ਵੇਦ ਪ੍ਰਚਾਰ ਮੰਡਲ ਨੇ ਕਰਵਾਇਆ ਅੰਤਰ ਸਕੂਲ ਵੈਦਿਕ ਭਾਸ਼ਣ ਮੁਕਾਬਲਾ ਵੇਦ ਪ੍ਰਚਾਰ ਮੰਡਲ ਨੇ ਕਰਵਾਇਆ ਅੰਤਰ ਸਕੂਲ ਵੈਦਿਕ ਭਾਸ਼ਣ ਮੁਕਾਬਲਾ
Publish Date: Tue, 17 Nov 2026 08:29 PM (IST)
Updated Date: Tue, 17 Nov 2026 08:30 PM (IST)
ਸੁਖਦੇਵ ਗਰਗ, ਪੰਜਾਬੀ ਜਾਗਰਣ ਜਗਰਾਓਂ : ਜਗਰਾਓਂ ਦੇ ਲਾਜਪਤ ਰਾਏ ਡੀਏਵੀ ਕਾਲਜ ਵਿਖੇ ਮੰਗਲਵਾਰ ਨੂੰ ਵੇਦ ਪ੍ਰਚਾਰ ਮੰਡਲ ਵੱਲੋਂ ਕਰਵਾਏ ਭਾਸ਼ਣ ਮੁਕਾਬਲੇ ਵਿਚ 11 ਮੁਕਾਬਲੇਬਾਜ਼ਾਂ ਨੇ ਹਿੱਸਾ ਲਿਆ। ਜਿਸ ਵਿਚੋਂ ਤੇਜਸ ਪਬਲਿਕ ਸਕੂਲ ਦੀ ਰਮਣੀਕ ਢਿੱਲੋਂ ਜੇਤੂ ਰਹੀ। ਵੇਦ ਪ੍ਰਚਾਰ ਮੰਡਲ ਲੁਧਿਆਣਾ ਅਤੇ ਡੀਏਵੀ ਪਬਲਿਕ ਸਕੂਲ ਜਗਰਾਓਂ ਵੱਲੋਂ ਪਿ੍ਰੰਸੀਪਲ ਵੇਦ ਵਰਤ ਪਲਾਹ ਦੀ ਅਗਵਾਈ ਤੇ ਮੰਡਲ ਦੇ ਸੂਬਾਈ ਜਨਰਲ ਸਕੱਤਰ ਰੌਸ਼ਨ ਲਾਲ ਆਰੀਆ ਦੀ ਮੌਜੂਦਗੀ ’ਚ ਮਹਾਨ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਦੇ ਸ਼ਹੀਦੀ ਦਿਵਸ ਨੂੰ ਮਨਾਉਣ ਲਈ ਡੀਏਵੀ ਕਾਲਜ ਵਿਖੇ ਅੰਤਰ ਸਕੂਲ ਵੈਦਿਕ ਭਾਸ਼ਣ ਮੁਕਾਬਲਾ ਕਰਵਾਇਆ। ਡਾ: ਅਨੁਜ ਕੁਮਾਰ ਸ਼ਰਮਾ ਪਿ੍ਰੰਸੀਪਲ ਡੀਏਵੀ ਕਾਲਜ ਦੀ ਪ੍ਰਧਾਨਗੀ ਹੇਠ ਕਰਵਾਏ ਮੁਕਾਬਲੇ ਦੇ ਵਿਸ਼ੇਸ਼ ਮਹਿਮਾਨ ਜੇ ਕੇ ਸਿੱਧੂ ਪਿ੍ਰੰਸੀਪਲ ਡੀਏਵੀ ਪਬਲਿਕ ਸਕੂਲ ਭਾਈ ਰਣਧੀਰ ਸਿੰਘ ਨਗਰ ਤੇ ਕ੍ਰਿਸ਼ਨਾ ਗੋਇਲ ਨੇ ਦੀਵਾ ਜਗਾ ਕੇ, ਡਰਾਅ ਦਾ ਸੰਚਾਲਨ ਕਰ ਕੇ ਅਤੇ ਬੱਚਿਆਂ ਨੂੰ ਬੈਜ ਭੇਟ ਕਰ ਕੇ ਸਮਾਗਮ ਦਾ ਉਦਘਾਟਨ ਕੀਤਾ। ਮੁਕਾਬਲੇ ਦੇ ਮੁੱਖ ਮਹਿਮਾਨ ਸ਼੍ਰੇਆਂਸ਼ੀ ਜੈਨ ਵਧੀਕ ਡਿਪਟੀ ਕਮਿਸ਼ਨਰ ਜਗਰਾਓਂ ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਵੈਦਿਕ ਵਿਚਾਰਧਾਰਾ ਨੂੰ ਉਤਸ਼ਾਹਿਤ ਕਰਨਾ ਅਤੇ ਨੌਜਵਾਨਾਂ ਵਿੱਚ ਕਦਰਾਂ-ਕੀਮਤਾਂ ਪੈਦਾ ਕਰਨਾ ਇੱਕ ਪੁੰਨ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਸ਼ਲਾਘਾਯੋਗ ਪ੍ਰੋਗਰਾਮ ਹੈ ਅਤੇ ਪ੍ਰਬੰਧਕ ਵਧਾਈ ਦੇ ਹੱਕਦਾਰ ਹਨ। ਇਸ ਮੌਕੇ ਵਿਸ਼ੇਸ਼ ਮਹਿਮਾਨ ਪਿ੍ਰੰਸੀਪਲ ਜੇ ਕੇ ਸਿੱਧੂ ਪਿ੍ਰੰਸੀਪਲ ਡੀਏਵੀ ਪਬਲਿਕ ਸਕੂਲ ਲੁਧਿਆਣਾ ਨੇ ਕਿਹਾ ਕਿ ਲਾਲਾ ਲਾਜਪਤ ਰਾਏ ਨੇ ਆਜ਼ਾਦੀ ਸੰਗਰਾਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਆਪਣੀ ਜਾਨ ਕੁਰਬਾਨ ਕਰ ਕੇ ਇੱਕ ਮਿਸਾਲ ਕਾਇਮ ਕੀਤੀ। ਆਰਥਿਕ ਖੇਤਰ ਵਿੱਚ ਉਨ੍ਹਾਂ ਦਾ ਯੋਗਦਾਨ ਵੀ ਮਹੱਤਵਪੂਰਨ ਹੈ। ਉਨ੍ਹਾਂ ਨੇ ਪੰਜਾਬ ਨੈਸ਼ਨਲ ਬੈਂਕ ਦੀ ਸਥਾਪਨਾ ਕੀਤੀ ਸੀ। ਲਾਲਾ ਲਾਜਪਤ ਰਾਏ ਦੇ ਨਕਸ਼ੇ-ਕਦਮਾਂ ’ਤੇ ਚੱਲਦੇ ਹੋਏ ਮੰਡਲ ਨੌਜਵਾਨਾਂ ਵਿੱਚ ਨੈਤਿਕ ਕਦਰਾਂ-ਕੀਮਤਾਂ ਅਤੇ ਵੈਦਿਕ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਭਾਸ਼ਣ ਮੁਕਾਬਲੇ ਵੈਦਿਕ ਮੰਤਰ ਪਾਠ ਮੁਕਾਬਲੇ, ਸਮੂਹ ਗਾਇਨ ਮੁਕਾਬਲੇ ਅਤੇ ਲੇਖ ਮੁਕਾਬਲੇ ਪ੍ਰਤੀ ਉਤਸ਼ਾਹਿਤ ਹਨ ਅਤੇ ਇਹ ਕਿ 350 ਤੋਂ ਵੱਧ ਵਿੱਦਿਅਕ ਸੰਸਥਾਵਾਂ ਹਰ ਸਾਲ ਹਿੱਸਾ ਲੈਂਦੀਆਂ ਹਨ। ਇਸ ਮੌਕੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਡਾ. ਭਾਰਤ ਭੂਸ਼ਨ ਸਿੰਗਲਾ, ਸੋਨੂੰ ਜੈਨ, ਪ੍ਰਦੀਪ ਸ਼ਰਮਾ, ਬੌਬੀ ਮਲਹੋਤਰਾ, ਮਨੀਸ਼ਾ ਮਦਾਨ ਲੁਧਿਆਣਾ ਅਤੇ ਬੋਰਡ ਦੇ ਹੋਰ ਅਧਿਕਾਰੀਆਂ ਨੇ ਕਿਹਾ ਕਿ ਇਸ ਵੈਦਿਕ ਭਾਸ਼ਣ ਮੁਕਾਬਲੇ ਵਿਚ ਜਗਰਾਓਂ ਅਤੇ ਆਲੇ ਦੁਆਲੇ ਦੇ ਖੇਤਰ ਦੇ 11 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਵੈਦਿਕ ਸਭਿਆਚਾਰ ਤੋਂ ਇਲਾਵਾ ਉਨ੍ਹਾਂ ਨੇ ਮੌਜੂਦਾ ਮੁੱਦਿਆਂ ਨਾਲ ਸਬੰਧਿਤ ਵੱਖ-ਵੱਖ ਵਿਸ਼ਿਆਂ ’ਤੇ ਭਾਸ਼ਣ ਦਿੱਤੇ। ਮੁਕਾਬਲੇ ਵਿਚ ਪ੍ਰੋਫੈਸਰ ਜਸਪ੍ਰੀਤ ਗੁਲਾਟੀ, ਪ੍ਰੋਫੈਸਰ ਰਮਨਦੀਪ ਕੌਰ ਅਤੇ ਪ੍ਰੋਫੈਸਰ ਅਰਸ਼ਨੂਰ ਸਿੰਘ ਨੇ ਜੱਜਮੈਂਟ ਦੀ ਅਹਿਮ ਡਿਊਟੀ ਨੂੰ ਬਖ਼ੂਬੀ ਨਿਭਾਇਆ। ਇਸ ਮੌਕੇ ਡਾ. ਅਨੁਜ ਕੁਮਾਰ ਸ਼ਰਮਾ ਨੇ ਕਿਹਾ ਕਿ ਨੌਜਵਾਨਾਂ ਨੂੰ ਭਾਰਤੀ ਸਭਿਆਚਾਰ ਨਾਲ ਜੋੜਨਾ ਇੱਕ ਸ਼ਾਨਦਾਰ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਵੇਦ ਪ੍ਰਚਾਰ ਮੰਡਲ ਇਸ ਦਿਸ਼ਾ ਵਿੱਚ ਸ਼ਾਨਦਾਰ ਕੰਮ ਕਰ ਰਿਹਾ ਹੈ। ਵਿਸ਼ਿਆਂ ਦੀ ਚੋਣ ਬਹੁਤ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਭਾਸ਼ਣਾਂ ਵਿੱਚ ਸ਼ਾਮਲ ਸੰਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ। ਇਸ ਮੌਕੇ ਪਿ੍ਰੰਸੀਪਲ ਵੇਦ ਵਰਤ ਪਲਾਹ, ਡਾ: ਭਾਰਤ ਭੂਸ਼ਨ ਸਿੰਗਲਾ ਅਤੇ ਰੌਸ਼ਨ ਲਾਲ ਆਰੀਆ ਨੇ ਮਹਿਮਾਨਾਂ ਨੂੰ ਸਤਿਆਰਥ ਪ੍ਰਕਾਸ਼ ਭੇਟ ਕਰਕੇ ਸਨਮਾਨਿਤ ਕਰਨ ਤੋਂ ਇਲਾਵਾ ਮੁਕਾਬਲੇ ਚੋਂ ਪਹਿਲਾ ਸਥਾਨ ਹਾਸਲ ਕਨ ਵਾਲੀ ਰਮਣੀਕ ਢਿੱਲੋਂ ਤੇਜਸ ਪਬਲਿਕ ਸਕੂਲ, ਦੂਜਾ ਸਥਾਨ ਹਾਸਲ ਕਰਨ ਵਾਲੀ ਇੰਦਰਪ੍ਰੀਤ ਕੌਰ ਤਾਰਾ ਦੇਵੀ ਜਿੰਦਲ ਆਰੀਆ ਵਿਦਿਆ ਮੰਦਰ, ਤੀਜਾ ਸਥਾਨ ਹਾਸਲ ਕਰਨ ਵਾਲੀ ਮੁਸਕਾਨ ਖ਼ਾਤੂਨ ਸਪਰਿੰਗ ਬੈੱਲਜ਼ ਡੇ ਬੋਰਡਿੰਗ ਸਕੂਲ, ਪ੍ਰਸ਼ੰਸਾ ਪੁਰਸਕਾਰ ਨਾਲ ਸੋਨਮ ਗੋਇਲ ਡੀਏਵੀ ਸਕੂਲ ਜਗਰਾਓਂ ਮਾਲਤੀ ਅਨੂਵਰਤ ਪਬਲਿਕ ਸਕੂਲ ਜਗਰਾਓਂ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਪਤਾਂਜਲੀ ਦਿਵਿਆ ਯੋਗਸ਼ਾਲਾ ਦੇ ਮੁੱਖ ਟਰੇਨਰ ਸ਼ਸ਼ੀ ਭੂਸ਼ਨ ਜੈਨ, ਸੁਦਰਸ਼ਨ ਵਰਮਾ, ਸ਼ਾਮ ਸੁੰਦਰ, ਸੋਨੂੰ ਜੈਨ, ਪ੍ਰਦੀਪ ਸ਼ਰਮਾ, ਸਜਨਾ ਸੂਦ, ਪੰਡਤ ਵਿਨੈ ਸ਼ਰਮਾ, ਨਿਤਿਨ ਨਾਗਪਾਲ, ਪ੍ਰੋਫੈਸਰ ਚੰਦਰ ਮੋਹਨ ਓਹਰੀ, ਰਾਮ ਕ੍ਰਿਸ਼ਨ ਗੁਪਤਾ, ਪ੍ਰਦੀਪ ਖੰਨਾ, ਆਤਮਾ ਸਿੰਘ, ਰਿਤੇਸ਼ ਅਰੋੜਾ, ਗੁਲਸ਼ਨ ਕੁਮਾਰ ਆਦਿ ਹਾਜ਼ਰ ਸਨ।