ਜੀਐੱਨਕੇਸੀਡਬਲਯੂ ’ਚ ਵਿਸ਼ਵ ਔਟਿਜ਼ਮ ਜਾਗਰੂਕਤਾ ਦਿਵਸ ਮਨਾਇਆ
ਜੀਐਨਕੇਸੀਡਬਲਯੂ ਵਿਖੇ ਵਿਸ਼ਵ ਔਟਿਜ਼ਮ ਜਾਗਰੂਕਤਾ ਦਿਵਸ ਮਨਾਇਆ
Publish Date: Thu, 02 Apr 2026 06:17 PM (IST)
Updated Date: Thu, 02 Apr 2026 06:19 PM (IST)
ਸਟਾਫ ਪ੍ਰਤੀਨਿੱਧ, ਪੰਜਾਬੀ ਜਾਗਰਣ ਲੁਧਿਆਣਾ ਗੁਰੂ ਨਾਨਕ ਖ਼ਾਲਸਾ ਕਾਲਜ ਲੜਕੀਆਂ ਮਾਡਲ ਟਾਊਨ ਲੁਧਿਆਣਾ ਦੇ ਮਨੋਵਿਗਿਆਨ ਵਿਭਾਗ ਨੇ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਦੀ ਅਗਵਾਈ ਹੇਠ ਅੱਜ ਕਾਲਜ ਕੈਂਪਸ ਵਿਚ ਵਿਸ਼ਵ ਔਟਿਜ਼ਮ ਜਾਗਰੂਕਤਾ ਦਿਵਸ ਮਨਾਇਆ। ਔਟਿਜ਼ਮ ਇਕ ਗੰਭੀਰ ਵਿਕਾਸ ਸਬੰਧੀ ਵਿਗਾੜ ਹੈ, ਜੋ ਸੰਚਾਰ ਕਰਨ ’ਤੇ ਗੱਲਬਾਤ ਕਰਨ ਦੀ ਸਮਰੱਥਾ ਨੂੰ ਕਮਜ਼ੋਰ ਕਰਦਾ ਹੈ। ਹਰ ਸਾਲ 2 ਅਪ੍ਰੈਲ ਨੂੰ ਵਿਸ਼ਵ ਔਟਿਜ਼ਮ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਔਟਿਜ਼ਮ ਸਪੈਕਟ੍ਰਮ ਡਿਸਆਰਡਰ ਨਾਲ ਰਹਿ ਰਹੇ ਲੱਖਾਂ ਵਿਅਕਤੀਆਂ ਅਤੇ ਪਰਿਵਾਰਾਂ ਲਈ ਇਕ ਨਾਜ਼ੁਕ ਰੀਮਾਈਂਡਰ ਵਜੋਂ ਕੰਮ ਕਰਦਾ ਹੈ। ਇਹ ਜਾਗਰੂਕਤਾ ਵਧਾਉਣ, ਸਵੀਕ੍ਰਿਤੀ ਨੂੰ ਉਤਸ਼ਾਹਿਤ ਕਰਨ ਤੇ ਔਟਿਸਟਿਕ ਲੋਕਾਂ ਦੀਆਂ ਵਿਲੱਖਣ ਸ਼ਕਤੀਆਂ ਅਤੇ ਅਨੁਭਵਾਂ ਦਾ ਜਸ਼ਨ ਮਨਾਉਣ ਦਾ ਦਿਨ ਹੈ। ਮਨੋਵਿਗਿਆਨ ਵਿਭਾਗ ਦੀ ਮੁਖੀ ਹਰਨੂਰ ਬਾਜਵਾ ਨੇ ਇਸ ਮਾਨਸਿਕ ਵਿਗਾੜ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਇਸ ਬਿਮਾਰੀ ਤੋਂ ਪੀੜਤ ਬੱਚਿਆਂ ਦੀ ਮਦਦ ਕਰਨ ’ਤੇ ਉਨ੍ਹਾਂ ਪ੍ਰਤੀ ਦਿਆਲਤਾ ਦਿਖਾਉਣ ਤੇ ਜ਼ੋਰ ਦਿੱਤਾ।