- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੜਕ ਹਾਦਸੇ ਦੌਰਾਨ ਗੱਡੀ 'ਚ ਕੁੱਲ 6 ਲੋਕ ਸਵਾਰ ਸਨ। ਨੈਸ਼ਨਲ ਹਾਈਵੇ 'ਤੇ ਪਿੰਡ ਕੋਟ ਧਰਮੂ ਦੇ ਨੇੜੇ ਗੱਡੀ ਦੀ ਇਕ ਟਰਾਲੇ ਨਾਲ ਜ਼ਬਰਦਸਤ ਟੱਕਰ ਹੋ ਗਈ। ਹਾਦਸੇ 'ਚ ਪਿੰਡ ਰਾਮਦਿੱਤੇ ਵਾਸੀ ਅਰਸ਼ਦੀਪ ਸਿੰਘ ਉਰਫ਼ ਜਸ਼ਨ (23) ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੱਡੀ 'ਚ ਸਵਾਰ ਹੋਰ ਪੰਜ ਜ਼ਖ਼ਮੀ ਭਾਜਪਾ ਆਗੂਆਂ 'ਚੋਂ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਵਿਨੋਦ ਕਾਲੀ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ DMC ਰੈਫਰ ਕੀਤਾ ਗਿਆ ਹੈ।

ਹਰਿਕ੍ਰਿਸ਼ਨ ਸ਼ਰਮਾ, ਮਾਨਸਾ : ਮਾਨਸਾ 'ਚ ਬੁੱਧਵਾਰ ਨੂੰ ਇਕ ਦਰਦਨਾਕ ਸੜਕ ਹਾਦਸਾ ਹੋਇਆ। ਮਾਨਸਾ ਦੇ ਝੁਨੀਰ 'ਚ ਕਰਵਾਈ ਗਈ 'ਨਸ਼ਾ ਮੁਕਤ ਰੈਲੀ' ਤੋਂ ਵਾਪਸ ਪਰਤ ਰਹੇ ਭਾਜਪਾ ਆਗੂਆਂ ਦੀ ਕਾਰ ਧਰਮੂਕੋਟ ਨੇੜੇ ਹਾਦਸਾਗ੍ਰਸਤ ਹੋ ਗਈ। ਇਸ ਭਿਆਨਕ ਹਾਦਸੇ 'ਚ ਇਕ ਭਾਜਪਾ ਆਗੂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 5 ਹੋਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਬਾਹਰੀ ਹਸਪਤਾਲਾਂ ਲਈ ਰੈਫਰ ਕਰ ਦਿੱਤਾ ਗਿਆ ਹੈ।
ਸੜਕ ਹਾਦਸੇ ਦੌਰਾਨ ਗੱਡੀ 'ਚ ਕੁੱਲ 6 ਲੋਕ ਸਵਾਰ ਸਨ। ਨੈਸ਼ਨਲ ਹਾਈਵੇ 'ਤੇ ਪਿੰਡ ਕੋਟ ਧਰਮੂ ਦੇ ਨੇੜੇ ਗੱਡੀ ਦੀ ਇਕ ਟਰਾਲੇ ਨਾਲ ਜ਼ਬਰਦਸਤ ਟੱਕਰ ਹੋ ਗਈ। ਹਾਦਸੇ 'ਚ ਪਿੰਡ ਰਾਮਦਿੱਤੇ ਵਾਸੀ ਅਰਸ਼ਦੀਪ ਸਿੰਘ ਉਰਫ਼ ਜਸ਼ਨ (23) ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੱਡੀ 'ਚ ਸਵਾਰ ਹੋਰ ਪੰਜ ਜ਼ਖ਼ਮੀ ਭਾਜਪਾ ਆਗੂਆਂ 'ਚੋਂ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਵਿਨੋਦ ਕਾਲੀ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ DMC ਰੈਫਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੁਨੀਲ ਕੁਮਾਰ, ਭੀਮ, ਮੋਹਿਤ ਸਿੰਗਲਾ ਅਤੇ ਨਵਦੀਪ ਸਿੰਘ ਨੂੰ ਬਠਿੰਡਾ AIIMS ਰੈਫਰ ਕੀਤਾ ਗਿਆ ਹੈ। ਮ੍ਰਿਤਕ ਅਰਸ਼ਦੀਪ ਤੇ ਜ਼ਖ਼ਮੀ ਨਵਦੀਪ ਸਿੰਘ ਦੋਵੇਂ ਸਕੇ ਭਰਾ ਹਨ, ਜੋ ਪਿੰਡ ਰਾਮਦਿੱਤੇ ਵਾਲਾ ਦੇ ਰਹਿਣ ਵਾਲੇ ਹਨ।
.jpg)
ਇਸ ਦੁਖਦਾਈ ਘਟਨਾ ਤੋਂ ਬਾਅਦ ਭਾਜਪਾ ਨੇ ਮਾਨਸਾ ਤੇ ਬੋਹਾ 'ਚ ਹੋਣ ਵਾਲੀਆਂ ਅਗਾਮੀ 'ਨਸ਼ਾ ਮੁਕਤ ਰੈਲੀਆਂ' ਨੂੰ ਤੁਰੰਤ ਪ੍ਰਭਾਵ ਨਾਲ ਮੁਲਤਵੀ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਰੈਲੀਆਂ ਨੂੰ ਸਾਬਕਾ ਕੇਂਦਰੀ ਮੰਤਰੀ ਮਰਹੂਮ ਸੁਸ਼ਮਾ ਸਵਰਾਜ ਦੀ ਧੀ ਅਤੇ ਭਾਜਪਾ ਆਗੂ ਬਾਂਸੁਰੀ ਸਵਰਾਜ ਨੇ ਸੰਬੋਧਨ ਕਰਨਾ ਸੀ।