ਬੇਕਰੀ ਦੀ ਦੁਕਾਨ ਨੂੰ ਲੱਗੀ ਅੱਗ ਜਾਨੀ ਨੁਕਸਾਨ ਤੋਂ ਬਚਾਅ ਬੀਤੀ ਅੱਧੀ ਰਾਤ ਨੂੰ ਸਥਾਨਕ ਗੁਰਦੁਆਰਾ
Publish Date: Mon, 06 Jul 2026 05:11 PM (IST)
Updated Date: Mon, 06 Jul 2026 05:12 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਬੀਤੀ ਅੱਧੀ ਰਾਤ ਨੂੰ ਗੁਰਦੁਆਰਾ ਰੋਡ ‘ਤੇ ਭੀਖੀ ‘ਚ ਨਗਰ ਪੰਚਾਇਤ ਦਫ਼ਤਰ ਦੇ ਸਾਹਮਣੇ ਇਕ ਬੇਕਰੀ ਦੀ ਦੁਕਾਨ ਨੂੰ ਅੱਗ ਲੱਗ ਗਈ, ਪ੍ਰੰਤੂ ਖੁਸ਼ਕਿਸਮਤੀ ਇਹ ਰਹੀ ਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀ ਹੋਇਆ ਤੇ ਅੱਗ ‘ਤੇ 2 ਦਮਕਲ ਗੱਡੀਆਂ ਨਾਲ ਕਾਬੂ ਪਾਇਆ ਗਿਆ। ਦੁਕਾਨ ਮਾਲਕ ਕੋਮਲ ਸ਼ਰਮਾ ਨੇ ਦੱਸਿਆ ਕਿ ਬੀਤੀ ਅੱਧੀ ਰਾਤ 12 ਵਜੇ ਦੇ ਕਰੀਬ ਦੁਕਾਨ ਵਿਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ, ਜਿਸ ਨਾਲ ਉਸਦਾ ਦੁਕਾਨ ਵਿੱਚ ਵੱਡੀ ਮਾਤਰਾ ਵਿੱਚ ਪਏ ਕੇਕ, ਪੇਸਟਰੀ ਦੇ ਨਾਲ 3 ਡੀਪ ਫਰੀਜਰ, ਏਸੀ ਪੱਖੇ, ਮਾਈਕਰੋਵੇਵ ਤੋਂ ਇਲਾਵਾ ਕੇਕ ਬਣਾਉਣ ਲਈ ਵਰਤੀ ਜਾਂਦੀ ਸਮੱਗਰੀ ਅਤੇ ਮਸ਼ੀਨਾਂ ਸੜ ਕੇ ਸੁਆਹ ਹੋ ਗਈਆਂ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਨਾਲ 6 ਲੱਖ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ। ਉਨ੍ਹਾਂ ਪ੍ਰਸ਼ਾਸਨ ‘ਤੇ ਸ਼ਿਕਵਾ ਕਰਦਿਆਂ ਕਿਹਾ ਕਿ ਬੇਸ਼ੱਕ ਰਾਤ ਨੂੰ ਪੁਲਿਸ ਅਤੇ ਅੱਗ ਬੁਝਾਊ ਦਫਤਰ ਦਾ ਅਮਲਾ ਪਹੁੰਚ ਗਿਆ ਸੀ ਪ੍ਰੰ,ਤੂ ਅੱਜ ਸਵੇਰੇ ਸੱਤਾਧਾਰੀ ਪਾਰਟੀ ਦਾ ਕੋਈ ਵੀ ਆਗੂ ਅਤੇ ਨਾ ਹੀ ਨਗਰ ਪੰਚਾਇਤ ਦਾ ਪ੍ਰਧਾਨ ਤੇ ਕੌਂਸਲਰ ਉਨ੍ਹਾਂ ਦੀ ਸਾਰ ਲੈਣ ਪੁੱਜੇ । ਰਾਤ ਵੀ ਦੁਕਾਨ ਸਾਹਮਣੇ ਨਗਰ ਪੰਚਾਇਤ ਦਫਤਰ ਦਾ ਦਰਵਾਜਾ ਬੜੀ ਮੁਸ਼ਕਿਲ ਨਾਲ ਖੁਲਵਾਇਆ ਗਿਆ। ਇਸ ਮੌਕੇ ਵਪਾਰਕ ਆਗੂ ਰਜਨੀਸ਼ ਸ਼ਰਮਾ, ਭਾਜਪਾ ਆਗੂ ਵਿਵੇਕ ਜੈਨ ਬੱਬੂ, ਪ੍ਰਸ਼ੋਤਮ ਗੋਇਲ ਬਿੱਲੂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੁਕਾਨਦਾਰ ਬੜੀ ਮੁਸ਼ਕਿਲ ਨਾਲ ਆਪਣਾ ਕਾਰੋਬਾਰ ਚਲਾ ਰਿਹਾ ਸੀ, ਨੂੰ ਤੁਰੰਤ ਵਿੱਤੀ ਮਦਦ ਦਿੱਤੀ ਜਾਵੇ।