- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੇਹਲੋਂ ਵਿਖੇ ਸੁਆਣੀਆਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਕਰਵਾ ਚੌਥ ਦਾ ਤਿਉਹਾਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ
ਕਸਬਾ ਡੇਹਲੋਂ ਅਤੇ ਆਸ-ਪਾਸ ਦੇ ਇਲਾਕਿਆਂ ’ਚ ਕਰਵਾਚੌਥ ਦਾ ਤਿਉਹਾਰ ਸੁਆਣੀਆਂ ਵੱਲੋਂ ਸ਼ਰਧਾ, ਉਤਸ਼ਾਹ ਤੇ ਰਵਾਇਤੀ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਵਿਆਹੀਆਂ ਔਰਤਾਂ ਨੇ ਆਪਣੇ ਪਤੀਆਂ ਦੀ ਲੰਬੀ ਉਮਰ, ਚੰਗੀ ਸਿਹਤ ਤੇ ਸੁਖੀ ਵਿਆਹੁਤਾ ਜੀਵਨ ਦੀ ਕਾਮਨਾ ਕਰਦਿਆਂ ਵਰਤ ਰੱਖਿਆ। ਤਿਉਹਾਰ ਨੂੰ ਲੈ ਕੇ ਔਰਤਾਂ ’ਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ। ਸੁਆਣੀਆਂ ਨੇ ਰਵਾਇਤੀ ਪਹਿਰਾਵੇ ਪਹਿਨ ਕੇ, ਹੱਥਾਂ ’ਤੇ ਮਹਿੰਦੀ ਲਾ ਕੇ ਤੇ ਸੋਹਣੇ ਢੰਗ ਨਾਲ ਸ਼ਿੰਗਾਰ ਕਰਕੇ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਬਾਜ਼ਾਰਾਂ ਵਿੱਚ ਵੀ ਤਿਉਹਾਰ ਨੂੰ ਲੈ ਕੇ ਰੌਣਕ ਦੇਖਣ ਨੂੰ ਮਿਲੀ। ਔਰਤਾਂ ਨੇ ਕਰਵਾਚੌਥ ਦੀ ਪੂਜਾ ਲਈ ਕਰਵੇ, ਪੂਜਾ ਸਮੱਗਰੀ, ਫਲਾਂ ਅਤੇ ਮਠਿਆਈਆਂ ਦੀ ਖ਼ਰੀਦਦਾਰੀ ਕੀਤੀ। ਸ਼ਾਮ ਸਮੇਂ ਸੁਆਣੀਆਂ ਨੇ ਰਵਾਇਤੀ ਰੀਤੀ-ਰਿਵਾਜਾਂ ਅਨੁਸਾਰ ਪੂਜਾ-ਅਰਚਨਾ ਕੀਤੀ। ਇਸ ਮੌਕੇ ਮੰਦਰਾਂ ਵਿੱਚ ਮਹਿਲਾਵਾਂ ਦੀ ਪੂਜਾ ਅਰਚਨਾ ਲਈ ਕਾਫੀ ਭੀੜ ਦੇਖਣ ਨੂੰ ਮਿਲੀ। ਸ਼ਾਮ ਮੌਕੇ ਔਰਤਾਂ ਨੇਂ ਚੰਦਰਮਾ ਦੇ ਦਰਸ਼ਨ ਕਰਨ ਦੀ ਉਡੀਕ ਕੀਤੀ। ਚੰਦਰਮਾ ਨਜ਼ਰ ਆਉਣ ’ਤੇ ਅਰਘ ਦੇ ਕੇ ਵਰਤ ਖੋਲ੍ਹਿਆ ਗਿਆ। ਕਰਵਾਚੌਥ ਦਾ ਤਿਉਹਾਰ ਭਾਰਤੀ ਸੱਭਿਆਚਾਰ ਅਤੇ ਪਰੰਪਰਾਵਾਂ ਦਾ ਅਹਿਮ ਹਿੱਸਾ ਹੈ। ਇਸ ਤਿਉਹਾਰ ਨਾਲ ਕਾਫੀ ਪੁਰਾਣੀਆ ਕਹਾਣੀਆਂ ਜੁੜੀਆਂ ਹੋਈਆਂ ਹਨ। ਇਹ ਤਿਉਹਾਰ ਪਤੀ-ਪਤਨੀ ਦੇ ਆਪਸੀ ਪਿਆਰ, ਵਿਸ਼ਵਾਸ ਅਤੇ ਪਰਿਵਾਰਕ ਸਾਂਝ ਦਾ ਪ੍ਰਤੀਕ ਹੈ।