- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯਾਦੂ ਤੇ ਕੋਟਲੀ ਨੇ ਕਬੂਲੀ ਸੌਂਦ ਦੀ ਖੁੱਲ੍ਹੀ ਬਹਿਸ ਦੀ ਚਣੌਤੀ

ਪੀ28: ਮੰਤਰੀ ਤਰੁਣਪ੍ਰੀਤ ਸਿੰਘ ਸੋਂਦ।
ਪੀ29: ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ।
ਪੀ30: ਅਕਾਲੀ ਨੇਤਾ ਯਾਦਵਿੰਦਰ ਸਿੰਘ ਯਾਦੂ।
* ਵਿਕਾਸ ਕੰਮਾਂ ਨੂੰ ਲੈ ਕੇ ਭਖ਼ੇਗਾ ਸ਼ਹਿਰ ਦਾ ਰਾਜਨੀਤਕ ਅਖਾੜਾ
ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ
ਖੰਨਾ : ਡਰੱਗ ਟੈਸਟ ਦੇ ਮੁੱਦੇ ਦੇ ਨਾਲ ਹੀ ਆਮ ਆਦਮੀ ਪਾਰਟੀ, ਕਾਂਗਰਸ ਤੇ ਸ੍ਰੋਮਣੀ ਅਕਾਲੀ ਦਲ ’ਚ ਵਿਕਾਸ ਦੇ ਮੁੱਦੇ ’ਤੇ ਵੀ ਰਾਜਨੀਤਿਕ ਲੜ੍ਹਾਈ ਸ਼ੁਰੂ ਹੋ ਗਈ ਹੈ। ਇਹ ਸਿਆਸੀ ਅਸਮਾਣ ਦਾ ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਸ਼ੁੱਕਰਵਾਰ ਨੂੰ ਨਗਰ ਕੌਂਸਲ ਖੰਨਾ ਦੀ ਮੀਟਿੰਗ ਤੋਂ ਬਾਅਦ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਖੰਨਾ ਦੇ ਵਿਕਾਸ ਨੂੰ ਲੈ ਕੇ ਪਿਛਲੀਆਂ ਸਰਕਾਰਾਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਾਂਗਰਸ ਤੇ ਅਕਾਲੀ ਦਲ ਦੇ ਆਗੂਆਂ ਨੂੰ ਵਿਕਾਸ ਪ੍ਰੋਜੈਕਟਾਂ 'ਤੇ ਜਨਤਕ ਬਹਿਸ ਲਈ ਚੁਣੌਤੀ ਦਿੱਤੀ। ਮੰਤਰੀ ਨੇ ਕਿਹਾ ਕਿ ਜੇਕਰ ਖੰਨਾ ਨੇ ਪਿਛਲੀਆਂ ਸਰਕਾਰਾਂ ਦੌਰਾਨ ਕਾਫ਼ੀ ਵਿਕਾਸ ਦੇਖਿਆ ਹੈ ਤਾਂ ਸਬੰਧਤ ਆਗੂਆਂ ਨੂੰ ਖੁੱਲ੍ਹੀ ਬਹਿਸ ’ਚ ਉਨ੍ਹਾਂ ਨਾਲ ਵੇਰਵਿਆਂ 'ਤੇ ਚਰਚਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਜਨਤਕ ਮੰਚ ’ਤੇ ਆਉਣ ਦੀਆਂ ਕਾਂਗਰਸ ਤੇ ਅਕਾਲੀ ਆਗੂਆਂ ਨੂੰ ਚਣੌਤੀ ਦਿੱਤੀ।
ਸੌਂਦ ਦੇ ਬਿਆਨ ਤੋਂ ਬਾਅਦ ਸ਼ਨਿਚਰਵਾਰ ਨੂੰ ਕਾਂਗਰਸ ਤੇ ਅਕਾਲੀ ਦਲ ਨੇ ਵੀ ਹਮਲਾ ਕੀਤਾ। ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਆਪਣੇ ਫੇਸਬੁੱਕ ਪੇਜ ’ਤੇ ਲਾਈਵ ਹੋ ਕੇ ਚਣੋਤੀ ਕਬੂਲੀ ਤੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਖੁੱਲ੍ਹੀ ਬਹਿਸ ਲਈ ਮੰਤਰੀ ਦੀ ਚੁਣੌਤੀ ਨੂੰ ਸਵੀਕਾਰ ਕਰ ਲਿਆ। ਯਾਦੂ ਨੇ ਕਿਹਾ ਕਿ ਮੰਤਰੀ ਬਹਿਸ ਲਈ ਸਮਾਂ ਅਤੇ ਸਥਾਨ ਤੈਅ ਕਰ ਸਕਦੇ ਹਨ। ਉਹ ਵਿਕਾਸ ਦੇ ਮੁੱਦਿਆਂ 'ਤੇ ਜਨਤਕ ਤੌਰ 'ਤੇ ਚਰਚਾ ਕਰਨ ਲਈ ਤਿਆਰ ਹਨ।
ਕੋਟਲੀ ਨੇ ਕਿਹਾ ਕਿ ਮੰਤਰੀ ਸੋਂਦ ਤਿਆਰ ਕਰਕੇ ਆਉਣ ਤੇ ਸਮਾਂ, ਜਗ੍ਹਾਂ ਉਹ ਆਪਣੀ ਦੱਸਣ। ਅਸੀਂ ਵਿਕਾਸ ਦੇ ਮੁੱਦੇ ’ਤੇ ਬਹਿਸ ਲਈ ਤਿਆਰ ਹਾਂ ਕਿਉਂਕਿ ਕਾਂਗਰਸ ਨੇ ਆਪਣੇ ਰਾਜ ’ਚ ਹਲਕੇ ਦੇ ਬਹੁਤ ਸਾਰੇ ਕੰਮ ਕਰਵਾਏ ਹਨ। ਇਸੇ ਤਰ੍ਹਾਂ ਯਾਦੂ ਨੇ ਵੀ ਦਾਅਵਾ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਨੇ ਜਿੰਨ੍ਹੇ ਕੰਮ ਹਲਕੇ ’ਚ ਕਰਵਾਏ ਹਨ, ਕਿਸੇ ਹਰ ਸਰਕਾਰ ਨੇ ਇੰਨੇ ਕੰਮ ਨਹੀਂ ਕਰਵਾਏ। ਇਸ ਲਈ ਉਹ ਜਨਤਕ ਮੰਚ ’ਤੇ ਬਹਿਸ ਲਈ ਤਿਆਰ ਹਨ।