ਜੈ ਮਾਂ ਮੰਦਿਰ ਵਿਖੇ ਚੱਲ ਰਹੀ ਸ਼੍ਰੀਮਦ ਭਾਗਵਤ ਕਥਾ ਦੇ ਪੰਜਵੇਂ ਦਿਨ ਕੀਤੀ ਪੂਜਾ
ਸ਼੍ਰੀ ਸ਼ਕਤੀ ਕੀਰਤਨ ਮੰਡਲ ਅਤੇ ਇਸਤਰੀ
Publish Date: Sat, 13 Jun 2026 04:38 PM (IST)
Updated Date: Sat, 13 Jun 2026 04:39 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ ਸ਼੍ਰੀ ਸ਼ਕਤੀ ਕੀਰਤਨ ਮੰਡਲ ਅਤੇ ਇਸਤਰੀ ਸਤਿਸੰਗ ਸਭਾ ਵੱਲੋਂ ਜੈ ਮਾਂ ਮੰਦਰ ਵਿੱਚ ਕਰਵਾਈ ਜਾ ਰਹੀ ਸ਼੍ਰੀਮਦ ਭਾਗਵਤ ਕਥਾ ਦੇ ਪੰਜਵੇਂ ਦਿਨ ਦੀ ਕਥਾ ਹੋਈ, ਜਿਸ ਦੀ ਜੋਤੀ ਪ੍ਰਚੰਡ ਹੀਨਾ ਬਾਸਲ, ਬਾਂਸਲ ਟਾਇਰਾਂ ਵਾਲੇਆ ਵੱਲੋਂ ਕੀਤੀ ਮੰਦਰ ਦੇ ਮੁੱਖ ਪੁਜਾਰੀ ਪੰਡਿਤ ਨਵਰਾਜ ਸਾਸਤਰੀ ਜੀ ਵੱਲੋਂ ਵਿਧੀ ਅਨੁਸਾਰ ਪੂਜਾ ਕਰਵਾਈ ਗਈ। ਪੰਜਵੇਂ ਦਿਨ ਦੀ ਕਥਾ ਵਿੱਚ ਪ੍ਰਵੇਸ਼ ਕਰਦਿਆਂ ਪੰਡਿਤ ਅਸ਼ਵਨੀ ਕੁਮਾਰ ਸ਼ਰਮਾ ਜੀ ਨੇ ਕਥਾ ਸੁਣਾਉਂਦੇ ਹੋਏ ਦੱਸਿਆ ਕਿ ਭਗਤੀ ਗਿਆਨ ਵੈਰਾਗ ਤਦ ਤੱਕ ਹੈ, ਜਦ ਤੱਕ ਅਸੀਂ ਮਾਨਵ ਜੀਵਨ ਵਿੱਚ ਹਾਂ। ਪ੍ਰੇਮ ’ਚ ਤਿਆਗ ਦਾ ਹੋਣਾ ਜ਼ਰੂਰੀ ਹੈ। ਅੱਜ ਕੱਲ੍ਹ ਦਾ ਪ੍ਰੇਮ ਸਵਾਰਥ ਪੂਰਨ ਹੈ ਜੇਕਰ ਜੀਵਨ ਵਿੱਚ ਹੰਕਾਰ ਨੂੰ ਖ਼ਤਮ ਕਰਨਾ ਹੈ ਤਾਂ ਸਾਨੂੰ ਝੁਕਣਾ ਪਵੇਗਾ, ਪਰ ਅੱਜ ਜੀਵ ਵਿੱਚ ਝੁਕਣ ਦੀ ਆਦਤ ਚਲੀ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਜੀਵ ਤੇ ਭਗਵਾਨ ਦੀ ਕ੍ਰਿਪਾ ਹੋ ਜਾਵੇ ਤਾਂ ਸਭ ਕੁਝ ਸੰਭਵ ਹੈ। ਖਾਣ ਪੀਣ ਤੇ ਰਹਿਣ ਸਹਿਣ ਨਾਲ ਸਾਡੇ ਜੀਵਨ ਤੇ ਪ੍ਰਭਾਵ ਪੈਂਦਾ ਹੈ। ਜਿਊਣਾ-ਮਰਨਾ ਸਰੀਰ ਦਾ ਹੁੰਦਾ ਹੈ ਆਤਮਾ ਦਾ ਨਹੀਂ। ਆਤਮਾ ਅਮਰ ਹੈ ਆਤਮਾ ਕਦੇ ਨਹੀਂ ਮਰਦੀ। ਉਨ੍ਹਾਂ ਕਿਹਾ ਜਿਸ ਤਰ੍ਹਾਂ ਅਸੀਂ ਪੁਰਾਣੇ ਕੱਪੜੇ ਤਿਆਗ ਦਿੰਦੇ ਹਾਂ ਉਸ ਤਰ੍ਹਾਂ ਆਤਮਾ ਵੀ ਇੱਕ ਸਰੀਰ ਨੂੰ ਛੱਡ ਕੇ ਦੂਸਰੇ ਸਰੀਰ ਵਿੱਚ ਚਲੀ ਜਾਂਦੀ ਹੈ ਆਤਮਾ ਤੇ ਪਰਮਾਤਮਾ ਇਕ ਦੂਸਰੇ ਦੇ ਮਿੱਤਰ ਹਨ। ਉਨ੍ਹਾਂ ਨੇ ਦੱਸਿਆ ਕਿ ਕ੍ਰੋਧ ਨਾਲ ਸਾਡੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ ਜਦੋਂ ਬੁੱਧੀ ਕੰਮ ਕਰਨਾ ਛੱਡ ਦਿੰਦੀ ਹੈ ਤਾਂ ਸਾਡਾ ਵਿਨਾਸ਼ ਜ਼ਰੂਰ ਹੁੰਦਾ ਹੈ। ਇਸ ਮੌਕੇ ਬਿੰਦਰਪਾਲ ਗਰਗ ਅਤੇ ਨਿਸ਼ਾ ਹੰਸ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਰਾਜਕੁਮਾਰ ਮਿੱਤਲ ਨੇ ਦੱਸਿਆ ਕਿ 14 ਜੂਨ ਐਤਵਾਰ ਨੂੰ ਭਾਗਵਤ ਕਥਾ ਦਾ ਭੋਗ 12 ਵਜੇ ਪਵੇਗਾ ਅਤੇ ਅਤੁੱਟ ਭੰਡਾਰਾ ਵਰਤਿਆ ਜਾਵੇਗਾ। ਅੰਤ ਵਿੱਚ ਠਾਕੁਰ ਜੀ ਨੂੰ 56 ਭੋਗ ਲਗਾ ਕੇ ਕੜੀ ਚਾਵਲਾਂ ਦਾ ਪ੍ਰਸ਼ਾਦ ਵੀ ਵੰਡਿਆ ਗਿਆ ਅੰਤ ਵਿੱਚ ਆਰਤੀ ਕੀਤੀ ਗਈ। ਇਸ ਮੌਕੇ ਕ੍ਰਿਸ਼ਨ ਲਾਲ ਮਦਾਨ, ਭਗਵਾਨ ਦਾਸ, ਵਿਜੇ ਕੁਮਾਰ, ਗਗਨ ਸਿੰਗਲਾ, ਰੇਨੂ ਰੋੜਾ, ਵਨੀਤਾ ਅਤੇ ਇਸਤਰੀ ਸਤਿਸੰਗ ਸਭਾ ਦੇ ਹੋਰ ਮੈਂਬਰ ਵੀ ਹਾਜ਼ਰ ਸਨ।