- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਕਾਲਜ ਵਿਖੇ ਏਜੈਂਟਿਕ ਏਆਈ ਵਿਸ਼ੇ ’ਤੇ ਵਰਕਸ਼ਾਪ ਕਰਵਾਈ

ਰਵੀ ਬਿਡਲਾ, ਪੰਜਾਬੀ ਜਾਗਰਣ, ਲੁਧਿਆਣਾ
ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੇ ਕੰਪਿਊਟਰ ਸਾਇੰਸ ਤੇ ਐਪਲੀਕੇਸ਼ਨਜ਼ ਦੇ ਪੀਜੀ ਵਿਭਾਗ ਵੱਲੋਂ ਟੈੱਕ ਕਾਰਡ ਦੇ ਸਹਿਯੋਗ ਨਾਲ ਏਜੈਂਟਿਕ ਏਆਈ ਵਿਸ਼ੇ ’ਤੇ ਵਰਕਸ਼ਾਪ ਕਰਵਾਈ। ਪਹਿਲੇ ਦਿਨ ਏਆਈ ਇੰਜੀਨੀਅਰ ਨਿਤਿਸ਼ ਨੇ ਸ੍ਰੋਤ ਵਿਅਕਤੀ ਵਜੋਂ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੇ ਨਾਲ ਕੰਪਨੀ ਦੀ ਪ੍ਰਤੀਨਿਧ ਮਿਸ ਪ੍ਰਾਚੀ ਵੀ ਮੌਜੂਦ ਸਨ। ਦੂਜੇ ਦਿਨ ਆਈਟੀ ਮੁਖੀ ਅਮਿਤ ਕੁਮਾਰ ਨੇ ਵਿਸ਼ੇ ਨਾਲ ਸੰਬੰਧਿਤ ਆਪਣੀ ਮੁਹਾਰਤ ਸਾਂਝੀ ਕੀਤੀ। ਇਸ ਮੌਕੇ ਮਿਸ ਆਨੰਦਿਤਾ ਨੇ ਕੰਪਨੀ ਦੀ ਨੁਮਾਇੰਦਗੀ ਕੀਤੀ। ਵਰਕਸ਼ਾਪ ਰਾਹੀਂ ਭਾਗੀਦਾਰਾਂ ਨੂੰ ਏਜੈਂਟਿਕ ਏਆਈ ਦੇ ਉੱਭਰਦੇ ਖੇਤਰ ਅਤੇ ਤਕਨਾਲੋਜੀ ਦੇ ਭਵਿੱਖ ਵਿੱਚ ਇਸ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ ਗਿਆ। ਪ੍ਰਿੰਸੀਪਲ ਸੁਮਨ ਲਤਾ ਨੇ ਵਿਭਾਗ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਤੇ ਵਿਦਿਆਰਥੀਆਂ ਨੂੰ ਜਿਗਿਆਸੂ ਬਣੇ ਰਹਿਣ, ਉੱਭਰਦੀਆਂ ਤਕਨਾਲੋਜੀਆਂ ਨੂੰ ਅਪਣਾਉਣ ਅਤੇ ਭਵਿੱਖ ਦੀ ਤਿਆਰੀ ਲਈ ਇਸ ਵਰਕਸ਼ਾਪ ਵਰਗੇ ਮੌਕਿਆਂ ਦਾ ਲਾਭ ਲੈਣ ਲਈ ਪ੍ਰੇਰਿਆ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਆਪਣਾ ਗਿਆਨ ਸਾਂਝਾ ਕਰਨ ਤੇ ਉਨ੍ਹਾਂ ਦੀ ਸਿੱਖਿਆ ਵਿੱਚ ਸਹਿਯੋਗ ਦੇਣ ਲਈ ਟੈੱਕਗਾਰਡ ਅਤੇ ਇਸ ਦੇ ਪ੍ਰਤੀਨਿਧੀਆਂ ਦਾ ਧੰਨਵਾਦ ਕੀਤਾ।