Road Accident : ਹਾਦਸੇ ਦੌਰਾਨ ਇਕ ਦੀ ਮੌਤ, ਇਕ ਜ਼ਖਮੀ
ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ‘ਚ ਕਾਰ ਚਾਲਕ ਰੁਪਿੰਡ ਸਿੰਘ ਵਾਸੀ ਮੱਕਾ ਪੱਤੀ ਖਿਆਲਾ ਕਲਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Publish Date: Mon, 29 Jun 2026 04:27 PM (IST)
Updated Date: Mon, 29 Jun 2026 04:37 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਪਿੰਡ ਖਿਆਲਾ ਕਲਾਂ ਨਜ਼ਦੀਕ ਇਕ ਕਾਰ ਦੇ ਮੋਟਰਸਾਈਕਲ ਵਿਚ ਵੱਜਣ ਨਾਲ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਉਸ ਦੀ ਪਤਨੀ ਜ਼ਖਮੀ ਹੈ। ਜਾਂਚ ਅਧਿਕਾਰੀ ਐੱਚਸੀ ਸਵਰਾਜ ਸਿੰਘ ਨੇ ਦੱਸਿਆ ਕਿ ਮੁਦੱਈ ਮੇਜਰ ਸਿੰਘ ਵਾਸੀ ਨੇੜੇ ਵਾਟਰ ਵਰਕਸ ਚੱਠੇ ਨਕਟੇ ਜ਼ਿਲ੍ਹਾ ਸੰਗਰੂਰ ਅਨੁਸਾਰ 27 ਜੂਨ 2026 ਨੂੰ ਉਸ ਦਾ ਲੜਕਾ ਕ੍ਰਿਸ਼ਨ ਸਮੇਤ ਪਤਨੀ ਜੋ ਰਿਸ਼ਤੇਦਾਰੀ ਵਿਚ ਮਿਲਣ ਲਈ ਪਿੰਡ ਹੀਰਕੇ ਜਾ ਰਹੇ ਸੀ ਤਾਂ ਪਿੰਡ ਖਿਆਲਾ ਕਲਾਂ ਕੋਲ ਇਕ ਤੇਜ਼ ਰਫ਼ਤਾਰ ਕਾਰ ਮੋਟਰਸਾਈਕਲ ਵਿਚ ਮਾਰੀ। ਇਸ ਨਾਲ ਉਸ ਦੇ ਲੜਕੇ ਅਤੇ ਉਸ ਦੀ ਨੂੰਹ ਨੂੰ ਕਾਫ਼ੀ ਸੱਟਾਂ ਵੱਜੀਆਂ। ਇਸ ਦੌਰਾਨ ਇਲਾਜ ਏਮਜ਼ ਹਸਪਤਾਲ ਬਠਿੰਡਾ ਵਿਚ ਚੱਲ ਰਿਹਾ ਸੀ ਅਤੇ ਉਸ ਦੇ ਲੜਕੇ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ‘ਚ ਕਾਰ ਚਾਲਕ ਰੁਪਿੰਡ ਸਿੰਘ ਵਾਸੀ ਮੱਕਾ ਪੱਤੀ ਖਿਆਲਾ ਕਲਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।