ਐੱਸਡੀ ਕੰਨਿਆ ਮਹਾਂਵਿਦਿਆਲਿਆ ਨੂੰ ਵਾਟਰ ਕੂਲਰ ਤੇ ਵਾਟਰ ਪਿਊਰੀਫ਼ਾਇਰ ਦਾਨ ਕੀਤਾ
ਰੋਟਰੀ ਡਿਸਟ੍ਰਿਕਟ 3090 ਦੇ ਡਿਸਟ੍ਰਿਕਟ
Publish Date: Mon, 15 Jun 2026 04:40 PM (IST)
Updated Date: Mon, 15 Jun 2026 04:42 PM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮਾਨਸਾ ਰੋਟਰੀ ਡਿਸਟ੍ਰਿਕਟ 3090 ਦੇ ਡਿਸਟ੍ਰਿਕਟ ਗਵਰਨਰ ਭੂਪੇਸ਼ ਮਹਿਤਾ ਅਤੇ ਸਾਬਕਾ ਗਵਰਨਰ ਡਿਸਟ੍ਰਿਕਟ ਰੋਟਰੀ ਫਾਊਂਡੇਸ਼ਨ ਚੇਅਰਮੈਨ ਪ੍ਰੇਮ ਅਗਰਵਾਲ ਵੱਲੋਂ ਰੋਟਰੀ ਫਾਊਂਡੇਸ਼ਨ ਦੀ ਡਿਸਟ੍ਰਿਕਟ ਗ੍ਰਾਂਟ ਨੰਬਰ 2684695 ਅਧੀਨ ਐਸਡੀ ਕੰਨਿਆ ਮਹਾਵਿਦਿਆਲਿਆ ਦੀ ਬੇਨਤੀ ਤੇ 150 ਲੀਟਰ ਸਮਰੱਥਾ ਵਾਲਾ 68200 ਲਾਗਤ ਦਾ ਵਾਟਰ ਕੂਲਰ ਅਤੇ ਵਾਟਰ ਪਿਊਰੀਫਾਇਰ ਕਾਲਜ ਨੂੰ ਦਾਨ ਵਜੋਂ ਭੇਟ ਕੀਤਾ ਗਿਆ। ਇਸ ਮੌਕੇ ਕਾਲਜ ਵਿਚ ਇਕ ਛੋਟੇ ਜਿਹਾ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ। ਕਾਲਜ ਦੀ ਐਨਸੀਸੀ ਯੂਨੀਟ ਵਲੋਂ ਸਨਮਾਨਿਤ ਮਹਿਮਾਨਾਂ ਨੂੰ ਐਸਕਾਰਟ ਕੀਤਾ। ਸਮਾਗਮ ਦੀ ਸ਼ੁਰੂਆਤ ਗਵਰਨਰ ਕਾਲਰ ਪਹਿਨਾਉਣ ਉਪਰੰਤ ਰਾਸ਼ਟਰੀ ਗਾਨ ਨਾਲ ਕੀਤੀ ਗਈ। ਕਾਲਜ ਪ੍ਰਿੰਸੀਪਲ ਡਾਕਟਰ ਗਰੀਮਾ ਮਹਾਜਨ ਵਲੋਂ ਸਵਾਗਤੀ ਭਾਸ਼ਣ ਪੜਿਆ ਗਿਆ ਅਤੇ ਇਸ ਵਾਟਰ ਕੂਲਰ ਉਪਲਬਧ ਕਰਵਾਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਕਾਲਜ ਦੀਆਂ ਵਿਦਿਆਰਥਣਾਂ ਅਤੇ ਸਟਾਫ ਮੈਂਬਰਾਂ ਨੂੰ ਗਰਮੀ ਦੇ ਮੌਸਮ ਦੌਰਾਨ ਠੰਡਾ ਅਤੇ ਸਾਫ਼ ਪਾਣੀ ਦੀ ਸਹੂਲਤ ਮਿਲੇਗੀ। ਇਸ ਮੌਕੇ ਕਾਲਜ ਦੇ ਪ੍ਰਧਾਨ ਇੰਜ. ਵਿਨੋਦ ਜਿੰਦਲ ਨੇ ਵੀ ਗਵਰਨਰ ਭੁਪੇਸ਼ ਮਹਿਤਾ ਅਤੇ ਵਿਸ਼ੇਸ਼ ਤੌਰ ਤੇ ਪ੍ਰੇਮ ਅਗਰਵਾਲ ਦਾ ਧੰਨਵਾਦ ਕੀਤਾ ਜਿਹਨਾਂ ਦੇ ਯਤਨਾਂ ਸਦਕਾ ਇਹ ਵਾਟਰ ਕੂਲਰ ਉਪਲਬਧ ਹੋ ਸਕਿਆ। ਉਨ੍ਹਾਂ ਨੇ ਕਾਲਜ ਲਾਇਬ੍ਰੇਰੀ ਨੂੰ ਡਿਜੀਟਲ ਅਪਗਰੇਡ ਕਰਨਾ, ਕੰਪਿਊਟਰ ਲੈਬ ਨੂੰ ਅਪਗ੍ਰੇਡ ਕਰਨਾ, ਕਮਿਊਨੀਕੇਸ਼ਨ ਲੈਬ ਨੂੰ ਅਪਗ੍ਰੇਡ ਕਰਨ ਲਈ ਲਗਭਗ 30 ਲੱਖ ਦੀ ਲਾਗਤ ਵਾਲੇ ਇਕ ਹੋਰ ਪ੍ਰੋਜੈਕਟ ਲਈ ਸਹਾਇਤਾ ਕਰਨ ਲਈ ਬੇਨਤੀ ਕੀਤੀ ਅਤੇ ਮੰਗ ਪੱਤਰ ਸੌਂਪਿਆ। ਸਾਬਕਾ ਡਿਸਟ੍ਰਿਕਟ ਗਵਰਨਰ ਪ੍ਰੇਮ ਅਗਰਵਾਲ ਨੇ ਵਿਸ਼ਵਾਸ ਦਿਵਾਇਆ ਕਿ ਜਿਵੇਂ ਵਾਟਰ ਕੂਲਰ ਪ੍ਰੋਜੈਕਟ ਦਾ ਵਾਅਦਾ ਪੂਰਾ ਕੀਤਾ ਗਿਆ ਹੈ, ਉਸੇ ਤਰ੍ਹਾਂ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਅਗਲੇ ਰੋਟਰੀ ਸਾਲ 2026-27 ਦੌਰਾਨ ਗਵਰਨਰ ਅਮਿਤ ਸਿੰਗਲਾ ਦੀ ਰਹਿਨੁਮਾਈ ਹੇਠ ਇਹ ਪ੍ਰੋਜੈਕਟ ਵੀ ਕਾਲਜ ਨੂੰ ਦਿੱਤਾ ਜਾਵੇ। ਉਹਨਾਂ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਕਿ ਕਿਵੇਂ ਰੋਟਰੀ ਫਾਊਂਡੇਸ਼ਨ ਵਲੋਂ ਗ੍ਰਾਂਟਾਂ ਕੀਤੀਆਂ ਜਾਂਦੀਆਂ ਹਨ ਅਤੇ ਇਹਨਾਂ ਗ੍ਰਾਂਟਾਂ ਲਈ ਪੈਸਾ ਕਿਵੇਂ ਅਤੇ ਕਿੱਥੋਂ ਕਿਥੋਂ ਆਉਂਦਾ ਹੈ। ਗਵਰਨਰ ਭੁਪੇਸ਼ ਮਹਿਤਾ ਨੇ ਕਾਲਜ ਮੈਨੇਜਮੈਂਟ ਕਮੇਟੀ ਅਤੇ ਸਟਾਫ ਵੱਲੋਂ ਦਿੱਤੇ ਸਨਮਾਨ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ ਕਿ ਇਸ ਨਵੇਂ ਪ੍ਰੋਜੈਕਟ ਨੂੰ ਪੂਰਾ ਕਰਨ ਵਿੱਚ ਰੋਟਰੀ ਫਾਊਂਡੇਸ਼ਨ ਦੇ ਚੇਅਰਮੈਨ ਪ੍ਰੇਮ ਅਗਰਵਾਲ ਦੀ ਮਹੱਤਵਪੂਰਨ ਭੂਮਿਕਾ ਰਹੇਗੀ। ਇਸ ਮੌਕੇ ਕਾਲਜ ਦੇ ਵਾਇਸ ਪ੍ਰਧਾਨ ਵਿਜੈ ਗਰਗ, ਕੈਸ਼ੀਅਰ ਰਾਜ ਕੁਮਾਰ ਸਿੰਗਲਾ, ਰੋਸ਼ਨ ਲਾਲ ਗਰਗ, ਬੱਲ ਰਾਮ ਸ਼ਰਮਾ, ਹੁਕਮ ਚੰਦ ਬਾਂਸਲ, ਸਨਾਤਨ ਧਰਮ ਸਭਾ ਦੇ ਵਿਨੋਦ ਭੰਮਾ, ਹਰੀ ਰਾਮ ਡਿੰਪਾ, ਰਾਜੇਸ਼ ਪੰਧੇਰ, ਬਿੰਦਰ ਪਾਲ ਗਰਗ, ਅਮ੍ਰਿਤ ਮਿੱਤਲ ਅਤੇ ਕਾਲਜ ਦੇ ਸਟਾਫ ਤੋਂ ਇਲਾਵਾ ਜੋਨਲ ਕੋਆਰਡੀਨੇਟਰ ਰਮੇਸ਼ ਜਿੰਦਲ, ਅਸਿਸਟੈਂਟ ਗਵਰਨਰ ਕ੍ਰਿਸ਼ਨ ਬਲਦੇਵ ਜਿੰਦਲ ਸ਼ਾਮਲ ਸਨ। ਰੋਟਰੀ ਕਲੱਬ ਮਾਨਸਾ ਰੋਇਲ ਦੇ ਪ੍ਰਧਾਨ ਹਰੀਸ਼ ਗਰਗ, ਸੈਕਟਰੀ ਰਾਕੇਸ਼ ਸੇਠੀ, ਪਰਮਿੰਦਰ ਗੋਇਲ, ਰੋਟਰੀ ਕਲੱਬ ਮਾਨਸਾ ਤੋਂਂ ਰੋਹਿਤ ਗੋਇਲ, ਰੋਟਰੀ ਕਲੱਬ ਮਾਨਸਾ ਸਟਾਰ ਤੋਂ ਵਿਨੋਦ ਗੋਇਲ, ਪ੍ਰਧਾਨ ਮਨਮੋਹਿਤ ਗੋਇਲ, ਰੋਟਰੀ ਕਲੱਬ ਮਾਨਸਾ ਗ੍ਰੇਟਰ ਦੇ ਪ੍ਰਧਾਨ ਸੁਨੀਲ ਕੱਕੜ, ਸੈਕਟਰੀ ਨਿਤੀਨ ਖੂੰਗਰ, ਵਿਸ਼ਾਲ ਜੈਨ ਗੋਲਡੀ ਆਦਿ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਮੈਡਮ ਪਰਮਿੰਦਰ ਕੌਰ ਨੇ ਬਾਖੂਬੀ ਨਿਭਾਈ।