ਸਰਕਾਰੀ ਕਾਲਜ ਲੜਕੀਆਂ ਦੇ ਖੇਡ ਮੇਲੇ ਵਿੱਚ ਵਾਣੀ ਪੁਰੀ ਸਰਵੋਤਮ ਖਿਡਾਰੀ ਅਤੇ ਕਿਰਨਦੀਪ ਬਾਵਾ ਨੂੰ ਸਰਵੋਤਮ ਐਥਲੀਟ ਐਲਾਨਿਆ
ਸਟਾਫ ਪ੍ਰਤੀਨਿੱਧ, ਪੰਜਾਬੀ ਜਾਗਰਣ ਲੁਧਿਆਣਾ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਦਾ 2 ਦਿਨਾਂ 83ਵਾਂ ਸਾਲਾਨਾ ਐਥਲੈਟਿਕ ਮੀਟ ਕਾਲਜ ਦੇ ਖੇਡ ਮੈਦਾਨ ਵਿਖੇ ਬਹੁਤ ਹੀ ਉਤਸ਼ਾਹ ਅਤੇ ਧੂਮ-ਧਾਮ ਨਾਲ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਆਗਾਜ਼ ਕ੍ਰਿਕਟ ਮੈਚ ਨਾਲ ਹੋਇਆ। ਇਸ ਸਮਾਗਮ ਦਾ ਉਦਘਾਟਨ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਮੈਂਬਰ ਅਜਿੰਦਰ ਕੌਰ ਨੇ ਕੀਤਾ, ਜਦਕਿ ਡਾ. ਮਮਤਾ ਕੋਚਰ (ਪ੍ਰਿੰਸੀਪਲ ਸਰਕਾਰੀ ਕਾਲਜ ਰਾਏਕੋਟ) ਅਤੇ ਡਾ. ਸੁਮੀਤ ਬਰਾੜ (ਡਾਇਰੈਕਟਰ ਸਰਕਾਰੀ ਸਾਇੰਸ ਤੇ ਖੋਜ ਕਾਲਜ ਜਗਰਾਉਂ) ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਪ੍ਰਿੰਸੀਪਲ ਸੁਮਨ ਲਤਾ, ਵਾਈਸ-ਪ੍ਰਿੰਸੀਪਲ ਸਰਿਤਾ ਅਤੇ ਸੀਨੀਅਰ ਸਟਾਫ਼ ਕੌਂਸਲ ਨੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਆਪਣੇ ਭਾਸ਼ਣ ਵਿੱਚ ਸੁਮਨ ਲਤਾ ਨੇ ਮੁੱਖ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਨਿਵੇਦਿਤਾ ਸ਼ਰਮਾ ਦੁਆਰਾ ਸਾਲਾਨਾ ਖੇਡ ਰਿਪੋਰਟ ਪੜ੍ਹੀ ਗਈ, ਜਿਸ ਵਿੱਚ ਵਿਭਾਗ ਦੇ ਖਿਡਾਰੀਆਂ ਦੀਆਂ ਅੰਤਰਰਾਸ਼ਟਰੀ, ਰਾਸ਼ਟਰੀ, ਰਾਜ, ਖੇਤਰੀ, ਅੰਤਰ-ਕਾਲਜ ਅਤੇ ਅੰਤਰ-ਯੂਨੀਵਰਸਿਟੀ ਪੱਧਰ ਤੇ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਗਿਆ। ਦਿਨ ਦੀ ਮੁੱਖ ਗੱਲ ਮਹਿਮਾਨਾਂ ਵਿਚਕਾਰ ਖੇਡੀ ਗਈ ਸੰਗੀਤਕ ਕੁਰਸੀਆਂ ਦੀ ਖੇਡ ਸੀ। ਮੁੱਖ ਮਹਿਮਾਨਾਂ ਨੇ ਮੁਕਾਬਲੇ ਦੇ ਜੇਤੂਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ। ਵਿਦਿਆਰਥਣ ਕਿਰਨਦੀਪ ਬਾਵਾ ਨੂੰ ਸਰਵੋਤਮ ਐਥਲੀਟ ਐਲਾਨਿਆ ਗਿਆ ਅਤੇ ਵਾਣੀ ਪੁਰੀ ਨੂੰ ਸਰਵੋਤਮ ਖਿਡਾਰੀ ਪੁਰਸਕਾਰ ਪ੍ਰਾਪਤ ਹੋਇਆ। ਨਾਚ ਪ੍ਰਦਰਸ਼ਨਾਂ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਖੇਡ ਸ਼ਖਸੀਅਤਾਂ ਅਤੇ ਕੋਚ ਮੌਜੂਦ ਸਨ। ਇਸ ਮੌਕੇ ਗੁਰਜਿੰਦਰ ਕੌਰ (ਸੇਵਾਮੁਕਤ ਪ੍ਰਿੰਸੀਪਲ ਸਰਕਾਰੀ ਸਾਇੰਸ ਤੇ ਖੋਜ ਕਾਲਜ ਜਗਰਾਉਂ), ਕੁਸਮ (ਸੇਵਾਮੁਕਤ ਜ਼ਿਲ੍ਹਾ ਖੇਡ ਅਫ਼ਸਰ ਮੋਗਾ), ਮੰਜੂ ਸਾਹਨੀ (ਸੇਵਾ ਮੁਕਤ ਪ੍ਰਿੰਸੀਪਲ ), ਕੁਲਵੰਤ ਸਿੰਘ, ਡਾ. ਜਸਵੰਤ ਸਿੰਘ, ਨਰਿੰਦਰਜੀਤ ਕੌਰ ਸੈਣੀ, ਜੈ ਕੁਮਾਰ, ਮੇਜਰ ਸਿੰਘ ਸੋਹੀ ਤੇ ਹੋਰ ਮਹਿਮਾਨ ਮੌਜੂਦ ਸਨ। ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਨਿਵੇਦਿਤਾ ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ। ਮੰਚ ਦਾ ਸੰਚਾਲਨ ਡਾ.ਹਰਲੀਨ ਕੌਰ ਅਤੇ ਡਾ. ਰੁਪਿੰਦਰ ਕੌਰ ਨੇ ਬਹੁਤ ਵਧੀਆ ਤਰੀਕੇ ਨਾਲ ਕੀਤਾ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ। ਖੇਡ ਦਿਵਸ ਸਮਾਗਮ ’ਚ ਇਹ ਖਿਡਾਰੀ ਜੇਤੂ ਰਹੇ 1500 ਮੀਟਰ ਦੌੜ ਵਿਚ ਰਵੀਨਾ ਨੇ ਪਹਿਲਾ, ਹਰਪ੍ਰੀਤ ਕੌਰ ਨੇ ਦੂਸਰਾ, ਕੇਵਲਜੀਤ ਕੌਰ ਨੇ ਤੀਸਰਾ, 200 ਮੀਟਰ ਦੌੜ ਵਿਚ ਪ੍ਰਭਜੋਤ ਕੌਰ ਨੇ ਪਹਿਲਾ, ਹਰਪ੍ਰੀਤ ਕੌਰ ਨੇ ਦੂਸਰਾ, ਜਸਮੀਨ ਕੌਰ ਨੇ ਤੀਸਰਾ, ਕਾਉਂਸਲ 100 ਮੀਟਰ ਦੌੜ ਵਿੱਚ ਨਮੀਸ਼ਾ ਨੇ ਪਹਿਲਾ, ਸ਼੍ਰੇਆ ਨੇ ਦੂਸਰਾ, ਜਸਮੀਨ ਕੌਰ ਨੇ ਤੀਸਰਾ, ਬੱਚਿਆਂ ਦੀ ਦੌੜ ਵਿੱਚ ਪਰੀ ਨੇ ਪਹਿਲਾ, ਇਨਾਇਤ,ਹਰਿਗੁਣ ਨੇ ਦੂਸਰਾ, ਗੈਵਨ ਨੇ ਤੀਸਰਾ, ਪੁਰਾਣੇ ਵਿਦਿਆਰਥੀ ਦੌੜ ਵਿੱਚ ਵੰਦਨਾ ਨੇ ਪਹਿਲਾ, ਮਿਸ ਵਿਦਿਆ ਨੇ ਦੂਸਰਾ, ਮਿਸ ਅਕਸ਼ਦੀਪ, ਡਾ. ਰਵਨੀਤ ਕੌਰ ਨੇ ਤੀਸਰਾ, 100 ਮੀਟਰ ਦੌੜ ਵਿੱਚ ਹਰਪ੍ਰੀਤ ਕੌਰ ਨੇ ਪਹਿਲਾ, ਪ੍ਰਿਯੰਕਾ ਨੇ ਦੂਸਰਾ, ਮੰਨਤ ਸ਼ਰਮਾ ਨੇ ਤੀਸਰਾ, 800 ਮੀਟਰ ਦੌੜ ਵਿੱਚ ਕਿਰਨਦੀਪ ਬਾਵਾ ਨੇ ਪਹਿਲਾ, ਰਸ਼ਦੀਪ ਕੌਰ ਨੇ ਦੂਸਰਾ, ਕਿਰਨਪ੍ਰੀਤ ਕੌਰ ਨੇ ਤੀਸਰਾ, ਅੜਿੱਕਾ ਦੌੜ ਵਿੱਚ ਮਾਨਿਆ ਨੇ ਪਹਿਲਾ, ਆਰਜੂ ਨੇ ਦੂਸਰਾ, ਹਰਪ੍ਰੀਤ ਕੌਰ ਨੇ ਤੀਸਰਾ, 400 ਮੀਟਰ ਦੌੜ ਵਿੱਚ ਕਿਰਨਦੀਪ ਬਾਵਾ ਨੇ ਪਹਿਲਾ, ਧ੍ਰਿਤੀ ਜੈਨ ਨੇ ਦੂਸਰਾ, ਅਮਨਦੀਪ ਕੌਰ ਨੇ ਤੀਸਰਾ, ਪੁਰਸ਼ ਸਟਾਫ ਦੌੜ ਵਿੱਚ ਬਲਜਿੰਦਰ ਸਿੰਘ ਨੇ ਪਹਿਲਾ, ਸਵਰਨ ਸਿੰਘ ਨੇ ਦੂਸਰਾ, ਨਵੀਨ ਨੇ ਤੀਸਰਾ, ਮਹਿਲਾ ਸਟਾਫ ਦੌੜ ਵਿੱਚ ਮਿਸ ਵਿਦਿਆ ਨੇ ਪਹਿਲਾ, ਸੁਰਭੀ ਨੇ ਦੂਸਰਾ, ਰੋਜ਼ੀ ਨਾਗਪਾਲ ਨੇ ਤੀਸਰਾ, ਰਿਲੇਅ ਦੌੜ(4×100ਮੀਟਰ) ਵਿੱਚ ਹਰਪ੍ਰੀਤ ਕੌਰ, ਪ੍ਰਿਅੰਕਾ, ਰਵੀਨਾ, ਕਿਰਨਦੀਪ ਬਾਵਾ ਨੇ ਪਹਿਲਾ, ਜਸਮੀਨ, ਸ਼੍ਰੇਆ, ਮੰਨਤ, ਰਸ਼ਦੀਪ ਨੇ ਦੂਸਰਾ, ਰਿਧੀਮਾ, ਨੀਤੂ, ਨੈਨਾ, ਪ੍ਰਭਜੋਤ ਕੌਰ ਨੇ ਤੀਸਰਾ, 3000 ਮੀਟਰ ਦੌੜ ਵਿੱਚ ਰਵੀਨਾ ਨੇ ਪਹਿਲਾ, ਕੋਮਲਜੀਤ ਨੇ ਦੂਸਰਾ, ਸੁਧਾ ਨੇ ਤੀਸਰਾ, ਲੰਬੀ ਛਾਲ ਵਿੱਚ ਕਿਰਨਜੀਤ ਬਾਵਾ ਨੇ ਪਹਿਲਾ, ਰਵੀਨਾ ਨੇ ਦੂਸਰਾ, ਪ੍ਰਿਯੰਕਾ ਤੇ ਜੈਸਮੀਨ ਨੇ ਤੀਸਰਾ, ਡੈੱਡ ਲਿਫਟ (0-65 ਕਿਲੋਗ੍ਰਾਮ) ਵਿੱਚ ਸਰੇਆ ਨੇ ਪਹਿਲਾ, ਸਾਕਸ਼ੀ ਨੇ ਦੂਸਰਾ, ਹਸ਼ਰਤ ਨੇ ਤੀਸਰਾ, ਡੈੱਡ ਲਿਫਟ (ਓਪਨ ਵੇਟ ਸ੍ਰੇਣੀ) ਵਿੱਚ ਨੀਤੂ ਨੇ ਪਹਿਲਾ, ਕਮਲ ਨੇ ਦੂਸਰਾ ਤੇ ਲਕਸ਼ਮੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।