ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ ਮੌਕੇ ਦੇਸ਼ ਵਿਆਪੀ ਸੱਤਿਆਗ੍ਰਹਿ ਤਹਿਤ ਜ਼ੇਲ੍ਹ ਭਰੋ ਅੰਦੋਲਨ 10 ਅਗਸਤ ਨੂੰ : ਐਡਵੋਕੇਟ ਉੱਡਤ ਇਤਿਹਾਸਕ ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ
Publish Date: Thu, 09 Jul 2026 04:22 PM (IST)
Updated Date: Thu, 09 Jul 2026 04:24 PM (IST)
ਅਵਤਾਰ ਸਿੰਘ ਗੇਹਲੇ, ਪੰਜਾਬੀ ਜਾਗਰਣ ਮਾਨਸਾ ਇਤਿਹਾਸਕ ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ ਮੌਕੇ ਦੇਸ਼ ਵਿਆਪੀ ਸੱਤਿਆਗ੍ਰਹਿ ਦੇ ਸੱਦੇ ਤਹਿਤ 10 ਅਗਸਤ ਨੂੰ ਜ਼ਿਲ੍ਹਾ ਹੈਡਕੁਆਰਟਰ ਤੇ ਜ਼ੇਲ੍ਹ ਭਰੋ ਅੰਦੋਲਨ ਆਰੰਭ ਕੀਤਾ ਜਾਵੇਗਾ ਜਿਸ ਦੀ ਤਿਆਰੀ ਤਹਿਤ ਜੰਨ ਸੰਪਰਕ ਮੁਹਿੰਮ 21 ਜੁਲਾਈ ਤੋਂ 5 ਅਗਸਤ ਤੱਕ ਚਲਾਈ ਜਾਵੇਗੀ। ਇਹ ਜਾਣਕਾਰੀ ਵੱਖ - 2 ਪਿੰਡਾਂ ਵਿੱਚ ਸੀਟੂ ਆਗੂਆਂ ਤੇ ਵਰਕਰ ਨਾਲ ਮੀਟਿੰਗਾਂ ਕਰਨ ਉਪਰੰਤ ਪ੍ਰੈਸ ਬਿਆਨ ਰਾਂਹੀ ਦਿੰਦਿਆ ਸੈਟਰ ਆਫ਼ ਇੰਡੀਅਨ ਟਰੇਡ ਯੂਨੀਅਨ ( ਸੀਟੂ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਦੇ 12 ਸਾਲਾਂ ਦੇ ਕਾਰਜਕਾਲ ਦੌਰਾਨ ਕਾਰਪੋਰੇਟ ਘਰਾਣੇ ਮਾਲੋਮਾਲ ਹੋ ਚੁੱਕੇ ਹਨ ਤੇ ਆਮ ਲੋਕ ਮਹਿੰਗਾਈ, ਬੇਰੁਜ਼ਗਾਰੀ ਤੇ ਭੁੱਖਮਰੀ ਦੀ ਦਲਦਲ ਧੱਸ ਚੁੱਕੇ ਹਨ। ਮੋਦੀ ਸਰਕਾਰ ਦੁਆਰਾ ਇਤਿਹਾਸਕ ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ ਲਿਆਂਦੇ ਗਏ ਚਾਰ ਲੇਬਰ ਕੋਡ ਪੂਰੀ ਤਰ੍ਹਾ ਕਾਰਪੋਰੇਟ ਘਰਾਣਿਆਂ ਦੇ ਹਿੱਤਾ ਦੀ ਰਾਖੀ ਕਰਨਗੇ ਤੇ ਮਜ਼ਦੂਰਾਂ ਨੂੰ ਬੰਧੂਆਂ ਮਜ਼ਦੂਰ ਬਣਾ ਕੇ ਰੱਖ ਦੇਣਗੇ। ਐਡਵੋਕੇਟ ਉੱਡਤ ਨੇ ਕਿਹਾ ਕਿ ਸੰਸਦ ਵਿੱਚ ਲਾਲ ਝੰਡੇ ਦੀ ਤਾਕਤ ਸਦਕਾ ਹੌਂਦ ਵਿੱਚ ਆਏ ਮਨਰੇਗਾ ਕਾਨੂੰਨ ਨੂੰ ਮੋਦੀ ਸਰਕਾਰ ਨੇ ਖ਼ਤਮ ਕਰਕੇ ਰੱਖ ਦਿੱਤਾ ਤੇ ਬਦਲਾਅ ਵਾਲੀ ਨਿਕੰਮੀ ਮਾਨ ਸਰਕਾਰ ਨੇ ਵੀ ਮੋਦੀ ਸਰਕਾਰ ਦੇ ਇਸ ਕਾਰੇ ਵਿੱਚ ਨੰਗੇ ਚਿੱਟੇ ਰੂਪ ਵਿੱਚ ਸ਼ਮੂਲੀਅਤ ਕੀਤੀ। ਇਸ ਨੂੰ ਕਿਰਤੀ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ। ਇਸ ਮੀਟਿੰਗਾਂ ਦੌਰਾਨ ਸੀਟੂ ਸੀਨੀਅਰ ਆਗੂਆ ਕਾਮਰੇਡ ਬਲਦੇਵ ਸਿੰਘ ਬਾਜੇਵਾਲਾ, ਕਾਮਰੇਡ ਗੁਰਪਿਆਰ ਸਿੰਘ ਫੱਤਾ, ਕਾਮਰੇਡ ਰਾਜਿੰਦਰ ਸਿੰਘ ਹੀਰੇਵਾਲਾ, ਕਾਮਰੇਡ ਬਲਵਿੰਦਰ ਸਿੰਘ ਕੋਟਧਰਮੂ , ਕਾਮਰੇਡ ਦੇਸਰਾਜ ਕੋਟਧਰਮੂ, ਕਾਮਰੇਡ ਜੱਗਾ ਸਿੰਘ ਰਾਏਪੁਰ, ਕਾਮਰੇਡ ਸੁਖਦੇਵ ਸਿੰਘ ਛਾਪਿਆਂਵਾਲੀ, ਕਾਮਰੇਡ ਸੰਕਰ ਸਿੰਘ ਜਟਾਣਾਂ, ਕਾਮਰੇਡ ਕਰਨੈਲ ਸਿੰਘ ਮਾਖਾ, ਕਾਮਰੇਡ ਬਲਦੇਵ ਸਿੰਘ ਦੂਲੋਵਾਲ, ਕਾਮਰੇਡ ਤੇਜਾ ਸਿੰਘ ਦੂਲੋਵਾਲ, ਕਾਮਰੇਡ ਲਛਮਣ ਸਿੰਘ ਉਲਕ, ਲਾਭ ਸਿੰਘ ਰਾਏਪੁਰ, ਭੋਲਾ ਸਿੰਘ ਮਾਖਾ, ਜਸਪਾਲ ਸਿੰਘ ਧਿੰਗੜ, ਗੁਰਪਿਆਰ ਸਿੰਘ ਕੋਟ ਧਰਮੂ, ਮੱਖਣ ਸਿੰਘ ਰਾਮਾਨੰਦੀ, ਬਖਸੀਸ ਸਿੰਘ ਝੁਨੀਰ, ਭੋਲਾ ਸਿੰਘ ਮਾਖੇ ਵਾਲਾ, ਮੱਘਰ ਸਿੰਘ ਮੀਰਪੁਰ, ਮੱਘਰ ਸਿੰਘ ਟਿੱਬੀ, ਸੁਖਦੇਵ ਸਿੰਘ ਰਾਏਪੁਰ, ਜਸਵੀਰ ਸਿੰਘ ਆਲੀਕੇ, ਗੁਰਦਿੱਤ ਸਿੰਘ ਆਦਮਕੇ, ਅਜੀਤ ਸਿੰਘ ਜਟਾਣਾਂ , ਨਿੱਕਾ ਸਿੰਘ ਬਹਿਣੀਵਾਲ, ਮਨਪ੍ਰੀਤ ਸਿੰਘ ਸਰਦੂਲਗੜ੍ਹ, ਜਰਨੈਲ ਹੀਰੇਵਾਲਾ ਆਦਿ ਵੀ ਹਾਜ਼ਰ ਸਨ।