ਲੋੜੀਂਦੀ ਬਿਜਲੀ ਤੇ ਨਹਿਰੀ ਪਾਣੀ ਦੇਣ ‘ਚ ਅਸਫ਼ਲ ਰਹੀ ਸਰਕਾਰ: ਮਲੂਕਾ
ਸੂਬੇ ‘ਚ ਲਗਾਤਾਰ ਬਿਜਲੀ ਦੇ ਲੱਗ ਰਹੇ
Publish Date: Sun, 28 Jun 2026 06:02 PM (IST)
Updated Date: Sun, 28 Jun 2026 06:04 PM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ ਸੂਬੇ ‘ਚ ਲਗਾਤਾਰ ਬਿਜਲੀ ਦੇ ਲੱਗ ਰਹੇ ਲੰਬੇ ਕੱਟ ਤੇ ਨਹਿਰੀ ਪਾਣੀ ਦੀ ਕਮੀ ਨੂੰ ਲੈ ਕੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਦੋਸ਼ ਲਗਾਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਨ ਵੇਲੇ ਝੋਨੇ ਦੀ ਲੁਆਈ ਲੈ ਨਿਰਵਿਘਨ ਬਿਜਲੀ ਦੇਣ ਦੇ ਦਾਅਵੇ ਖੋਖਲੇ ਸਾਬਿਤ ਹੋਏ ਹਨ। ਮਲੂਕਾ ਨੇ ਕਿਹਾ ਕਿ ਸੂਬੇ ਵਿਚ ਬਿਜਲੀ ਦੇ ਲੰਬੇ ਲੰਬੇ ਕੱਟ ਲੱਗ ਰਹੇ ਹਨ। ਘਰੇਲੂ ਅਤੇ ਖੇਤੀ ਤੋਂ ਇਲਾਵਾ ਉਦਯੋਗਿਕ ਖੇਤਰ ਦੀ ਲੋੜ ਪੂਰੀ ਕਰਨ ਵਿਚ ਸਰਕਾਰ ਅਸਮਰਥ ਰਹੀ ਹੈ। ਕਿਸਾਨ ਝੋਨਾ ਲਗਾਉਣ ਲਈ ਪੂਰ੍ਹੀ ਤਰ੍ਹਾਂ ਜਨਰੇਟਰਾਂ ‘ਤੇ ਨਿਰਭਰ ਹਨ। ਬਿਜਲੀ ਦੇ ਕੱਟਾ ਤੋਂ ਇਲਾਵਾ ਨਹਿਰੀ ਪਾਣੀ ਵੀ ਪੂਰਾ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿਚ ਨਹਿਰਾਂ ਲਗਾਤਾਰ ਸੁਕੀਆਂ ਹੀ ਰਹੀਆਂ ਹਨ ਮੁੱਖ ਮੰਤਰੀ ਨੇ ਝੋਨੇ ਦੀ ਬਿਜਾਈ ਲਈ ਦਿਨ ਵੇਲੇ ਬਿਜਲੀ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਸਨ, ਜੋ ਜ਼ਮੀਨੀ ਹਕੀਕਤ ਨਾਲ ਮੇਲ ਨਹੀਂ ਖਾਂਦੇ, ਨਹਿਰੀ ਪਾਣੀ ਦੇ ਟੇਲਾ ਤੱਕ ਪਹੁੰਚਣ ਅਤੇ 100 ਫੀਸਦੀ ਤੱਕ ਨਹਿਰੀ ਸਪਲਾਈ ਕੋਰਾ ਝੂਠ ਹੈ। ਮਲੂਕਾ ਨੇ ਕਿਹਾ ਕੇ ਨਹਿਰੀ ਪਾਣੀ ਅਤੇ ਖੇਤੀ ਲਈ ਬਿਜਲੀ ਸਪਲਾਈ ਸੂਬੇ ਦੀ ਲਾਈਫ ਲਾਈਨ ਹੈ ਮੁੱਖ ਮੰਤਰੀ ਪਿੱਛਲੇ 20 ਸਾਲਾਂ ਦੌਰਾਨ ਕਿਸੇ ਸਾਬਕਾ ਜੱਜ ਦੀ ਅਗਵਾਈ ਵਿਚ ਕਮਿਸ਼ਨ ਬਣਾ ਕੇ ਨਹਿਰੀ ਪਾਣੀ ਦੀ ਸਪਲਾਈ ਅਤੇ ਖਾਲਿਆ ਦੇ ਪੱਕਾ ਹੋਣ ’ਤੇ ਮੋਟਰਾਂ ਲਈ ਦਿੱਤੇ ਗਏ ਕਨੇਕਸ਼ਨਾ ਵਾਰੇ ਰਿਪੋਰਟ ਤਿਆਰ ਕਰਵਾਉਣ ਤੇ ਲੋਕਾਂ ਨੂੰ ਦੱਸਣ ਕੇ ਕਿਸ ਪਾਰਟੀ ਦੀ ਸਰਕਾਰ ਸਮੇ ਕਿਸਾਨਾਂ ਨੂੰ ਨਹਿਰੀ ਪਾਣੀ ਤੇ ਨਿਰਵਿਘਨ ਬਿਜਲੀ ਦੇਣ ਲਈ ਵੱਧ ਉਪਰਾਲੇ ਕੀਤੇ ਗਏ ਹਨ। ਇਸ ਤੋਂ ਇਲਾਵਾ ਮਲੂਕਾ ਨੇ ਕੇਂਦਰ ਸਰਕਾਰ ਨੂੰ ਵੀ ਡੀਜਲ ਤੇ ਪੈਟਰੋਲ ਦੇ ਰੇਟ ਤਰੁੰਤ ਘੱਟ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਰਾਨ ਤੇ ਅਮਰੀਕਾ ਵਿਚ ਜੰਗ ਰੁਕਣ ਤੋਂ ਬਾਅਦ ਕੱਚੇ ਤੇਲ ਦੇ ਰੇਟ ਮੁੜ ਬਹੁਤ ਘੱਟ ਹੋ ਗਏ ਹਨ। ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਵਿਚ ਹੋਈ ਕਮੀ ਦਾ ਸਿੱਧਾ ਲਾਭ ਲੋਕਾਂ ਨੂੰ ਦੇਣ ਲਈ ਡੀਜਲ ਤੇ ਪੈਟਰੋਲ ਦੀਆਂ ਕੀਮਤਾਂ ਘੱਟ ਕਰਨ।