- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਤੋਂ ਹੀ ਪ੍ਰਕਾਸ਼ ਸਿੰਘ ਬਾਦਲ ਸਮੇਤ ਭਾਜਪਾ ਦੇ ਆਗੂ ਹਿੰਦੂ-ਸਿੱਖ ਏਕਤਾ ਅਤੇ ਭਾਈਚਾਰਕ ਸਾਂਝ ਦੀ ਗੱਲ ਕਰਦੇ ਰਹੇ ਹਨ। ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਨਵੀਂ ਕਾਰਜਕਾਰਨੀ ਦੇ ਐਲਾਨ ਮਗਰੋਂ ਸ਼ਹਿਰੀ ਸਿੱਖਾਂ ਵਿੱਚ ਇਹ ਚਰਚਾ ਹੈ ਕਿ ਕਾਰਜਕਾਰਨੀ ਵਿੱਚ ਅਰੋੜਾ, ਖੱਤਰੀ ਤੇ ਹੋਰ ਸ਼ਹਿਰੀ ਸਿੱਖ ਵਰਗਾਂ ਨਾਲ ਸਬੰਧਤ ਪ੍ਰਮੁੱਖ ਚਿਹਰਿਆਂ ਨੂੰ ਥਾਂ ਨਹੀਂ ਮਿਲੀ।

ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ। ਪੰਜਾਬ ਭਾਜਪਾ ਦੀ ਨਵੀਂ ਕਾਰਜਕਾਰਨੀ ਦੇ ਐਲਾਨ ਤੋਂ ਬਾਅਦ ਲੁਧਿਆਣਾ ਸਮੇਤ ਸੂਬੇ ਦੇ ਸ਼ਹਿਰੀ ਸਿੱਖ ਵਰਗ ਵਿੱਚ ਨੁਮਾਇੰਦਗੀ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਪਾਰਟੀ ਦੇ ਅੰਦਰ ਇਹ ਸਵਾਲ ਉੱਠ ਰਹੇ ਹਨ ਕਿ ਜੇਕਰ ਭਾਜਪਾ ਪੰਜਾਬ ’ਚ ਇਕੱਲਿਆਂ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ ਤਾਂ ਕੀ ਸ਼ਹਿਰੀ ਸਿੱਖ ਚਿਹਰਿਆਂ ਨੂੰ ਅਣਦੇਖਾ ਕਰਕੇ ਪਾਰਟੀ ਸ਼ਹਿਰੀ ਹਲਕਿਆਂ ’ਚ ਆਧਾਰ ਮਜ਼ਬੂਤ ਕਰ ਸਕੇਗੀ।
ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਤੋਂ ਹੀ ਪ੍ਰਕਾਸ਼ ਸਿੰਘ ਬਾਦਲ ਸਮੇਤ ਭਾਜਪਾ ਦੇ ਆਗੂ ਹਿੰਦੂ-ਸਿੱਖ ਏਕਤਾ ਅਤੇ ਭਾਈਚਾਰਕ ਸਾਂਝ ਦੀ ਗੱਲ ਕਰਦੇ ਰਹੇ ਹਨ। ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਨਵੀਂ ਕਾਰਜਕਾਰਨੀ ਦੇ ਐਲਾਨ ਮਗਰੋਂ ਸ਼ਹਿਰੀ ਸਿੱਖਾਂ ਵਿੱਚ ਇਹ ਚਰਚਾ ਹੈ ਕਿ ਕਾਰਜਕਾਰਨੀ ਵਿੱਚ ਅਰੋੜਾ, ਖੱਤਰੀ ਤੇ ਹੋਰ ਸ਼ਹਿਰੀ ਸਿੱਖ ਵਰਗਾਂ ਨਾਲ ਸਬੰਧਤ ਪ੍ਰਮੁੱਖ ਚਿਹਰਿਆਂ ਨੂੰ ਥਾਂ ਨਹੀਂ ਮਿਲੀ।
ਲੁਧਿਆਣਾ ਦੀ ਗੱਲ ਕਰੀਏ ਤਾਂ ਭਾਜਪਾ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਟਿੱਕਾ ਦਾ ਨਾਂ ਪ੍ਰਮੁੱਖ ਤੌਰ ’ਤੇ ਲਿਆ ਜਾ ਰਿਹਾ ਹੈ। ਉਹ ਪਹਿਲਾਂ ਪੰਜਾਬ ਭਾਜਪਾ ਦੀ ਕਾਰਜਕਾਰਨੀ ਦੇ ਮੈਂਬਰ ਰਹਿ ਚੁੱਕੇ ਹਨ ਅਤੇ ਅਰੋੜਾ ਸਿੱਖ ਤੇ ਰਾਮਗੜ੍ਹੀਆ ਭਾਈਚਾਰੇ ਵਿੱਚ ਵੀ ਉਨ੍ਹਾਂ ਦੀ ਪੈਠ ਮੰਨੀ ਜਾਂਦੀ ਹੈ।
ਇਸ ਸਬੰਧੀ ਅਮਰਜੀਤ ਸਿੰਘ ਟਿੱਕਾ ਨੇ ਕਿਹਾ ਕਿ ਜੇਕਰ ਭਾਜਪਾ ਸ਼ਹਿਰੀ ਸਿੱਖਾਂ ਨੂੰ ਯੋਗ ਨੁਮਾਇੰਦਗੀ ਦਿੰਦੀ ਹੈ ਤਾਂ ਪਾਰਟੀ ਲਈ ਸ਼ਹਿਰੀ ਹਲਕਿਆਂ ਵਿੱਚ ਆਪਣਾ ਆਧਾਰ ਮਜ਼ਬੂਤ ਕਰਨਾ ਅਤੇ ਚੋਣਾਂ ਜਿੱਤਣਾ ਆਸਾਨ ਹੋ ਸਕਦਾ ਹੈ। ਟਿੱਕਾ ਅਨੁਸਾਰ ਨਵੀਂ ਕਾਰਜਕਾਰਨੀ ’ਚ ਸ਼ਹਿਰੀ ਸਿੱਖਾਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਕ ਸੰਗਠਨ ’ਚ ਢੁੱਕਵੀੰ ਥਾਂ ਦਿੱਤੀ ਜਾਣੀ ਚਾਹੀਦੀ ਹੈ।