- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਵਿਚ ਮੌਨਸੂਨ ਬੁੱਧਵਾਰ ਤੋਂ ਮੁੜ ਸਰਗਰਮ ਹੋ ਗਿਆ। ਤੇਜ਼ ਹਵਾਵਾਂ ਦੇ ਵਿਚਕਾਰ ਕਈ ਜ਼ਿਲ੍ਹਿਆਂ ਵਿਚ ਸਵੇਰੇ, ਜਦਕਿ ਕਈ ਜ਼ਿਲ੍ਹਿਆਂ ਵਿਚ ਦੁਪਹਿਰ ਸਮੇਂ ਮੀਂਹ ਪਿਆ। ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਗੁਰਦਾਸਪੁਰ ਵਿਚ ਸਭ ਤੋਂ ਵੱਧ 57.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦਕਿ ਪਠਾਨਕੋਟ ਵਿਚ 37.0, ਲੁਧਿਆਣਾ ਵਿਚ 20.8 ਅਤੇ ਨਵਾਂਸ਼ਹਿਰ ਵਿਚ 7.6 ਮਿਲੀਮੀਟਰ ਮੀਂਹ ਪਿਆ।

ਜਾਗਰਣ ਸੰਵਾਦਦਾਤਾ, ਲੁਧਿਆਣਾ : ਪੰਜਾਬ ਵਿਚ ਮੌਨਸੂਨ ਬੁੱਧਵਾਰ ਤੋਂ ਮੁੜ ਸਰਗਰਮ ਹੋ ਗਿਆ। ਤੇਜ਼ ਹਵਾਵਾਂ ਦੇ ਵਿਚਕਾਰ ਕਈ ਜ਼ਿਲ੍ਹਿਆਂ ਵਿਚ ਸਵੇਰੇ, ਜਦਕਿ ਕਈ ਜ਼ਿਲ੍ਹਿਆਂ ਵਿਚ ਦੁਪਹਿਰ ਸਮੇਂ ਮੀਂਹ ਪਿਆ। ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਗੁਰਦਾਸਪੁਰ ਵਿਚ ਸਭ ਤੋਂ ਵੱਧ 57.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦਕਿ ਪਠਾਨਕੋਟ ਵਿਚ 37.0, ਲੁਧਿਆਣਾ ਵਿਚ 20.8 ਅਤੇ ਨਵਾਂਸ਼ਹਿਰ ਵਿਚ 7.6 ਮਿਲੀਮੀਟਰ ਮੀਂਹ ਪਿਆ।
ਜਲੰਧਰ ਵਿਚ ਵੀ ਦੁਪਹਿਰ ਸਮੇਂ ਕਾਫ਼ੀ ਮੀਂਹ ਪਿਆ। ਮੌਨਸੂਨ ਸੀਜ਼ਨ ਦੌਰਾਨ ਗੁਰਦਾਸਪੁਰ ਵਿਚ ਹੁਣ ਤੱਕ 703 ਮਿਲੀਮੀਟਰ ਮੀਂਹ ਪੈ ਚੁੱਕਾ ਹੈ, ਜਦਕਿ ਪਠਾਨਕੋਟ ਵਿਚ 1076.2 ਮਿਲੀਮੀਟਰ ਮੀਂਹ ਪੈ ਚੁੱਕਾ ਹੈ। ਪਠਾਨਕੋਟ ਵਿਚ ਆਮ ਨਾਲੋਂ 30 ਫ਼ੀਸਦੀ ਅਤੇ ਗੁਰਦਾਸਪੁਰ ਵਿਚ ਆਮ ਨਾਲੋਂ 38 ਫ਼ੀਸਦੀ ਵੱਧ ਮੀਂਹ ਪਿਆ ਹੈ। ਉੱਥੇ ਹੀ ਹੋਰ ਸਾਰੇ ਜ਼ਿਲ੍ਹੇ ਮੀਂਹ ਦੀ ਘਾਟ ਨਾਲ ਜੂਝ ਰਹੇ ਹਨ ਅਤੇ ਇਨ੍ਹਾਂ ਜ਼ਿਲ੍ਹਿਆਂ ਵਿਚ ਆਮ ਨਾਲੋਂ 30 ਤੋਂ 60 ਫ਼ੀਸਦੀ ਘੱਟ ਮੀਂਹ ਪਿਆ ਹੈ।
ਮੀਂਹ ਦਾ ਅਸਰ ਦਿਨ ਦੇ ਤਾਪਮਾਨ ’ਤੇ ਵੀ ਪਿਆ। ਜ਼ਿਆਦਾਤਰ ਜ਼ਿਲ੍ਹਿਆਂ ਵਿਚ ਵੱਧ ਤੋਂ ਵੱਧ ਤਾਪਮਾਨ 32 ਤੋਂ 33 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ, ਜਦਕਿ ਘੱਟੋ-ਘੱਟ ਤਾਪਮਾਨ 23 ਤੋਂ 25 ਡਿਗਰੀ ਸੈਲਸੀਅਸ ਰਿਹਾ। ਵਿਭਾਗ ਦੀ ਪੇਸ਼ੀਨਗੋਈ ਮੁਤਾਬਕ ਪੰਜ ਸਤੰਬਰ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਪੈ ਸਕਦਾ ਹੈ। ਇਸ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਛੇ ਸਤੰਬਰ ਤੋਂ ਮੌਨਸੂਨ ਦੀ ਰਫ਼ਤਾਰ ਹੌਲੀ ਪੈ ਜਾਵੇਗੀ।