- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਤੇ ਦਿਨੀਂ ਉਹ ਆਪਣੇ ਬੇਟੇ ਨਮਨ ਜੈਨ ਨਾਲ ਪਲਾਟਾਂ ’ਤੇ ਬਣੇ ਹਾਲ ਵਿੱਚ ਪਲਸਤਰ ਕਰਵਾਉਣ ਲਈ ਮਜ਼ਦੂਰ ਅਤੇ ਮਿਸਤਰੀ ਲੈ ਕੇ ਗਿਆ ਸੀ। ਇਸ ਦੌਰਾਨ ਬਿਸ਼ਨ ਸਿੰਘ ਬੈਂਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਧਮਕੀਆਂ ਵੀ ਦਿੱਤੀਆਂ

ਗੌਰਵ ਸਲੂਜਾ, ਪੰਜਾਬੀ ਜਾਗਰਣ, ਲੁਧਿਆਣਾ : ਥਾਣਾ ਸਲੇਮ ਟਾਬਰੀ ਅਧੀਨ ਪੈਂਦੀ ਐਲਡੀਕੋ ਚੌਕੀ ਦੀ ਪੁਲਿਸ ਨੇ ਪਲਾਟ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਵਿਰੋਧ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ਾਂ ਤਹਿਤ ਕਈ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੁਮੱਤੀ ਲਾਲ ਜੈਨ ਪੁੱਤਰ ਯਸ਼ਵੀਰ ਜੈਨ ਵਾਸੀ ਸੁੰਦਰ ਨਗਰ ਨੇ ਦੱਸਿਆ ਕਿ ਗੋਬਿੰਦ ਇਨਕਲੇਵ, ਭੱਟੀਆਂ ਬੇਟ ਵਿਖੇ ਬੈਂਕ ਸਾਈਡ ’ਤੇ ਉਸ ਦੇ ਚਾਰ-ਚਾਰ ਸੀ ਵਰਗ ਗਜ ਦੇ ਪਲਾਟ ਹਨ। ਸ਼ਿਕਾਇਤਕਰਤਾ ਅਨੁਸਾਰ ਬਿਸ਼ਨ ਸਿੰਘ ਬੈਂਸ ਉਸ ਦੇ ਪਲਾਟਾਂ ਦੇ ਅੱਗੇ ਰਹਿੰਦਾ ਹੈ ਅਤੇ ਕਥਿਤ ਤੌਰ ’ਤੇ ਉਨ੍ਹਾਂ ਪਲਾਟਾਂ ’ਤੇ ਕਬਜ਼ਾ ਕਰਨਾ ਚਾਹੁੰਦਾ ਹੈ।
ਸੁਮੱਤੀ ਲਾਲ ਜੈਨ ਨੇ ਦੋਸ਼ ਲਾਇਆ ਕਿ ਬੀਤੇ ਦਿਨੀਂ ਉਹ ਆਪਣੇ ਬੇਟੇ ਨਮਨ ਜੈਨ ਨਾਲ ਪਲਾਟਾਂ ’ਤੇ ਬਣੇ ਹਾਲ ਵਿੱਚ ਪਲਸਤਰ ਕਰਵਾਉਣ ਲਈ ਮਜ਼ਦੂਰ ਅਤੇ ਮਿਸਤਰੀ ਲੈ ਕੇ ਗਿਆ ਸੀ। ਇਸ ਦੌਰਾਨ ਬਿਸ਼ਨ ਸਿੰਘ ਬੈਂਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਧਮਕੀਆਂ ਵੀ ਦਿੱਤੀਆਂ।
ਇਸ ਮਾਮਲੇ ਸਬੰਧੀ ਐਲਡੀਕੋ ਚੌਕੀ ਦੇ ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਸੁਮੱਤੀ ਲਾਲ ਜੈਨ ਦੇ ਬਿਆਨਾਂ ’ਤੇ ਬਿਸ਼ਨ ਸਿੰਘ ਬੈਂਸ, ਉਸ ਦੀ ਪਤਨੀ,ਰਿੰਕੂ, ਸੰਨੀ, ਰਿੰਕੂ ਦੀ ਪਤਨੀ,ਨਵਨੀਤ ਸਿੰਘ ਢਿੱਲੋਂ ਉਰਫ਼ ਨੀਟੂ ਢਿੱਲੋਂ, ਡਾ. ਦਲਬੀਰ ਸਿੰਘ ਢਿੱਲੋਂ, ਗੁਰੂ ਕਿਰਪਾ ਟਿਊਸ਼ਨ ਸੈਂਟਰ ਵਾਲੇ ਅਤੇ ਹੋਰ ਪੰਜ ਤੋਂ ਸੱਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ