ਵੱਖ-ਵੱਖ ਜਥੇਬੰਦੀਆਂ ਵੱਲੋਂ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ ਦਵਾਉਣ ਲਈ ਵਿਧਾਇਕ ਗਿਆਸਪੁਰੇ ਦਾ ਦਫਤਰ ਘੇਰਿਆ
ਇਨਸਾਫ ਮਿਲਣ ਤੱਕ ਜਥੇਬੰਦੀਆਂ ਵੱਲੋਂ ਸੰਘਰਸ਼ ਜਾਰੀ ਰਹੇਗਾ : ਰੁਪਾਲੋਂ ਹੈਪੀ ਜੱਲਾ, ਪੰਜਾਬੀ ਜਾਗਰਣ, ਪਾਇਲ : ਨਸ਼ਿਆਂ ਵਿਰੁੱਧ ਲੜਾਈ ਲੜਨ ਵਾਲੇ ਤੇ ਆਪਣੀ ਸ਼ਹਾਦਤ ਦੇ ਕੇ ਲੱਖਾਂ ਨੌਜਵਾਨਾਂ ਨੂੰ ਜ਼ਿੰਦਗੀ ਦੇਣ ਵਾਲੇ ਪਰਵਿੰਦਰ ਸਿੰਘ ਝੋਟੇ ਦੇ ਮਾਨਸਾ ਵਿੱਚ ਹੋਏ ਕਤਲ ਨੇ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਮਹਿਮ ਉੱਤੇ ਵੱਡਾ ਸਵਾਲੀਆ ਨਿਸ਼ਾਨ ਖੜਾ ਕਰ ਦਿੱਤਾ ਇੱਕ ਪਾਸੇ ਸਰਕਾਰ ਦਾਅਵੇ ਕਰ ਰਹੀ ਹੈ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਨਸ਼ਾ ਰੋਕਣ ਦੇ ਲਈ ਵੱਡਾ ਯੁੱਧ ਲੜ ਰਹੇ ਹਾਂ ਪਰ ਦੂਜੇ ਪਾਸੇ ਨਸ਼ਿਆਂ ਖਿਲਾਫ ਲੜਨ ਵਾਲਿਆਂ ਦੇ ਹੀ ਕਤਲ ਹੋ ਰਹੇ ਜਿੰਨਾ ਸਮਾਂ ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਦੇ ਵਿੱਚ ਪੂਰਨ ਤੌਰ ਤੇ ਇਨਸਾਫ ਨਹੀਂ ਮਿਲ ਜਾਂਦਾ ਉਨਾ ਚਿਰ ਜਥੇਬੰਦੀਆਂ ਵੱਲੋਂ ਸ਼ੁਰੂ ਕੀਤਾ ਗਿਆ ਸੰਘਰਸ਼ ਜਾਰੀ ਰਹੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਸ ਪੰਜਾਬ ਦੇ ਵਿਧਾਨ ਸਭਾ ਹਲਕਾ ਪਾਇਲ ਦੇ ਇੰਚਾਰਜ ਸੰਦੀਪ ਸਿੰਘ ਰੁਪਾਲੋ ਨੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸੰਘਰਸ਼ ਕਮੇਟੀ ਦੇ ਸੱਦੇ ਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰੇ ਦੇ ਦਫਤਰ ਦੇ ਘਰਾਓ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਨੇ ਕਿਹਾ ਪੰਜਾਬ ਸਰਕਾਰ ਨਸ਼ਿਆਂ ਨੂੰ ਰੋਕਣ ਦੀ ਬਜਾਏ ਨਸ਼ਾ ਵੇਚਣ ਵਾਲਿਆਂ ਦਾ ਸਾਥ ਦੇ ਰਹੀ ਹੈ ਜੇਕਰ ਕਈ ਪਰਚੇ ਦਰਜ ਹੋਣ ਦੇ ਬਾਵਜੂਦ ਵੀ ਅਸ਼ਵਨੀ ਕੁਮਾਰ ਦਾ ਅਸਲਾ ਲਾਇਸੰਸ ਨਾ ਬਣਦਾ ਤਾਂ ਪਰਵਿੰਦਰ ਸਿੰਘ ਝੋਟੇ ਦਾ ਕਤਲ ਨਾ ਹੁੰਦਾ। ਪਹਿਲਾਂ ਨਸ਼ਿਆਂ ਖਿਲਾਫ ਲੜਨ ਵਾਲੇ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਭੇਜਿਆ ਤੇ ਹੁਣ ਨਸ਼ਿਆਂ ਖਿਲਾਫ ਲੜਨ ਵਾਲੇ ਪਰਵਿੰਦਰ ਸਿੰਘ ਝੋਟੇ ਦਾ ਸਰਕਾਰੀ ਸ਼ਹਿ ਥੱਲੇ ਕਤਲ ਕਰਵਾਇਆ ਗਿਆ, ਪੂਰੇ ਪੰਜਾਬ ’ਚ ਲੋਕ ਸੜਕਾਂ ਉੱਤੇ ਸੰਘਰਸ਼ ਕਰ ਰਹੇ ਹਨ ਤੇ ਪੰਜਾਬ ਦਾ ਮੁੱਖ ਮੰਤਰੀ ਫਰਾਂਸ ਦੇ ਵਿੱਚ ਮੌਜ ਮਸਤੀ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਆਪਣੇ ਮੰਤਰੀ ਐੱਮਐੱਲਏ ਬੇਲਗਾਮ ਹੋ ਚੁੱਕੇ ਹਨ। ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਟਿੱਪਣੀਆਂ ਕੀਤੀਆਂ ਗਈਆਂ ਤੇ ਹੁਣ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਖਿਲਾਫ ਗਲਤ ਸ਼ਬਦਾਵਲੀ ਵਰਤੀ ਗਈ। ਐਕਸ਼ਨ ਕਮੇਟੀ ਵੱਲੋਂ ਭੇਜੇ ਗਏ ਵਿਰੋਧ ਪੱਤਰ ਨੂੰ ਅਸੀਂ ਮਨਵਿੰਦਰ ਸਿੰਘ ਗਿਆਸਪੁਰੇ ਨੂੰ ਨਹੀਂ ਦੇਣਾ, ਕਿਉਂਕਿ ਉਹ ਪੰਥ ਦਾ ਤਨਖਾਹੀਆ ਕਰਾਰ ਹੈ। ਇਸ ਕਰ ਕੇ ਇਹ ਵਿਰੋਧ ਪੱਤਰ ਜ਼ਿਲ੍ਹਾ ਪ੍ਰਧਾਨ ਗੁਰਦਰਸ਼ਨ ਸਿੰਘ ਕੂਹਲੀ ਦੇ ਨਾਂ ਦਿੱਤਾ ਗਿਆ ਹੈ, ਕਿਉਂਕਿ ਅਕਾਲ ਤਖਤ ਵੱਲੋਂ ਜਾਰੀ ਹੁਕਮਨਾਮੇ ਦੇ ਵਿੱਚ ਸਾਫ ਤੇ ਸਪਸ਼ਟ ਕਿਹਾ ਗਿਆ ਹੈ ਕਿ ਮਨਵਿੰਦਰ ਸਿੰਘ ਗਿਆਸਪੁਰੇ ਦੇ ਨਾਲ ਕਿਸੇ ਕਿਸਮ ਦਾ ਸੰਬੰਧ ਨਹੀਂ ਰੱਖਣਾ ਜੇਕਰ ਪੰਜਾਬ ਸਰਕਾਰ ਨੇ ਐਕਸ਼ਨ ਕਮੇਟੀ ਵੱਲੋਂ ਦੱਸੀਆਂ ਗਈਆਂ ਮੰਗਾਂ ਨਾ ਮੰਨੀਆਂ ਤਾਂ ਇਹ ਸੰਘਰਸ਼ ਹੋਰ ਵੀ ਤੇਜ਼ ਹੋਵੇਗਾ। ਉਨ੍ਹਾਂ ਕਿਹਾ ਅੱਜ ਵਿਧਾਨ ਸਭਾ ਹਲਕਾ ਪਾਇਲ ’ਚ ਵੀ ਨਸ਼ਿਆਂ ਨਾਲ ਮਰਨ ਵਾਲੇ ਨੌਜਵਾਨਾਂ ਦੀ ਅਸਲ ਗਿਣਤੀ ਬਹੁਤ ਜਿਆਦਾ ਹੈ ਪਰ ਪ੍ਰਸ਼ਾਸਨ ਇਨ੍ਹਾਂ ਮੌਤਾਂ ਉੱਤੇ ਕੁਦਰਤੀ ਮੌਤਾਂ ਦੱਸ ਕੇ ਪਰਦਾ ਪਾਉਂਦਾ ਆ ਰਿਹਾ ਹੈ, ਅਸੀਂ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਜੇਕਰ ਪ੍ਰਸ਼ਾਸਨ ਨੇ ਇਨ੍ਹਾਂ ਨਸ਼ਾ ਵੇਚਣ ਵਾਲਿਆਂ ਉੱਤੇ ਨੱਥ ਨਾ ਪਾਈ ਤਾਂ ਅਸੀਂ ਆਪ ਇਨ੍ਹਾਂ ਖਿਲਾਫ ਕਾਰਵਾਈ ਕਰਾਂਗੇ। ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਧਰਨੇ ਤੋਂ ਬਾਅਦ ਐਕਸ਼ਨ ਕਮੇਟੀ ਵੱਲੋਂ ਦਿੱਤੇ ਗਏ ਵਿਰੋਧ ਪੱਤਰ ਨੂੰ ਪੰਜਾਬ ਸਰਕਾਰ ਦੇ ਨਾਂ ਜ਼ਿਲ੍ਹਾ ਪ੍ਰਧਾਨ ਗੁਰਦਰਸ਼ਨ ਸਿੰਘ ਕੁਹਲੀ ਨੂੰ ਦਿੱਤਾ ਜਾਣਾ ਸੀ ਪਰ ਉੱਥੇ ਉਹ ਨਾ ਮੌਜੂਦ ਹੋਣ ਕਰ ਕੇ ਇਹ ਵਿਰੋਧ ਪੱਤਰ ਤਹਿਸੀਲਦਾਰ ਪਾਇਲ ਵੱਲੋਂ ਪ੍ਰਾਪਤ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰੀ ਫੋਰਸ ਤੈਨਾਤ ਕੀਤੀ ਗਈ ਸੀ ਅਤੇ ਵਾਟਰ ਕੈਨਲ ਗੱਡੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਪ੍ਰਦਰਸ਼ਨਕਾਰੀਆਂ ਵੱਲੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰਿਆਂ ਨਾਲ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਪਹਿਲਾਂ ਅਕਾਲੀ ਦਲ ਵਾਰਸ ਪੰਜਾਬ ਵਰਕਰਾਂ ਵੱਲੋਂ ਆਪਣੇ ਦਫਤਰ ਹਲਕਾ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਦੀ ਅਗਵਾਈ ’ਚ ਸ਼ਹਿਰ ਦੇ ਬਜ਼ਾਰਾਂ ’ਚ ਅਕਾਲੀ ਦਲ ਵਾਰਸ ਪੰਜਾਬ ਦੇ ਝੰਡੇ ਅਤੇ ਕਾਲੀਆਂ ਝੰਡੇ ਫੜ ਕੇ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ ਚੀਮਾ, ਗਗਨਦੀਪ ਸਿੰਘ, ਹਰਬੰਤ ਸਿੰਘ ਗਿੱਲ, ਜੋਗਾ ਸਿੰਘ, ਸਮਾਜ ਸੇਵਕ ਗੁਰਜੋਤ ਕੌਰ ਮਾਂਗਟ, ਕਿਸਾਨ ਯੂਨੀਅਨ ਦੇ ਪ੍ਰੋਫੈਸਰ ਅਮਰਪ੍ਰੀਤ ਸਿੰਘ, ਮੋਹਣ ਸਿੰਘ ਦੁਰਾਹਾ, ਪ੍ਰਗਟ ਸਿੰਘ ਰੱਬੋਂ, ਸੁਖੀ ਅੜੈਚਾ, ਕਰਨੈਲ ਸਿੰਘ ਬਰਮਾਲੀਪੁਰ, ਸੁਖਬੀਰ ਸਿੰਘ ਹੈਪੀ ਨਿਜ਼ਾਮਪੁਰ, ਹੈਪੀ ਸਿਹੋੜਾ, ਤਨਵੀਰ ਸਿੰਘ ਕੱਦੋਂ, ਬਲਵਿੰਦਰ ਸਿੰਘ ਬਿੱਲੂ , ਹਰਦੇਵ ਸਿੰਘ ਘਣਗਸ, ਤਰਲੋਚਨ ਸਿੰਘ ਘਣਗਸ, ਰੁਲਦਾ ਸਿੰਘ, ਅਮਰ ਰਾਮਪੁਰ, ਹਰਜਿੰਦਰ ਸਿੰਘ ਪੱਲਾ, ਅਮਨਦੀਪ ਰਾਮਗੜ੍ਹ ਸਰਦਾਰਾਂ, ਰਾਜਵੀਰ ਸਿੰਘ ਕਢਾਣੀ ਬੀ ਕੇ ਯੂ ਡਕੋਦਾਂ, ਬਲਰਾਜ ਸਿੰਘ ਰਾਮਪੁਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਸਤਿੰਦਰ ਸਿੰਘ ਨੌਜਵਾਨ ਸਭਾ, ਰੂਪ ਸਿੰਘ ਮਾਲੋ ਦੌਦ, ਗੁਰਦੀਪ ਸਿੰਘ ਲਸਾੜਾ, ਸਵਰਨਜੀਤ ਸਿੰਘ ਜੱਗੀ ਸਿਰਥਲਾ, ਅਮਰਵੀਰ ਸਿੰਘ ਸਿਰਥਲਾ, ਗੁਰਪ੍ਰੀਤ ਸਿੰਘ ਰਾਜਗੜ੍ਹ, ਗੁਰਬਚਨ ਸਿੰਘ, ਸੁਖਬੀਰ ਸਿੰਘ ਗਿੱਦੜੀ, ਗੁਰਮੀਤ ਸਿੰਘ ਕਿਸ਼ਨਪੁਰ, ਹਰਦੀਪ ਸਿੰਘ ਦੌਦ, ਬੁੱਧ ਸਿੰਘ ਮਦਨੀਪੁਰ, ਦੀਦਾਰ ਸਿੰਘ ਰਾਣੋ, ਬਿੱਕਰ ਸਿੰਘ ਘੁੜਾਣੀ, ਸੰਦੀਪ ਸਿੰਘ ਘੁੜਾਣੀ, ਜੱਸੀ ਦੁਧਾਲ, ਰਣਜੀਤ ਸਿੰਘ ਦੋਰਾਹਾ, ਪਰਮਿੰਦਰ ਸਿੰਘ ਬੇਗੋਵਾਲ, ਹਰਭਜਨ ਸਿੰਘ ਬੇਗੋਵਾਲ, ਜਥੇਦਾਰ ਤਾਰਾ ਸਿੰਘ ਘੁੜਾਣੀ ਅਕਾਲੀ ਦਲ ਪੁਨਰ ਸੁਰਜੀਤੀ, ਗੁਰਦੀਪ ਸਿੰਘ ਕਾਲੀ, ਮੋਹਣ ਸਿੰਘ ਪਾਇਲ, ਹਰੀ ਸਿੰਘ, ਹਰਮੇਲ ਸਿੰਘ ਘਲੋਟੀ, ਜਗਦੇਵ ਸਿੰਘ ਕਟਾਰੀ, ਗੁਰਪ੍ਰੀਤ ਸਿੰਘ ਬੋਆਣੀ, ਜਗਦੇਵ ਸਿੰਘ ਜੱਗਾ ਮਕਸੂਦੜਾ, ਪਿਰਤਪਾਲ ਸਿੰਘ ਘੁੜਾਣੀ, ਹਰਦੇਵ ਸਿੰਘ ਮਦਨੀਪੁਰ, ਹਰਜੀਤ ਸਿੰਘ ਨਵਾਂ ਪਿੰਡ , ਹਰਭਜਨ ਸਿੰਘ ਮਲਕਪੁਰ , ਅਵਤਾਰ ਸਿੰਘ ਮਲਕਪੁਰ, ਚਮਕੌਰ ਸਿੰਘ ਦੌਲਤਪੁਰ , ਗੁਰਮੀਤ ਸਿੰਘ ਨੀਲਾ ਬੇਰਕਲਾਂ , ਜੋਗਾ ਸਿੰਘ ਬੇਰਕਲਾਂ ਹਾਜ਼ਰ ਸਨ।