ਕਰਾਟੇ ਚੈਂਪੀਅਨਸ਼ਿਪ ’ਚ ਵਿਭੂ ਭਾਸਕਰ ਸਰੀਨ ਨੇ ਜਿੱਤਿਆ ਕਾਂਸੀ ਦਾ ਤਮਗਾ ਕਰਾਟੇ ਚੈਂਪੀਅਨਸ਼ਿਪ ’ਚ ਵਿਭੂ ਭਾਸਕਰ ਸਰੀਨ ਨੇ ਜਿੱਤਿਆ ਕਾਂਸੀ ਦਾ ਤਮਗਾ
Publish Date: Tue, 18 Aug 2026 09:09 PM (IST)
Updated Date: Wed, 19 Aug 2026 04:06 AM (IST)
ਮੁੱਲਾਂਪੁਰ ਪੁੱਜਣ ’ਤੇ ਹੋਇਆ ਭਰਵਾਂ ਸਵਾਗਤ ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਬੈਂਕਾਕ ’ਚ ਆਯੋਜਿਤ 16ਵੀਂ ਥਾਈਲੈਂਡ ਓਪਨ ਕਰਾਟੇ ਚੈਂਪੀਅਨਸ਼ਿਪ-2026 ਵਿੱਚ ਸੇਂਟ ਮਾਰਥਾ ਬੈਂਥਨੀ ਵਿਦਿਆਲਿਆ ਰੁੜਕਾ ਕਲਾਂ ਦੇ ਨੌਜਵਾਨ ਵਿਦਿਆਰਥੀ ਖਿਡਾਰੀ ਵਿਭੂ ਭਾਸਕਰ ਸਰੀਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਰਸ਼ ਸਬ-ਜੂਨੀਅਰ-35 ਕਿੱਲੋਗ੍ਰਾਮ ਭਾਰ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ ਅਤੇ ਸਕੂਲ ਅੰਦਰ ਖੁਸ਼ੀ ਦਾ ਮਾਹੌਲ ਹੈ। ਵਿਭੂ ਭਾਸਕਰ ਸਰੀਨ ਦਾ ਮੰਡੀਂ ਮੁੱਲਾਂਪੁਰ ਦਾਖਾ ਪੁੱਜਣ ’ਤੇ ਨਗਰ ਕੌਸ਼ਲ ਦੇ ਸਾਬਕਾ ਪ੍ਰਧਾਨ ਤੇ ਕੌਂਸਲਰ ਤੇਲੂ ਰਾਮ ਬਾਂਸਲ ਦੀ ਅਗਵਾਈ ਹੇਠ ਫੁੱਲਾਂ ਦੇ ਹਾਰ ਪਾ ਕੇ ਅਤੇ ਲੱਡੂ ਵੰਡ ਕੇ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਨਾਲ ਕੌਂਸਲਰ ਅਮਨ ਮੁੱਲਾਂਪੁਰ, ਵਿਸ਼ਾਲ ਕੁਮਾਰ, ਪ੍ਰਧਾਨ ਕ੍ਰਿਸ਼ਨ ਕੁਮਾਰ ਬੰਟੀ , ਸੁਸ਼ੀਲ ਕੁਮਾਰ ਬਾਂਸਲ, ਈਸ਼ਵਰ, ਰਾਜੀਵ ਮਲਹੋਤਰਾ ਅਤੇ ਸ਼ਾਮਾਂ ਗੁੱਜਰ ਆਦਿ ਹਾਜਰ ਸਨ। ਵਿਭੂ ਭਾਸਕਰ ਸਰੀਨ ਨੇ ਦੱਸਿੱਆ ਕਿ ਅੰਤਰਰਾਸ਼ਟਰੀ ਪ੍ਰਤੀਯੋਗਤਾ 14 ਤੋਂ 16 ਅਗਸਤ ਤੱਕ ਬੈਂਕਾਕ ਸਥਿਤ ਚੱਕਰਬੰਦ ਪੈਨੀਸਰੀ ਹਾਲ, ਕਾਸੇਟਸਾਰਟ ਯੂਨੀਵਰਸਿਟੀ ਵਿੱਚ ਆਯੋਜਿਤ ਕੀਤੀ ਗਈ, ਜਿਸ ’ਚ 26 ਦੇਸ਼ਾਂ ਦੇ 896 ਖਿਡਾਰੀਆਂ ਨੇ ਹਿੱਸਾ ਲਿਆ। ਉਸ ਨੇ ਭਾਰਤ ਵੱਲੋਂ ਨੁਮਾਇੰਦਗੀ ਕਰ ਕੇ ਅੰਡਰ-35 ਕਿਲੋਗ੍ਰਾਮ ਵਰਗ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆ ਕਾਂਸੀ ਦਾ ਤਮਗਾ ਆਪਣੇ ਨਾਂ ਕੀਤਾ। ਜ਼ਿਕਰਯੋਗ ਹੈ ਕਿ ਵਿਭੂ ਸੇਂਟ ਮਾਰਥਾ ਬੈਂਥਨੀ ਵਿਦਿਆਲਿਆ, ਰੁੜਕਾ ਦੇ ਵਿਦਿਆਰਥੀ ਹਨ ਅਤੇ ਵਾਰੀਅਰਜ਼ ਜੰਨੀ ਡੋਜੋ ਮਾਰਸ਼ਲ ਆਰਟਸ ਸਕੂਲ, ਰੁੜਕਾ ’ਚ ਹੈੱਡ ਕੋਚ ਸਰੈਂਦਰ ਰਵੀ ਨਾਗਵੰਸ਼ੀ ਤੋਂ ਕੋਚਿੰਗ ਲੈ ਰਹੇ ਹਨ। ਵਿਭੂ ਇਸ ਤੋਂ ਪਹਿਲਾਂ ਵੀ ਕਰਾਟੇ ’ਚ ਕਈ ਉਪਲੱਬਧੀਆਂ ਹਾਸਲ ਕਰ ਚੁੱਕੇ ਹਨ। ਵਿਭੂ ਦੇ ਨਾਮ ਅੰਤਰਰਾਸ਼ਟਰੀ ਪੱਧਰ ਦੇ ਤਮਗੇ ਤੇ ਵੱਖ-ਵੱਖ ਮਾਨਤਾ ਪ੍ਰਾਪਤ ਰਿਕਾਰਡ ਦਰਜ ਹਨ। ਇੱਕ ਮਿੰਟ ਵਿੱਚ 118 ਰਾਊਂਡਹਾਊਸ ਕਿਕ ਕਰਨ ਦਾ ਰਿਕਾਰਡ ਵੀ ਵਿਭੂ ਦੇ ਨਾਂ ਹੀ ਬੋਲਦਾ ਹੈ। ਵਿਭੂ ਭਾਸਕਰ ਸਰੀਨ ਦਾ 18 ਅਗਸਤ ਨੂੰ ਖੇਡ ਵਿਭਾਗ ਪੰਜਾਬ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।