- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਕਰਯੋਗ ਹੈ ਕਿ ਪਰਵਿੰਦਰ ਸਿੰਘ ਝੋਟਾ ਦੇ ਕਤਲ ਬਾਅਦ ਲਗਾਤਾਰ ਬਰਨਾਲਾ ਸਿਰਸਾ ਨੈਸ਼ਨਲ ਹਾਈਵੇ ‘ਤੇ ਮਾਨਸਾ ਤਿੰਨਕੋਣੀ ‘ਤੇ ਪਰਿਵਾਰਕ ਮੈਂਬਰਾਂ ਅਤੇ ਇਨਸਾਫ਼ ਕਮੇਟੀ ਵੱਲੋਂ ਧਰਨਾ ਚੱਲ ਰਿਹਾ ਹੈ ਤੇ ਇਸ ਧਰਨੇ ਦੇ ਕਾਰਨ ਵਪਾਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ: ਬਰਨਾਲਾ ਸਿਰਸਾ ਨੈਸ਼ਨਲ ਹਾਈਵੇ ‘ਤੇ ਮਾਨਸਾ ਤਿੰਨਕੋਣੀ ‘ਤੇ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰਕ ਮੈਂਬਰਾਂ ਤੇ ਇਨਸਾਫ਼ ਕਮੇਟੀ ਵੱਲੋਂ ਪਿਛਲੇ 15 ਦਿਨਾਂ ਤੋਂ ਲਗਾਏ ਧਰਨੇ ਦੌਰਾਨ ਅੱਜ ਸਵੇਰੇ ਹਾਈਵੇ ਦਾ ਇਕ ਪਾਸਾ ਖੋਲ੍ਹ ਦਿੱਤਾ ਗਿਆ ਹੈ। ਇਸ ਨਾਲ ਕੈਂਚੀਆਂ ਮਾਨਸਾ ਤੋਂ ਤਿੰਨਕੋਣੀ ਹੁੰਦੇ ਹੋਏ ਸਿਰਸਾ ਨੂੰ ਜਾਣ ਲਈ ਜਿੱਥੇ ਰਸਤਾ ਖੁਲ੍ਹਿਆ ਉਥੇ ਮਾਨਸਾ ਤਿੰਨਕੋਣੀ ਤੋਂ ਬੱਸ ਅੱਡੇ ਨੂੰ ਜਾਣ ਵਾਲਾ ਰਸਤਾ ਖੁੱਲ੍ਹ ਗਿਆ ਹੈ। ਇਸ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ। ਪਰ ਸ਼ੱਕੀ ਹਾਲਾਤ ’ਚ ਨੌਜਵਾਨ ਦੀ ਮੌਤ ਕਾਰਨ ਤਣਾਅਪੂਰਨ ਹੋਏ ਮਾਹੌਲ ਕਾਰਨ ਫਿਰ ਰਾਤ ਨੂੰ ਰਸਤਾ ਬੰਦ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਪਰਵਿੰਦਰ ਸਿੰਘ ਝੋਟਾ ਦੇ ਕਤਲ ਬਾਅਦ ਲਗਾਤਾਰ ਬਰਨਾਲਾ ਸਿਰਸਾ ਨੈਸ਼ਨਲ ਹਾਈਵੇ ‘ਤੇ ਮਾਨਸਾ ਤਿੰਨਕੋਣੀ ‘ਤੇ ਪਰਿਵਾਰਕ ਮੈਂਬਰਾਂ ਅਤੇ ਇਨਸਾਫ਼ ਕਮੇਟੀ ਵੱਲੋਂ ਧਰਨਾ ਚੱਲ ਰਿਹਾ ਹੈ ਤੇ ਇਸ ਧਰਨੇ ਦੇ ਕਾਰਨ ਵਪਾਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਮੁਸ਼ਕਲਾਂ ਦੇ ਕਾਰਨ ਦਿਵਾਲੀ ਦੇ ਤਿਉਹਾਰ ’ਤੇ ਵਪਾਰੀਆਂ ਨੂੰ ਨੁਕਸਾਨ ਹੋ ਰਿਹਾ ਸੀ, ਜਿਸ ਕਾਰਨ ਉਨ੍ਹਾਂ ਵੱਲੋਂ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰਕ ਮੈਂਬਰਾਂ ਅਤੇ ਇਨਸਾਫ਼ ਕਮੇਟੀ ਨੂੰ ਅਪੀਲ ਕੀਤੀ ਗਈ ਸੀ ਕਿ ਇਹ ਬਰਨਾਲਾ ਸਿਰਸਾ ਨੈਸ਼ਨਲ ਹਾਈਵੇ ’ਤੇ ਮਾਨਸਾ ਤਿੰਨਕੋਣੀ ਉਪਰ ਲੱਗੇ ਧਰਨੇ ’ਚ ਇੱਕ ਪਾਸਾ ਖੋਲ੍ਹ ਦਿੱਤਾ ਜਾਵੇ ਤਾਂ ਜੋ ਆਵਾਜਾਈ ਵੀ ਸੋਖੀ ਆ ਜਾ ਸਕੇ। ਸ਼ਹਿਰ ਵਿਚ ਬਾਹਰੋਂ ਵੀ ਲੋਕ ਆ ਸਕਣ ਤੇ ਪ੍ਰੇਸ਼ਾਨ ਨਾ ਹੋਣ। ਇਸ ਨਾਲ ਵਪਾਰੀਆਂ ਦਾ ਦੀਵਾਲੀ ਦਾ ਤਿਉਹਾਰ ਖਰਾਬ ਨਾ ਹੋਵੇ। ਵਪਾਰੀਆਂ ਨੇ ਕਿਹਾ ਸੀ ਕਿ ਵਪਾਰੀਆਂ ਨੇ ਪਹਿਲਾਂ ਪਰਵਿੰਦਰ ਸਿੰਘ ਝੋਟੇ ਦੇ ਕਤਲ ਬਾਅਦ ਲਗਾਤਾਰ ਤਿੰਨ ਦਿਨ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਸਨ। ਇਸ ਦੇ ਸ਼ਹਿਰ ਵਿਚ ਰਾਮਲੀਲਾ ਵੀ ਨਹੀਂ ਮਨਾਈ ਗਈ ਅਤੇ ਦੁਸ਼ਹਿਰਾ ਵੀ ਨਹੀਂ ਮਨਾਇਆ ਗਿਆ। ਇਸ ਬਾਅਦ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰਕ ਮੈਂਬਰਾਂ ਅਤੇ ਇਨਸਾਫ਼ ਕਮੇਟੀ ਦੀ ਸਹਿਮਤੀ ਬਾਅਦ ਇਹ ਇੱਕ ਪਾਸਾ ਖੋਲ੍ਹਿਆ ਗਿਆ ਪਰ ਬਾਅਦ ’ਚ ਰਾਤ ਨੂੰ ਮੁੜ ਰਾਸਤਾ ਬੰਦ ਕਰ ਦਿੱਤਾ ਗਿਆ।