ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ 'ਚ CBI ਦੀ ਜਾਂਚ ਤੇਜ਼, ਢਾਹੇ ਗਏ ਮੈਡੀਕਲ ਸਟੋਰ 'ਤੇ ਪਹੁੰਚੀ ਟੀਮ; ਆਲੇ-ਦੁਆਲੇ ਦੇ ਲੋਕਾਂ ਤੋਂ ਕੀਤੀ ਪੁੱਛਗਿੱਛ
ਤਿੰਨ ਗੱਡੀਆਂ 'ਚ ਮਾਨਸਾ ਪਹੁੰਚੇ CBI ਅਧਿਕਾਰੀਆਂ ਨੇ ਮੌਕੇ ’ਤੇ ਮੌਜੂਦ ਲੋਕਾਂ ਨਾਲ ਗੱਲਬਾਤ ਕਰਕੇ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ। ਜਿਸ ਦੁਕਾਨ 'ਚ ਪਰਵਿੰਦਰ ਸਿੰਘ ਝੋਟਾ ਗੋਲੀਆਂ ਵੱਜਣ ਤੋਂ ਬਾਅਦ ਡਿੱਗਿਆ ਸੀ, ਉਸ ਥਾਂ ’ਤੇ ਵੀ ਸੀਬੀਆਈ ਅਧਿਕਾਰੀਆਂ ਨੇ ਵਿਸ਼ੇਸ਼ ਤੌਰ ’ਤੇ ਜਾਂਚ ਕੀਤੀ ਤੇ ਲੋਕਾਂ ਨਾਲ ਘਟਨਾ ਸਬੰਧੀ ਗੱਲਬਾਤ ਕੀਤੀ।
Publish Date: Wed, 21 Oct 2026 04:34 PM (IST)
Updated Date: Wed, 21 Oct 2026 04:37 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦੀ ਜਾਂਚ ਲਈ ਮੰਗਲਵਾਰ ਨੂੰ ਮਾਨਸਾ ਪਹੁੰਚੀ ਸੀਬੀਆਈ ਦੀ ਟੀਮ ਵੱਲੋਂ ਘਟਨਾ ਨਾਲ ਸਬੰਧਤ ਢਾਹੇ ਗਏ ਮੈਡੀਕਲ ਸਟੋਰ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕੇ 'ਚ ਜਾਂਚ ਕੀਤੀ ਗਈ। ਤਿੰਨ ਗੱਡੀਆਂ 'ਚ ਪਹੁੰਚੇ ਸੀਬੀਆਈ ਅਧਿਕਾਰੀਆਂ ਨੇ ਮੌਕੇ ’ਤੇ ਮੌਜੂਦ ਲੋਕਾਂ ਨਾਲ ਗੱਲਬਾਤ ਕਰਕੇ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ। ਜਿਸ ਦੁਕਾਨ 'ਚ ਪਰਵਿੰਦਰ ਸਿੰਘ ਝੋਟਾ ਗੋਲੀਆਂ ਵੱਜਣ ਤੋਂ ਬਾਅਦ ਡਿੱਗਿਆ ਸੀ, ਉਸ ਥਾਂ ’ਤੇ ਵੀ ਸੀਬੀਆਈ ਅਧਿਕਾਰੀਆਂ ਨੇ ਵਿਸ਼ੇਸ਼ ਤੌਰ ’ਤੇ ਜਾਂਚ ਕੀਤੀ ਤੇ ਲੋਕਾਂ ਨਾਲ ਘਟਨਾ ਸਬੰਧੀ ਗੱਲਬਾਤ ਕੀਤੀ। ਟੀਮ ਵੱਲੋਂ ਮੌਕੇ ਨਾਲ ਜੁੜੇ ਤੱਥਾਂ ਅਤੇ ਲੋਕਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਜਾਂਚ ਨੂੰ ਅੱਗੇ ਵਧਾਇਆ ਗਿਆ।