ਮਾਨਸਾ ਦੇ ਪਿੰਡ ਨੰਗਲ ਕਲਾਂ 'ਚ ਭਖਿਆ ਮਾਹੌਲ: ਨਸ਼ਾ ਤਸਕਰਾਂ ਦਾ ਘਰ ਢਾਹੁਣ ਨਿਕਲੀ ਪੰਚਾਇਤ, ਵੱਡੀ ਗਿਣਤੀ 'ਚ ਪੁਲਿਸ ਤਾਇਨਾਤ
ਸਰਪੰਚ ਰੇਸ਼ਮ ਸਿੰਘ ਜਿੰਦਾ ਨੇ ਕਿਹਾ ਕਿ ਇਹ ਲੰਬੇ ਸਮੇਂ ਤੋਂ ਨਸ਼ਾ ਵੇਚਣ ਦਾ ਕੰਮ ਪਰਿਵਾਰ ਕਰ ਰਿਹਾ ਹੈ ਪਰ ਪੁਲਿਸ ਵੱਲੋਂ ਇਹਨਾਂ ਖਿਲਾਫ ਕੋਈ ਵੀ ਸਖਤ ਕਾਰਵਾਈ ਨਹੀਂ ਕੀਤੀ ਗਈ। ਹੁਣ ਤੱਕ ਇਸ ਪਿੰਡ ਵਿੱਚ ਪੰਜ, ਛੇ ਨਸ਼ੇ ਨਾਲ ਮੌਤਾਂ ਹੋ ਚੁੱਕੀਆਂ ਹਨ।
Publish Date: Tue, 31 Mar 2026 11:46 AM (IST)
Updated Date: Tue, 31 Mar 2026 11:48 AM (IST)
ਹਰਕ੍ਰਿਸ਼ਨ ਸ਼ਰਮਾ ,ਪੰਜਾਬੀ ਜਾਗਰਣ , ਮਾਨਸਾ। ਮਾਨਸਾ ਦੇ ਪਿੰਡ ਨੰਗਲ ਕਲਾਂ ਚ ਅੱਜ ਉਸ ਸਮੇਂ ਮਾਹੌਲ ਭਖ ਗਿਆ ਜਦ ਪੰਚਾਇਤ ਵੱਲੋਂ ਨਸ਼ਾ ਤਸਕਰਾਂ ਦਾ ਘਰ ਢਾਹੁਣ ਲਈ ਅੱਗੇ ਵਧਣਾ ਸ਼ੁਰੂ ਕਰ ਦਿੱਤਾl ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ, ਤੇ ਜਦੋਂ ਕਿ ਦੂਜੇ ਪਾਸੇ ਡੀਐਸਪੀ ਡੀਐਸਪੀ ਬੂਟਾ ਸਿੰਘ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ।
ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਪਿੰਡ ਨੰਗਲ ਘਰਾਂ ਵਿੱਚ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਸੀ ਉਸ ਦੇ ਬਾਅਦ ਪਿੰਡ ਦੇ ਸਰਪੰਚ ਰੇਸ਼ਮ ਸਿੰਘ ਜਿੰਦਾ ਪੰਚਾਇਤ ਅਤੇ ਲੋਕਾਂ ਨੇ ਆਉਣ ਵਾਲੇ ਦਿਨਾਂ ਵਿੱਚ ਜੇਕਰ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਾਂ ਦਾ ਘਰ ਨਾ ਢਾਹਿਆ ਗਿਆ ਤਾਂ ਖੁਦ ਲੋਕ ਉਸ ਘਰ ਨੂੰ ਢਾਹੁਣਗੇ ਦਾ ਐਲਾਨ ਕਰ ਦਿੱਤਾ ਗਿਆ ਸੀ ਪਰ ਅੱਜ ਜਦ ਲੋਕਾਂ ਵੱਲੋਂ ਇਕੱਠ ਕੀਤਾ ਗਿਆ ਤਾਂ ਇਸ ਦੌਰਾਨ ਹੀ ਪੁਲਿਸ ਵੀ ਵੱਡੀ ਗਿਣਤੀ ਵਿੱਚ ਪਹੁੰਚ ਗਈ ਅਤੇ ਘਰ ਦੇ ਆਸ ਪਾਸ ਤਾਇਨਾਤੀ ਕਰ ਦਿੱਤੀ ਗਈ ।
ਸਰਪੰਚ ਰੇਸ਼ਮ ਸਿੰਘ ਜਿੰਦਾ ਨੇ ਕਿਹਾ ਕਿ ਇਹ ਲੰਬੇ ਸਮੇਂ ਤੋਂ ਨਸ਼ਾ ਵੇਚਣ ਦਾ ਕੰਮ ਪਰਿਵਾਰ ਕਰ ਰਿਹਾ ਹੈ ਪਰ ਪੁਲਿਸ ਵੱਲੋਂ ਇਹਨਾਂ ਖਿਲਾਫ ਕੋਈ ਵੀ ਸਖਤ ਕਾਰਵਾਈ ਨਹੀਂ ਕੀਤੀ ਗਈ। ਹੁਣ ਤੱਕ ਇਸ ਪਿੰਡ ਵਿੱਚ ਪੰਜ, ਛੇ ਨਸ਼ੇ ਨਾਲ ਮੌਤਾਂ ਹੋ ਚੁੱਕੀਆਂ ਹਨ।
ਪੰਚਾਇਤ ਅਤੇ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਹੀ ਪੁਲਿਸ ਦੁਆਰਾ ਸ਼ਨੀਵਾਰ ਨੂੰ ਘਰ ਢਾਉਣ ਦੇ ਦਿੱਤੇ ਵਿਸ਼ਵਾਸ ਕਾਰਨ ਲੋਕਾਂ ਦੀ ਸਹਿਮਤੀ ਬਣ ਗਈ। ਪਰ ਅਚਾਨਕ ਹੀ ਇਹ ਤਨਾਅ ਫਿਰ ਵਧ ਗਿਆ ਅਤੇ ਸਰਪੰਚ ਰੇਸ਼ਮ ਸਿੰਘ ਜਿੰਦਾ ਵੱਲੋਂ ਸਹਿਮਤੀ ਵਾਲਾ ਪੇਪਰ ਹੀ ਫਾੜ ਸੁੱਟਿਆ, ਜਿਸ ਬਾਅਦ ਲੋਕਾਂ ਤੇ ਪੰਚਾਇਤ ਨੇ ਉਕਤ ਘਰ ਵੱਲ ਵਧਣਾ ਸ਼ੁਰੂ ਕਰ ਦਿੱਤਾ ਫਿਰ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੁਲਿਸ ਵੱਲੋਂ ਲੋਕਾਂ ਨੂੰ ਰੋਕ ਲਿਆ ਗਿਆ ਅਤੇ ਸ਼ਾਂਤੀ ਕੀਤਾ ਗਿਆ ਰੋਕ ਲਿਆ ਗਿਆ। ਸਮਝਾਉਣ ਦੀ ਕੋਸ਼ਿਸ਼ ਕਰਨ ਲੱਗੇ ਅਤੇ ਸ਼ਾਂਤ ਕੀਤਾ ਜਾ ਰਿਹਾ ਹੈ।