
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨੌਜਵਾਨ ਮਹਿਲਾ ਆਰਕੀਟੈਕਟਸ ਨੇ “ਸੁਰੱਖਿਅਤ ਨਿਰਮਿਤ ਵਾਤਾਵਰਣ” ’ਤੇ ਪ੍ਰਭਾਵਸ਼ਾਲੀ ਚਰਚਾ ਦੀ ਕੀਤੀ ਅਗਵਾਈ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ
ਆਰਕੀਟੈਕਟਸ ਆਫ਼ ਲੁਧਿਆਣਾ ਵੱਲੋਂ “ਸੁਰੱਖਿਅਤ ਨਿਰਮਿਤ ਵਾਤਾਵਰਣ” ਵਿਸ਼ੇ ’ਤੇ ਨੌਜਵਾਨ ਮਹਿਲਾ ਆਰਕੀਟੈਕਟਸ ਨਾਲ ਕਰਵਾਈ ਪੈਨਲ ਚਰਚਾ ਕਰਵਾਈ ਗਈ। ਚਰਚਾ ਵਿੱਚ ਖੇਤਰ ਭਰ ਦੇ ਪ੍ਰਮੁੱਖ ਆਰਕੀਟੈਕਟਸ, ਸਟ੍ਰਕਚਰਲ ਕਨਸਲਟੈਂਟਸ ਅਤੇ ਸਿੱਖਿਆ ਸ਼ਾਸਤਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਚਰਚਾ ਦੌਰਾਨ ਆਰਕੀਟੈਕਚਰ ਵਿੱਚ ਸੁਰੱਖਿਆ ਦੀ ਬਦਲਦੀ ਪਰਿਭਾਸ਼ਾ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ’ਚ ਢਾਂਚਾਗਤ ਮਜ਼ਬੂਤੀ ਤੇ ਆਫ਼ਤਾਂ ਨਾਲ ਨਜਿੱਠਣ ਦੀ ਸਮਰੱਥਾ ਤੋਂ ਲੈ ਕੇ ਜਲਵਾਯੂ ਅਨੁਕੂਲਤਾ, ਨਿਰਮਾਣ ਸਮੱਗਰੀ ਦੀ ਗੁਣਵੱਤਾ ਤੇ ਸਮਾਜਿਕ ਸੁਰੱਖਿਆ ਤੱਕ ਦੇ ਪੱਖਾਂ ਨੂੰ ਸ਼ਾਮਲ ਕੀਤਾ ਗਿਆ। ਸੈਸ਼ਨ ਦਾ ਸੁਚੱਜਾ ਸੰਚਾਲਨ ਆਰਕੀਟੈਕਟ ਪੂਜਾ ਵਰਮਾਨੀ ਨੇ ਕੀਤਾ। ਪ੍ਰਮੁੱਖ ਪੈਨਲਿਸਟਾਂ ’ਚ ਆਰਕੀਟੈਕਟ ਜਸਲੀਨ ਕੌਰ, ਆਰਕੀਟੈਕਟ ਈਸ਼ਾ ਵਿਗ, ਆਰਕੀਟੈਕਟ ਹਰਸਿਮਰਨਜੀਤ ਕੌਰ, ਆਰਕੀਟੈਕਟ ਮੇਧਾ ਕਾਲੀਆ ਅਤੇ ਆਰਕੀਟੈਕਟ ਸਾਂਚੀ ਗੋਇਲ ਸ਼ਾਮਲ ਰਹੇ। ਆਰਕੀਟੈਕਟ ਸਾਂਚੀ ਗੋਇਲ ਨੇ ਥੋੜ੍ਹੇ ਸਮੇਂ ਦੇ ਨੋਟਿਸ ’ਤੇ ਪ੍ਰੋਗਰਾਮ ’ਚ ਸ਼ਾਮਲ ਹੋ ਕੇ ਵਿਹਾਰਕ ਤਜਰਬਿਆਂ ’ਤੇ ਆਧਾਰਿਤ ਮਹੱਤਵਪੂਰਨ ਵਿਚਾਰ ਸਾਂਝੇ ਕੀਤੇ। ਚਰਚਾ ਦੇ ਮੁੱਖ ਨਤੀਜਿਆਂ ’ਚ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਕ ਸੁਰੱਖਿਅਤ ਨਿਰਮਿਤ ਵਾਤਾਵਰਣ ’ਚ ਢਾਂਚਾਗਤ ਮਜ਼ਬੂਤੀ, ਅੱਗ ਤੇ ਸਿਹਤ ਸੁਰੱਖਿਆ, ਜਲਵਾਯੂ ਪ੍ਰਤੀਰੋਧਕ ਸਮਰੱਥਾ ਤੇ ਹਰ ਕਿਸੇ ਲਈ ਸੁਗਮ ਪਹੁੰਚ ਵਰਗੇ ਪੱਖਾਂ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ। ਪੈਨਲਿਸਟਾਂ ਨੇ ਕਿਹਾ ਕਿ ਸੁਰੱਖਿਆ ਨੂੰ ਬਾਅਦ ਵਿੱਚ ਜੋੜਿਆ ਜਾਣ ਵਾਲਾ ਪੱਖ ਨਹੀਂ ਮੰਨਿਆ ਜਾ ਸਕਦਾ, ਸਗੋਂ ਡਿਜ਼ਾਈਨ ਤੋਂ ਲੈ ਕੇ ਨਿਰਮਾਣ ਮੁਕੰਮਲ ਹੋਣ ਤੱਕ ਇਸ ਨੂੰ ਪ੍ਰਕਿਰਿਆ ਦਾ ਅਟੁੱਟ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ। ਸਾਈਟ ’ਤੇ ਜਵਾਬਦੇਹੀ ਯਕੀਨੀ ਬਣਾਉਣ ’ਚ ਆਰਕੀਟੈਕਟਸ ਦੀ ਅਹਿਮ ਭੂਮਿਕਾ ਹੈ। ਸੀਨੀਅਰ ਆਰਕੀਟੈਕਟਸ ਆਰਕੀਟੈਕਟ ਸੰਜੇ ਗੋਇਲ, ਆਰਕੀਟੈਕਟ ਵਿਕਾਸ ਸ਼ਰਮਾ, ਆਰਕੀਟੈਕਟ ਰਾਜਨ ਤਾਂਗਰੀ, ਆਰਕੀਟੈਕਟ ਵਿਕਰਮ ਲਿਖੀ, ਆਰਕੀਟੈਕਟ ਵਰੁਣੇਸ਼ ਕੁਮਾਰ, ਆਰਕੀਟੈਕਟ ਨਿਖਿਲ ਜਿੰਦਲ, ਆਰਕੀਟੈਕਟ ਆਂਚਲ ਗੁਪਤਾ, ਆਰਕੀਟੈਕਟ ਗੁਰਪ੍ਰੀਤ ਸਿੰਘ ਬਰਾੜ, ਆਰਕੀਟੈਕਟ ਜੈਦੀਪ ਅਰੋੜਾ, ਆਰਕੀਟੈਕਟ ਮਨੀ ਤਲਵਾਰ, ਆਰਕੀਟੈਕਟ ਵਿਵੇਕ ਸਹਿਗਲ, ਆਰਕੀਟੈਕਟ ਟੋਨਿਸ਼ ਵਰਮਾ, ਆਰਕੀਟੈਕਟ ਰਵਿੰਦਰ ਸਿੰਘ, ਆਰਕੀਟੈਕਟ ਬਲਜੀਤ ਸਿੰਘ, ਆਰਕੀਟੈਕਟ ਨਵਜੋਤ ਕੌਰ, ਆਰਕੀਟੈਕਟ ਮਹਿਕ ਅਰੋੜਾ, ਆਰਕੀਟੈਕਟ ਅਕਸ਼ੈ ਗੋਇਲ, ਆਰਕੀਟੈਕਟ ਰਣਜੋਤ ਸਿੰਘ, ਆਰਕੀਟੈਕਟ ਈਸ਼ਾਨ ਸਿੰਗਲਾ, ਆਰਕੀਟੈਕਟ ਚਨਪ੍ਰੀਤ ਸਿੰਘ, ਆਰਕੀਟੈਕਟ ਗੁਰਕਰਨ ਸਿੰਘ ਤੇ ਆਰਕੀਟੈਕਟ ਪ੍ਰਭਜੋਤ ਸਿੰਘ ਦੀ ਮੌਜੂਦਗੀ ਤੇ ਵਿਚਾਰਾਂ ਨੇ ਚਰਚਾ ਨੂੰ ਹੋਰ ਸਮਰੱਥ ਬਣਾਇਆ। ਸਟ੍ਰੱਕਚਰਲ ਕਨਸਲਟੈਂਟਸ ਇੰਜੀਨੀਅਰ ਬੀਐੱਸ ਚਾਹਲ, ਇੰਜੀਨੀਅਰ ਰਾਜਵੀਰ ਸਿੰਘ, ਇੰਜੀਨੀਅਰ ਅਮਰਜੀਤ ਸਿੰਘ ਪਾਇਕ ਦੀ ਉਤਸ਼ਾਹੀ ਟੀਮ ਦੇ ਅਭਿਸ਼ੇਕ ਕਾਲੜਾ, ਵਿਜੇ ਕੁਮਾਰ ਸ਼ਰਮਾ, ਤਰੁਣ ਅਗਰਵਾਲ ਤੇ ਗਗਨਦੀਪ ਸ਼ਰਮਾ ਨੇ ਆਪਣੇ ਉਤਪਾਦਾਂ ਬਾਰੇ ਜਾਣਕਾਰੀ ਦਿੱਤੀ। ਇਸ ਨਾਲ ਡਿਜ਼ਾਈਨ ਦੀ ਪਰਿਕਲਪਨਾ ਤੇ ਇੰਜੀਨੀਅਰਿੰਗ ਦੇ ਵਿਹਾਰਕ ਅਮਲ ਵਿਚਾਲੇ ਬਿਹਤਰ ਤਾਲਮੇਲ ਸਥਾਪਿਤ ਕਰਦਿਆਂ ਸੰਵਾਦ ਨੂੰ ਹੋਰ ਵੀ ਲਾਭਦਾਇਕ ਬਣਾਇਆ।