- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਨਸਾਫ਼ ਮੋਰਚੇ ਵਿੱਚ ਪਹੁੰਚੇ ਰਾਜੇਵਾਲ ਨੇ ਕਿਹਾ ਪਰਵਿੰਦਰ ਸਿੰਘ ਝੋਟਾ ਨੇ ਨਸ਼ੇ ਨੂੰ ਰੋਕਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਨਸ਼ਿਆਂ ਖ਼ਿਲਾਫ ਲੜਾਈ ਹੁਣ ਸਭ ਨੂੰ ਰਲ ਮਿਲ ਕੇ ਲੜਨੀ ਪਵੇਗੀ ਕਿਉਂਕਿ ਇਸ ਨਸ਼ੇ ਨੇ ਘਰਾਂ ਵਿੱਚ ਸੱਥਰ ਵਿਛਾ ਦਿੱਤੇ ਹਨ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਵਿੱਚ ਨਸ਼ਾ ਘਰ-ਘਰ ਤੱਕ ਪੁੱਜ ਚੁੱਕਿਆ ਹੈ। ਮੌਜੂਦਾ ਸਰਕਾਰਾਂ ਇਸ ਨੂੰ ਠੱਲ੍ਹ ਪਾਉਣ ਵਿੱਚ ਨਾਕਾਮ ਸਾਬਤ ਹੋਈਆਂ ਹਨ। ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ’ਚ ਮਾਨਸਾ ਵਿਖੇ ਦਿੱਤੇ ਜਾ ਰਹੇ ਧਰਨੇ ’ਚ ਪਹੁੰਚੇ ਕਿਸਾਨ ਨੇਤਾ ਬਲਵੀਰ ਸਿੰਘ ਰਾਜੇਵਾਲ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਨਸ਼ੇ ਨੂੰ ਲੈ ਪੰਜਾਬ ਸਰਕਾਰ ਤੇ ਸਵਾਲ ਵੀ ਖੜ੍ਹੇ ਕੀਤੇ ਹਨ।
ਇਨਸਾਫ਼ ਮੋਰਚੇ ਵਿੱਚ ਪਹੁੰਚੇ ਰਾਜੇਵਾਲ ਨੇ ਕਿਹਾ ਪਰਵਿੰਦਰ ਸਿੰਘ ਝੋਟਾ ਨੇ ਨਸ਼ੇ ਨੂੰ ਰੋਕਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਨਸ਼ਿਆਂ ਖ਼ਿਲਾਫ ਲੜਾਈ ਹੁਣ ਸਭ ਨੂੰ ਰਲ ਮਿਲ ਕੇ ਲੜਨੀ ਪਵੇਗੀ ਕਿਉਂਕਿ ਇਸ ਨਸ਼ੇ ਨੇ ਘਰਾਂ ਵਿੱਚ ਸੱਥਰ ਵਿਛਾ ਦਿੱਤੇ ਹਨ। ਕੁੱਝ ਨੌਜਵਾਨ ਨਸ਼ੇ ਨਾਲ ਮਰ ਰਹੇ ਹਨ, ਜਦੋਂਕਿ ਦੂਜੇ ਪਾਸੇ ਨਸ਼ੇ ਨੂੰ ਰੋਕਣ ਵਾਲਿਆਂ ਨੂੰ ਨਸ਼ਾ ਤਸਕਰਾਂ ਵੱਲੋਂ ਮਾਰਿਆ ਜਾ ਰਿਹਾ ਹੈ। ਪਰਵਿੰਦਰ ਸਿੰਘ ਝੋਟਾ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਅਤੇ ਹੁਣ ਇਹ ਮੁੱਦਾ ਜੋਰਾ ਸ਼ੋਰਾਂ ਨਾਲ ਚੁੱਕਿਆ ਜਾ ਰਿਹਾ ਹੈ। ਸਰਕਾਰਾਂ ਦੇ ਖ਼ਿਲਾਫ਼ ਹਰ ਇਕੱ ਖੜ੍ਹਾ ਹੋ ਕੇ ਅੱਗੇ ਆਵੇ ਤਾਂ ਜੋ ਹੁਣ ਇਸ ਨੂੰ ਰੋਕਣ ਵਿੱਚ ਸਾਰੇ ਕਾਮਯਾਬ ਹੋ ਸਕੀਏ। ਉਨ੍ਹਾਂ ਭਰੋਸਾ ਦਿੱਤਾ ਕਿ ਪਰਿਵਾਰ ਵੱਲੋਂ ਜਦੋਂ ਵੀ ਉਨ੍ਹਾਂ ਦੇ ਸਹਿਯੋਗ ਦੀ ਲੋੜ ਹੋਈ ਤਾਂ ਉਹ ਹਰ ਸਮੇਂ ਪਰਿਵਾਰ ਦੇ ਨਾਲ ਖੜ੍ਹਨਗੇ ਅਤੇ ਨਾਲ ਹੀ ਉਨ੍ਹਾਂ ਸਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਨਸ਼ੇ ਨੂੰ ਲੈ ਕੇ ਜ਼ਰੂਰ ਸੋਚਣ ਤਾਂ ਕਿ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ ਅਤੇ ਪੰਜਾਬ ਦੇ ਵਿੱਚ ਵੱਧ ਰਹੇ ਨਸ਼ੇ ਦੇ ਕਾਰੋਬਾਰ ਨੂੰ ਰੋਕਿਆ ਜਾ ਸਕੇ।