- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਕਾਸ਼ੀ ਯੂਨੀਵਰਸਿਟੀ (ਜੀ.ਕੇ.ਯੂ.) ਨੇ ਆ

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਗੁਰੂ ਕਾਸ਼ੀ ਯੂਨੀਵਰਸਿਟੀ ਨੇ ਆਸਟ੍ਰੇਲੀਅਨ ਇੰਸਟੀਚਿਊਟ ਆਫ਼ ਇੰਜੀਨੀਅਰਿੰਗ (ਏ.ਆਈ.ਈ.) ਨਾਲ ਇੱਕ ਸਮੌਝਤਾ ਪੱਤਰ ਤੇ ਹਸਤਾਖਰ ਕਰਕੇ ਅੰਤਰਰਾਸ਼ਟਰੀ ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ, ਵਿਦਿਆਰਥੀਆਂ ਤੇ ਅਧਿਆਪਕਾਂ ਲਈ ਵਿਸ਼ਵ ਪੱਧਰੀ ਸਿੱਖਣ ਦੇ ਮੌਕਿਆ ਦਾ ਵਿਸਤਾਰ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਅਜਿਹਾ ਇੱਕ ਰਸਮੀ ਸਮਾਗਮ ਦੌਰਾਨ ਕੀਤਾ ਗਿਆ, ਜਿਸ ਵਿੱਚ ਵਾਈਸ ਚਾਂਸਲਰ ਪ੍ਰੋ. (ਡਾ.) ਬਲਰਾਜ ਸਿੰਘ, ਪ੍ਰੋ. ਵਾਈਸ ਚਾਂਸਲਰ ਕਮ-ਰਜਿਸਟਰਾਰ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ, ਪ੍ਰੋ. ਵਾਈਸ ਚਾਂਸਲਰ ਪ੍ਰੋ. (ਡਾ.) ਪੀਯੂਸ਼ ਵਰਮਾ, ਡੀਨ ਅਕਾਦਮਿਕ ਪ੍ਰੋ. (ਡਾ.) ਜਾਵੇਦ ਅਹਿਮਾਦ ਖਾਨ, ਡਾਇਰੈਕਟਰ ਦਾਖ਼ਲੇ ਡਾ. ਗੁਰਪ੍ਰੀਤ ਸਿੰਘ ਅਤੇ ਸੰਬੰਧਤ ਫੈਕਲਟੀਆਂ ਦੇ ਡੀਨ ਹਾਜ਼ਰ ਸਨ। ਏਆਈਈ ਵੱਲੋਂ ਮੁੱਖ ਕਾਰਜਕਾਰੀ ਅਧਿਕਾਰੀ, ਸੈਮ ਤਿਆਗੀ, ਅਕਾਦਮਿਕ ਭਾਈਵਾਲੀ ਦੀ ਡਾਇਰੈਕਟਰ ਨੀਲਿਮਾ ਸੰਗਤਾਨੀ ਅਤੇ ਏਸ਼ੀਆ ਪੈਸੀਫਿਕ ਮਾਰਕੀਟਿੰਗ ਹੈੱਡ ਅਕਸ਼ਿਤ ਤਿਆਗੀ ਨੇ ਸ਼ਿਰਕਤ ਕੀਤੀ। ਸਮੌਝਤੇ ਤੇ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ ਅਤੇ ਆਸਟ੍ਰੇਲੀਅਨ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਵੱਲੋਂ ਸੀ.ਈ.ਓ. ਸੈਮ ਤਿਆਗੀ ਨੇ ਦੋਵਾਂ ਸੰਸਥਾਵਾਂ ਦੇ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸਹੀ ਪਾਈ। ਸ਼ੁਰੂਆਤੀ ਤੌਰ ਤੇ ਚਾਰ ਸਾਲਾਂ ਲਈ ਹੋਏ ਇਸ ਐੱਮਓਯੂ ਦਾ ਉਦੇਸ਼ ਅੰਤਰਰਾਸ਼ਟਰੀ ਅਕਾਦਮਿਕ ਸਾਂਝ, ਹੁਨਰਾਂ ਦੀ ਮਾਨਤਾ, ਵਿਦਿਆਰਥੀਆਂ, ਫੈਕਲਟੀ ਦੀ ਭਾਗੀਦਾਰੀ, ਅਕਾਦਮਿਕ, ਪੇਸ਼ੇਵਰ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨਾ ਹੈ। ਇਸ ਦੇ ਨਾਲ ਹੀ ਇਹ ਸਮੌਝਤਾ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ, ਐਲੂਮਨੀ ਤੇ ਕਾਰਜਰਤ ਪੇਸ਼ੇਵਰਾਂ ਨੂੰ ਵਿਕਾਸ ਦੇ ਨਵੇਂ ਮੌਕੇ ਵੀ ਪ੍ਰਦਾਨ ਕਰੇਗਾ। ਵਾਈਸ ਚਾਂਸਲਰ ਪ੍ਰੋ. (ਡਾ.) ਬਲਰਾਜ ਸਿੰਘ ਨੇ ਏਆਈਈ ਦੇ ਪ੍ਰਤੀਨਿਧੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸਮੌਝਤਾ ਯੂਨੀਵਰਸਿਟੀ ਦੀ ਅੰਤਰਰਾਸ਼ਟਰੀ ਅਕਾਦਮਿਕ ਯਾਤਰਾ ਦਾ ਇੱਕ ਨਵਾਂ ਅਧਿਆਇ ਹੈ। ਇਸ ਸਾਂਝ ਰਾਹੀਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਿਸ਼ਵ ਪੱਧਰੀ ਸਿੱਖਣ ਅਤੇ ਅਨੁਭਵ ਪ੍ਰਾਪਤ ਕਰਨ ਦੇ ਮੌਕੇ ਮਿਲਣਗੇ, ਜਿਸ ਨਾਲ ਯੂਨੀਵਰਸਿਟੀ ਦੀ ਅੰਤਰਰਾਸ਼ਟਰੀ ਪੱਧਰ ਤੇ ਪਹੁੰਚ ਮਜ਼ਬੂਤ ਹੋਵੇਗੀ।
ਉਨ੍ਹਾਂ ਦੱਸਿਆ ਕਿ ਨਵੇਂ ਅਕਾਦਮਿਕ ਸੈਸ਼ਨ ਦੀ ਓਰੀਐਂਟੇਸ਼ਨ ਦੌਰਾਨ ਏ.ਆਈ.ਈ. ਦੇ ਪ੍ਰਤੀਨਿਧੀ ਨਵੇਂ ਵਿਦਿਆਰਥੀਆਂ ਨਾਲ ਸੰਵਾਦ ਕਰਨਗੇ। ਪ੍ਰੋ. ਵਾਈਸ ਚਾਂਸਲਰ ਕਮ-ਰਜਿਸਟਰਾਰ ਪ੍ਰੋ. (ਡਾ.) ਧੀਮਾਨ ਨੇ ਕਿਹਾ ਕਿ ਇਹ ਭਾਈਵਾਲੀ ਗਿਆਨ ਦੇ ਆਦਾਨ-ਪ੍ਰਦਾਨ, ਸਾਂਝੇ ਅਧਿਐਨ ਅਤੇ ਵਿਦਿਆਰਥੀਆਂ ਲਈ ਬਿਹਤਰ ਕਰੀਅਰ ਮੌਕਿਆਂ ਰਾਹੀਂ ਦੋਵਾਂ ਸੰਸਥਾਵਾਂ ਲਈ ਲਾਭਕਾਰੀ ਸਾਬਤ ਹੋਵੇਗੀ। ਉਹਨਾਂ ਭਰੋਸਾ ਪ੍ਰਗਟਾਇਆ ਕਿ ਇਹ ਸਹਿਯੋਗ ਜੀ.ਕੇ.ਯੂ. ਅਤੇ ਏ.ਆਈ.ਈ. ਦੋਵਾਂ ਲਈ ਇੱਕ “ ਵਿਨ-ਵਿਨ” ਭਾਈਵਾਲੀ ਸਾਬਤ ਹੋਵੇਗਾ। ਇਸ ਸਮੌਝਤੇ ਤੇ ਸਫਲਤਾਪੂਰਵਕ ਦਸਤਖ਼ਤ ਹੋਣ ਤੇ ਪ੍ਰੋ. ਵਾਈਸ ਚਾਂਸਲਰ ਪ੍ਰੋ. (ਡਾ.) ਵਰਮਾ ਅਤੇ ਡੀਨ ਅਕਾਦਮਿਕ ਪ੍ਰੋ. (ਡਾ.) ਖਾਨ ਨੇ ਦੋਵਾਂ ਸੰਸਥਾਵਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਾਂਝ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਸ਼ਵ ਪੱਧਰ ਅਕਾਦਮਿਕ ਮਾਹੌਲ ਨੂੰ ਮਜ਼ਬੂਤ ਕਰੇਗੀ ਅਤੇ ਸਿੱਖਿਆ, ਖੋਜ ਅਤੇ ਪੇਸ਼ੇਵਰ ਵਿਕਾਸ ਦੇ ਨਵੇਂ ਆਯਾਮ ਖੋਲ੍ਹੇਗੀ।