- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਪੀਆਈ ਦੀ ਦਿੱਲੀ ਚੱਲੋ

-ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ 7 ਤੋਂ 15 ਤਕ ਹੋਵੇਗੀ ਪੈਦਲ ਯਾਤਰਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸੀਪੀਆਈ ਦੀ ਦਿੱਲੀ ਚੱਲੋ ਬਦਲਾਅ ਜ਼ਰੂਰੀ ਹੈ, ਪਹਿਲੀ ਸਤੰਬਰ ਦੀ ਰੈਲੀ ਦੇਸ਼ ਵਿੱਚ ਤਬਦੀਲੀ ਦਾ ਦੌਰ ਸ਼ੁਰੂ ਕਰੇਗੀ ਤੇ ਇਤਿਹਾਸ ਰਚੇਗੀ, ਕਿਉਂਕਿ ਦੇਸ਼ ਦੀ ਮੋਦੀ ਸਰਕਾਰ ਤੇ ਆਰ ਐਸ ਐਸ ਦੀਆਂ ਦੇਸ਼ ਤੇ ਸੰਵਿਧਾਨ ਵਿਰੋਧੀ ਕਾਰਵਾਈਆਂ ਭਾਈਚਾਰਕ ਸਾਂਝ ਨੂੰ ਕਮਜ਼ੋਰ ਕਰਨ, ਸੰਵਿਧਾਨ ਨੂੰ ਛਿੱਕੇ ਟੰਗ ਸੰਵਿਧਾਨਕ ਸੰਸਥਾਵਾਂ ਨਿਆਂਪਾਲਿਕਾ, ਵਿਧਾਨਪਾਲਿਕਾ ਆਦਿ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤੋਂ ਕਰਦੇ ਹੋਏ ਦਲਿਤ, ਘੱਟ ਗਿਣਤੀਆਂ ਤੇ ਆਦਿਵਾਸੀਆਂ ਦੇ ਵੱਡੇ ਹਮਲੇ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਰੋਕ ਤੇ ਲੋਕਾਂ ਨੂੰ ਜਾਗਰੂਕ ਕਰਕੇ ਨਿਆਂ, ਰੁਜ਼ਗਾਰ, ਸਿੱਖਿਆ ਤੇ ਲੋਕਤੰਤਰ ਦੀ ਰੱਖਿਆ ਲਈ "ਹਮ ਸਬ ਏਕ ਸਾਥ"ਦੇ ਨਾਹਰੇ ਤਹਿਤ ਕਾਫਲੇ ਬੰਨ੍ਹ ਤੁਰੀਏ। ਉਕਤ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਕੌਂਸਲ ਦੀ ਵਧਾਈ ਹੋਈ ਮੀਟਿੰਗ ਮੌਕੇ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਸਿੰਘ ਚੌਹਾਨ ਨੇ ਸੰਬੋਧਨ ਕਰਦਿਆਂ ਕੀਤਾ।
ਇਸ ਮੌਕੇ ਜ਼ਿਲ੍ਹਾ ਸਹਾਇਕ ਸਕੱਤਰ ਵੇਦ ਪ੍ਰਕਾਸ਼ ਬੁਢਲਾਡਾ ਤੇ ਏਟਕ ਦੇ ਜ਼ਿਲ੍ਹਾ ਕੈਸ਼ੀਅਰ ਕਾਮਰੇਡ ਕਰਨੈਲ ਸਿੰਘ ਭੀਖੀ ਨੇ ਕਿਹਾ ਰੈਲੀ ਦੀਆਂ ਤਿਆਰੀਆਂ ਤੇ ਸਫਲਤਾ ਲਈ ਤੇ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ 7 ਤੋਂ 15 ਅਗਸਤ ਤੱਕ ਜ਼ਿਲ੍ਹਾ ਪੱਧਰੀ ਪਦ ਯਾਤਰਾ ਰਾਹੀਂ ਪਿੰਡ ਪੱਧਰ ’ਤੇ ਜਾਗਰੂਕ ਕੀਤਾ ਜਾਵੇਗਾ। ਮੀਟਿੰਗ ਦੌਰਾਨ ਸੂਬੇ ਦੀ ਮਾਨ ਸਰਕਾਰ ਵੱਲੋਂ ਲੈਂਡ ਪੁਲਿੰਗ ਪਾਲਿਸੀ ਨੂੰ ਪ੍ਰਵਾਨਗੀ ਦੇਣ ਅਤੇ ਨਵੇਂ ਬਣੇ ਜੀ ਰਾਮ ਜੀ ਕਾਨੂੰਨ ਨੂੰ ਲਾਗੂ ਕਰਨ ਦਾ ਸੀ ਪੀ ਆਈ ਨੇ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਇਹ ਸੂਬੇ ਕਿਸਾਨਾਂ ਤੇ ਮਜ਼ਦੂਰਾਂ ਨਾਲ ਵਿਸ਼ਵਾਸ਼ਘਾਤ ਹੈ। ਕੁਲ ਹਿੰਦ ਕਿਸਾਨ ਸਭਾ ਦੇ 1 ਤੋਂ 3 ਅਗਸਤ ਤੱਕ ਦੇ ਪ੍ਰੋਗਰਾਮ ਤੇ 5 ਅਗਸਤ ਦੇ ਖੇਤ ਮਜ਼ਦੂਰਾਂ ਦੀ ਜਲੰਧਰ ਰੈਲੀ ਸਬੰਧੀ ਚਰਚਾ ਕੀਤੀ। ਮੀਟਿੰਗ ਕਰਨੈਲ ਸਿੰਘ ਭੀਖੀ ਤੇ ਸਤਪਾਲ ਕੌਰ ਖੀਵਾ ਦੇ ਪ੍ਰਧਾਨਗੀ ਹੇਠ ਹੋਈ।
ਇਸ ਮੌਕੇ ਸੀਤਾਰਾਮ ਗੋਬਿੰਦਪੁਰਾ ਸਕੱਤਰ ਬੁਢਲਾਡਾ, ਰੂਪ ਸਿੰਘ ਢਿੱਲੋਂ ਸਕੱਤਰ ਮਾਨਸਾ, ਪੂਰਨ ਸਿੰਘ ਸਰਦੂਲਗੜ੍ਹ, ਰਤਨ ਭੋਲਾ ਸਕੱਤਰ ਸ਼ਹਿਰ ਕਮੇਟੀ, ਕੇਵਲ ਸਿੰਘ ਸਮਾਓ, ਅਰਵਿੰਦਰ ਕੌਰ, ਕਿਰਨਾ ਰਾਣੀ ਐਮ ਸੀ, ਬਲਵੰਤ ਸਿੰਘ ਫੱਕਰ, ਏਟਕ ਸੁਰਜੀਤ ਸਿੰਘ ਭੀਖੀ, ਬੂਟਾ ਬਰਨਾਲਾ, ਰਾਜ ਕੁਮਾਰ ਸ਼ਰਮਾ, ਬੰਬੂ ਸਿੰਘ, ਚਿਮਨ ਲਾਲ ਕਾਕਾ, ਨਰੇਸ਼ ਕੁਮਾਰ ਬੁਰਜ਼ ਹਰੀ, ਹਰਮੀਤ ਸਿੰਘ ਬੋੜਾਵਾਲ, ਭੁਪਿੰਦਰ ਗੁਰਨੇ, ਸੁਖਦੇਵ ਪੰਧੇਰ, ਸੁਖਦੇਵ ਸਿੰਘ ਮਾਨਸਾ, ਕਾਮਰੇਡ ਹਰੀਕੇਸ਼, ਰਾਜ ਸਿੰਘ ਧਿੰਗੜ, ਕਰਨੈਲ ਸਿੰਘ ਦਾਤੇਵਾਸ, ਹਰਪਾਲ ਸਿੰਘ ਬੱਪੀਆਣਾ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ, ਗੁਰਦਾਸ ਸਿੰਘ ਟਾਹਲੀਆਂ, ਹਰੀ ਸਿੰਘ ਅੱਕਾਂ ਵਾਲੀ ਆਦਿ ਆਗੂ ਹਾਜ਼ਰ ਸਨ।