
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਿਵੇਕ ਧਾਮ ਮੰਦਰ ਕੋਲ 10 ਦਿਨ ਤੋਂ ਪਾਣੀ ਦੀ ਲੀਕੇਜ

-ਸੜਕਾਂ 'ਤੇ ਜਮ੍ਹਾਂ ਪਾਣੀ ਕਾਰਨ ਬਿਜਲੀ ਦੇ ਖੰਭੇ ਨੇੜੇ ਹਾਦਸੇ ਵਾਪਰਨ ਦਾ ਖ਼ਤਰਾ
40)
ਸੁਰੇਸ਼ ਕੁਮਾਰ, ਪੰਜਾਬੀ ਜਾਗਰਣ, ਲੁਧਿਆਣਾ
ਸਥਾਨਕ ਨੂਰਵਾਲਾ ਰੋਡ ਸਥਿਤ ਵਿਵੇਕ ਧਾਮ ਮੰਦਰ ਕੋਲ ਪਿਛਲੇ ਕਰੀਬ 10 ਦਿਨਾਂ ਤੋਂ ਪਾਣੀ ਦੀ ਲੀਕੇਜ ਕਾਰਨ ਸਥਾਨਕ ਲੋਕਾਂ ਦਾ ਜੀਣਾ ਦੁਭਰ ਹੋ ਗਿਆ ਹੈ। ਪਾਈਪਲਾਈਨ ਦੇ ਕੰਮ ਦੌਰਾਨ ਹੋਈ ਲੀਕੇਜ ਕਾਰਨ ਪਾਣੀ ਸੜਕਾਂ ਅਤੇ ਗਲੀਆਂ 'ਚ ਜਮ੍ਹਾਂ ਹੋ ਰਿਹਾ ਹੈ। ਸਥਾਨਕ ਵਾਸੀਆਂ ਨੇ ਦੱਸਿਆ ਕਿ ਸਵੇਰੇ-ਸ਼ਾਮ ਮੰਦਰ ਜਾਣ ਵਾਲੇ ਸ਼ਰਧਾਲੂਆਂ ਨੂੰ ਗੰਦੇ ਪਾਣੀ 'ਚੋਂ ਲੰਘ ਕੇ ਜਾਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਵਿਵੇਕ ਧਾਮ ਮੰਦਰ ਕੋਲ ਪਲੇਵੇ ਸਕੂਲ ਬਣਿਆ ਹੋਇਆ ਹੈ, ਜਿਸ ਕਾਰਨ ਸਕੂਲ ਜਾਣ ਵਾਲੇ ਛੋਟੇ ਬੱਚਿਆਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਬਿਜਲੀ ਦੇ ਲੱਗੇ ਖੰਭੇ ਦੇ ਕੋਲ ਹੀ ਪਾਣੀ ਜਮ੍ਹਾਂ ਹੋ ਰਿਹਾ ਹੈ। ਜਿਸ ਕਾਰਨ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਸੂਤਰਾਂ ਮੁਤਾਬਕ ਨਗਰ ਨਿਗਮ ਵੱਲੋਂ ਖਾਨਾਪੂਰਤੀ ਕਰਦਿਆਂ ਲੀਕੇਜ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਸਿਰੇ ਨਹੀਂ ਚੜ੍ਹੀ। ਇਸ ਕਾਰਨ ਲੋਕਾਂ ਵਿੱਚ ਨਗਰ ਨਿਗਮ ਪ੍ਰਤੀ ਗੁੱਸਾ ਵਧਦਾ ਜਾ ਰਿਹਾ ਹੈ।
-ਪਾਈਪਲਾਈਨ ਅੱਜ ਸਹੀ ਹੋ ਜਾਵੇਗੀ : ਐੱਸਡੀਓ
ਇਸ ਸਬੰਧੀ ਜਦੋਂ ਨਗਰ ਨਿਗਮ ਐਸਡੀਓ ਸੁਖਦੀਪ ਸਿੰਘ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਅੱਜ ਹਰ ਹਾਲ 'ਚ ਪਾਈਪਲਾਈਨ ਸਹੀ ਕਰਵਾ ਦਿੱਤੀ ਜਾਵੇਗੀ।ਹੁਣ ਦੇਖਣਾ ਇਹ ਹੈ ਕਿ ਐਸਡੀਓ ਦੇ ਇਸ ਭਰੋਸੇ 'ਤੇ ਨਗਰ ਨਿਗਮ ਕਿੰਨੀ ਜਲਦੀ ਅਮਲ ਕਰਦਾ ਹੈ ਅਤੇ ਲੋਕਾਂ ਨੂੰ ਇਸ ਨਰਕ ਵਰਗੀ ਜ਼ਿੰਦਗੀ ਤੋਂ ਰਾਹਤ ਮਿਲਦੀ ਹੈ ਜਾਂ ਨਹੀਂ।
-ਕਰੰਟ ਫ਼ੈਲਣ ਦੀ ਕੋਈ ਗੱਲ ਨਹੀਂ : ਜੇਈ
ਇਸ ਸੰਬੰਧੀ ਜਦੋਂ ਬਿਜਲੀ ਵਿਭਾਗ ਦੇ ਜੇਈ ਸੁਰਿੰਦਰ ਕੁਮਾਰ ਨੂੰ ਪੁੱਛਿਆ ਗਿਆ ਕਿ ਨੂਰਵਾਲਾ ਰੋਡ ਸਥਿਤ ਵਿਵੇਕਧਾਮ ਕੋਲ ਖੰਭੇ ਕੋਲ ਪਾਣੀ ਦੀ ਲੀਕੇਜ ਕਾਰਨ ਪਾਣੀ ਜਮਾ ਹੁੰਦਾ ਹੈ। ਇਸ ਨਾਲ ਕਰੰਟ ਫੈਲਣ ਦਾ ਡਰ ਹੈ। ਤਾਂ ਉਨ੍ਹਾਂ ਕਿਹਾ ਕਿ ਕਰੰਟ ਨਹੀਂ ਆ ਸਕਦਾ।ਇੱਥੇ ਦੱਸਣਾ ਲਾਜ਼ਮੀ ਹੋਵੇਗਾ ਕਿ ਜਮਾ ਪਾਣੀ ਨਾਲ ਮਿੱਟੀ ਖੋਖਲੀ ਹੋਣ ਕਾਰਨ ਖੰਭਾ ਵੀ ਡਿੱਗ ਸਕਦਾ ਹੈ। ਜੋ ਰਾਹਗੀਰਾਂ ਲਈ ਹਾਦਸੇ ਦਾ ਵੱਡਾ ਕਾਰਨ ਬਣ ਸਕਦਾ ਹੈ। ਕੀ ਬਿਜਲੀ ਵਿਭਾਗ ਵੀ ਹਾਦਸੇ ਤੋਂ ਬਾਅਦ ਹੀ ਜਾਗੇਗਾ।
-ਸੁਰੱਖਿਆ ਵਜੋਂ ਖੰਭਿਆਂ ਦੀ ਜਾਂਚ ਕਰਾਵਾਵਾਂਗੇ : ਐਕਸੀਅਨ
ਜਦੋਂ ਇਸ ਸੰਬੰਧੀ ਐਕਸੀਅਨ ਰਾਜੇਸ਼ ਨਾਲ ਗੱਲ ਕੀਤੀ ਕਿ ਪਾਈਪਲਾਈਨ ਟੁੱਟੀ ਹੋਣ ਨਾਲ ਗਲੀਆਂ ਅਤੇ ਸੜਕਾਂ 'ਤੇ ਪਾਣੀ ਜਮਾਂ ਹੋ ਰਿਹਾ ਹੈ।ਜਿਸ ਨਾਲ ਬਿਜਲੀ ਖੰਭੇ ਦੇ ਆਲੇ-ਦੁਆਲੇ ਜਮਾ ਪਾਣੀ ਕਾਰਨ ਪਏ ਖੱਡੇ ਕਿਸੇ ਵੀ ਸਮੇਂ ਹਾਦਸੇ ਦਾ ਕਾਰਨ ਬਣ ਸਕਦੇ ਹਨ। ਜੋ ਖੰਭਾ ਡਿੱਗਣ ਦਾ ਕਾਰਨ ਵੀ ਬਣ ਸਕਦੇ ਹਨ। ਜਿਸ ਨਾਲ ਕੋਈ ਹਾਦਸਾ ਵੀ ਵਾਪਰ ਸਕਦਾ ਹੈ। ਤਾਂ ਐਕਸੀਅਨ ਰਾਜੇਸ਼ ਨੇ ਕਿਹਾ ਕਿ ਸੇਫਟੀ ਪੱਖੋਂ ਉਕਤ ਥਾਂ 'ਤੇ ਲੱਗੇ ਖੰਭਿਆਂ ਦੀ ਜਾਂਚ ਕਰਵਾ ਮਜ਼ਬੂਤੀ ਕਰਵਾਈ ਜਾਏਗੀ। ਤਾਂ ਜੋ ਕੋਈ ਹਾਦਸਾ ਨਾ ਹੋਵੇ।