ਹਰਸਿਮਰਤ ਬਾਦਲ ਨੇ ਸਵ. ਸ਼ਮਸ਼ੇਰ ਸਿੰਘ ਗੁੜੱਦੀ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਉਨ੍ਹਾਂ ਕਿਹਾ ਕਿ ਸ਼ਮਸ਼ੇਰ ਸਿੰਘ ਬਹੁਤ ਹੀ ਨਿੱਘੇ ਸੁਭਾਅ ਅਤੇ ਨੇਕ ਰੂਹ ਦੇ ਮਾਲਕ ਸਨ, ਜਿੰਨ੍ਹਾਂ ਦੇ ਅਚਾਨਕ ਵਿਛੋੜੇ ਨਾਲ ਜਿੱਥੇ ਪਾਰਟੀ ਨੂੰ ਵੱਡਾ ਘਾਟਾ ਪਿਆ ਹੈ, ਉੱਥੇ ਪਰਿਵਾਰ ਲਈ ਵੀ ਇਹ ਸਦਮਾ ਅਸਹਿ ਹੈ।
Publish Date: Mon, 06 Jul 2026 04:39 PM (IST)
Updated Date: Mon, 06 Jul 2026 04:42 PM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ ਹੀਰੋਂ ਖੁਰਦ ਸਾਬਕਾ ਕੇਂਦਰੀ ਵਜ਼ੀਰ ਅਤੇ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਪਿੰਡ ਗੁੜੱਦੀ ਵਿਖੇ ਪਹੁੰਚ ਕੇ ਸਵ. ਸ਼ਮਸ਼ੇਰ ਸਿੰਘ ਗੁੜੱਦੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬੁਢਲਾਡਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਸ਼ਮਸ਼ੇਰ ਸਿੰਘ ਬਹੁਤ ਹੀ ਨਿੱਘੇ ਸੁਭਾਅ ਅਤੇ ਨੇਕ ਰੂਹ ਦੇ ਮਾਲਕ ਸਨ, ਜਿੰਨ੍ਹਾਂ ਦੇ ਅਚਾਨਕ ਵਿਛੋੜੇ ਨਾਲ ਜਿੱਥੇ ਪਾਰਟੀ ਨੂੰ ਵੱਡਾ ਘਾਟਾ ਪਿਆ ਹੈ, ਉੱਥੇ ਪਰਿਵਾਰ ਲਈ ਵੀ ਇਹ ਸਦਮਾ ਅਸਹਿ ਹੈ। ਇਸ ਮੌਕੇ ਚੇਅਰਮੈਨ ਸਮਸ਼ੇਰ ਸਿੰਘ ਦੇ ਪੁੱਤਰ ਅਵਤਾਰ ਸਿੰਘ ਅਤੇ ਜਗਤਾਰ ਸਿੰਘ ਤੋਂ ਇਲਾਵਾ ਹਲਕਾ ਬੁਢਲਾਡਾ ਦੇ ਇੰਚਾਰਜ ਡਾਕਟਰ ਨਿਸ਼ਾਨ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਬੀਰੋਕੇ ਕਲਾਂ, ਸੀਨੀਅਰ ਅਕਾਲੀ ਆਗੂ ਰਮਨਦੀਪ ਸਿੰਘ ਗੁੜੱਦੀ, ਸੀਨੀਅਰ ਅਕਾਲੀ ਆਗੂ ਜਸਪਾਲ ਸਿੰਘ ਗੁੜੱਦੀ, ਮਨਜਿੰਦਰ ਸਿੰਘ ਕਾਕਾ ਗੁੜੱਦੀ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।