਾਉਣ ਗਏ ਤਾਂ ਸ਼ਾਮ ਨੂੰ ਦਲਜੀਤ ਸਿੰਘ ਟਰਾਲੀ ਉੱਪਰ ਚੜ੍ਹ ਕੇ ਚਾਰੇ ਨੂੰ ਠੀਕ ਕਰ ਰਿਹਾ ਸੀ ਤਾਂ ਅਚਾਨਕ ਉੱਤੋਂ ਦੀ ਲੰਘਦੀ ਬਿਜਲੀ ਦੀ ਤਾਰ ਨਾਲ ਲੱਗ ਗਿਆ
Publish Date: Sun, 05 Jul 2026 12:15 PM (IST)
Updated Date: Sun, 05 Jul 2026 12:20 PM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਗੁਆਂਢੀ ਰਾਜ ਹਰਿਆਣਾ ਦੇ ਪਿੰਡ ਰੋੜੀ ਵਿਖੇ ਦੋ ਨੌਜਵਾਨਾਂ ਦੀ ਕਰੰਟ ਲੱਗਣ ਨਾਲ ਹੋਈ ਮੌਤ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਰੋੜੀ ਦੇ ਨਿਵਾਸੀ ਦਵਿੰਦਰ ਸਿੰਘ ਉਮਰ ਲਗਭਗ 19 ਸਾਲ ਤੇ ਦਲਜੀਤ ਸਿੰਘ ਉਮਰ ਲਗਭਗ 18 ਸਾਲ ਦੋਨੇ ਹੀ ਕਿਸਾਨ ਪਰਿਵਾਰ ਨਾਲ ਸਬੰਧਿਤ ਸਨ ਅਤੇ ਖੇਤਾਂ ਵਿੱਚ ਮੱਕੀ ਦਾ ਚਾਰਾ ਬਣਾਉਣ ਦਾ ਕੰਮ ਕਰਦੇ ਸਨ। ਬੀਤੇ ਸ਼ੁੱਕਰਵਾਰ ਜਦੋਂ ਇਹ ਦੋਵੇਂ ਆਪਣੇ ਸਾਥੀਆਂ ਨਾਲ ਗੁਆਂਢੀ ਪਿੰਡ ਬੁਰਜ ਕਰਮਗੜ੍ਹ ਵਿਖੇ ਮੱਕੀ ਦਾ ਚਾਰਾ ਬਣਾਉਣ ਗਏ ਤਾਂ ਸ਼ਾਮ ਨੂੰ ਦਲਜੀਤ ਸਿੰਘ ਟਰਾਲੀ ਉੱਪਰ ਚੜ੍ਹ ਕੇ ਚਾਰੇ ਨੂੰ ਠੀਕ ਕਰ ਰਿਹਾ ਸੀ ਤਾਂ ਅਚਾਨਕ ਉੱਤੋਂ ਦੀ ਲੰਘਦੀ ਬਿਜਲੀ ਦੀ ਤਾਰ ਨਾਲ ਲੱਗ ਗਿਆ ਤਾਂ ਮੌਕੇ ਤੇ ਦਵਿੰਦਰ ਸਿੰਘ ਨੇ ਜਦੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਬਿਜਲੀ ਦੇ ਕਰੰਟ ਦੀ ਲਪੇਟ ਵਿੱਚ ਆ ਗਿਆ।
ਮੌਕੇ ’ਤੇ ਮੌਜੂਦ ਕਿਸਾਨਾਂ ਨੇ ਦੋਨਾਂ ਨੂੰ ਸਰਸੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਮੁੱਢਲੀ ਮਦਦ ਦੇਣ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਸਿਰਸਾ ਵਿਖੇ ਰੈਫ਼ਰ ਕਰ ਦਿੱਤਾ, ਉੱਥੇ ਪੁੱਜਣ ’ਤੇ ਡਾਕਟਰਾਂ ਨੇ ਜਾਂਚ ਦੌਰਾਨ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦਲਜੀਤ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ, ਜਦਕਿ ਦਵਿੰਦਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਦੋਵਾਂ ਦੀ ਹੋਈ ਇਸ ਅਚਾਨਕ ਮੌਤ ਨਾਲ ਪਿੰਡ ਵਿੱਚ ਮਾਤਮ ਛਾ ਗਿਆ। ਦੋਵੇਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਦਾ ਸਰਸਾ ਦੇ ਸਿਵਲ ਹਸਪਤਾਲ ’ਚ ਪੋਸਟਮਾਰਟਮ ਕਰਵਾ ਕੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਹਨ।