ਪਿੰਡ ਚੌਂਕੀਮਾਨ ਵਿਖੇ ਸੀਵਰੇਜ ਪਾਉਣ ਦੇ ਕੰਮ ਦੀ ਹੋਈ ਸ਼ੁਰੂਆਤ
ਪਿੰਡ ਚੌਂਕੀਮਾਨ ਵਿਖੇ ਸੀਵਰੇਜ ਪਾਉਣ ਦੇ ਕੰਮ ਦੀ ਹੋਈ ਸ਼ੁਰੂਆਤ
Publish Date: Tue, 27 Oct 2026 07:54 PM (IST)
Updated Date: Tue, 27 Oct 2026 07:55 PM (IST)
ਸਤੀਸ਼ ਗੁਪਤਾ, ਪੰਜਾਬੀ ਜਾਗਰਣ, ਚੌਂਕੀਮਾਨ : ਪਿੰਡ ਚੌਂਕੀਮਾਨ ਵਿਖੇ ਸਰਪੰਚ ਕੇਵਲ ਸਿੰਘ ਫੌਜੀ ਧਾਲੀਵਾਲ ਦੀ ਅਗਵਾਈ ਵਿਚ ਗ੍ਰਾਮ ਪੰਚਾਇਤ ਵੱਲੋਂ ਵਿਕਾਸ ਕਾਰਜ ਬੜੀ ਤੇਜੀ ਨਾਲ ਆਰੰਭੇ ਹੋਏ ਹਨ। ਜਿਸ ਤਹਿਤ ਗੁਰਦੁਆਰਾ ਸਾਹਿਬ ਪੱਤੀ ਮਾਨ ਦੇ ਆਲੇ ਦੁਆਲੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਪਾਉਣ ਦਾ ਕੰਮ ਸੁਰੂ ਕੀਤਾ ਗਿਆ ਤੇ ਕੰਮ ਦੀ ਸੁਰੁਆਤ ਸਰਪੰਚ ਕੇਵਲ ਸਿੰਘ ਫੌਜੀ ਧਾਲੀਵਾਲ, ਪੰਚ ਬਲਵੀਰ ਸਿੰਘ ਫੌਜੀ, ਪੰਚ ਅਮਰਜੂੀਤ ਸਿੰਘ ਅਮਰਾ, ਪੰਚ ਜਸਵੀਰ ਕੌਰ ਧਾਲੀਵਾਲ ਤੇ ਪੰਚ ਗੁਰਪ੍ਰੀਤ ਕੌਰ ਬੋਪਾਰਾਏ ਵੱਲੋਂ ਕਰਵਾਈ ਗਈ। ਇਸ ਮੌਕੇ ਗੁਰਦੁਆਰਾ ਪ੍ਰਬੰਦਕ ਕਮੇਟੀ ਦੇ ਮੈਂਬਰ ਮਾਸਟਰ ਆਤਮਾ ਸਿੰਘ ਬੋਪਾਰਾਏ, ਚਰਨਜੀਤ ਸਿੰਘ ਚੰਨਾ ਮਾਨ, ਜਗਵਿੰਦਰ ਸਿੰਘ ਮਾਨ, ਨੰਬਰਦਾਰ ਮਨਦੀਪ ਸਿੰਘ ਮਾਨ, ਹਰਦੇਵ ਸਿੰਘ ਮਾਨ, ਵੀਰ ਸਿੰਘ ਚੌਂਕੀਮਾਨ ਤੇ ਨੰਬਰਦਾਰ ਜਸਵਿੰਦਰ ਸਿੰਘ ਜੱਸਾ ਮਾਨ ਨੇ ਪੰਚਾਇਤ ਦਾ ਧੰਨਵਾਦ ਕੀਤਾ। ਜਿਨ੍ਹਾਂ ਨੇ ਗੁਰੂ ਘਰ ਦੇ ਆਲੇ ਦੁਆਲੇ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਜਿਸ ਨਾਲ ਆਲਾ ਦੁਆਲਾ ਸਾਫ ਸੁਥਰਾ ਰਹੇਗਾ।ਇਸ ਮੌਕੇ ਸਰਪੰਚ ਕੇਵਲ ਸਿੰਘ ਫੌਜੀ ਧਾਲੀਵਾਲ ਨੇ ਕਿਹਾ ਕੇ ਗ੍ਰਾਮ ਪੰਚਾਇਤ ਦਾ ਮੁੱਖ ਮਕਸਦ ਹੀ ਪਿੰਡ ਦਾ ਬਿਨ੍ਹਾਂ ਕਿਸੇ ਮੱਤਭੇਦ ਦੇ ਵਿਕਾਸ ਕਰਨਾ ਹੈ।