ਯੂਨੀਰਾਈਜ਼ ਸਕੂਲ ’ਚ ‘ਸਾਈਬਰ ਸੇਫ਼ਟੀ ਤੇ ਸਕਿਉਰਿਟੀ’ ਵਿਸ਼ੇ ’ਤੇ ਸੈਮੀਨਾਰ ਯੂਨੀਰਾਈਜ਼ ਸਕੂਲ ਨੇ ਸਾਈਬਰ ਸੇਫ਼ਟੀ ਅਤੇ ਸਿਕਿਉਰਿਟੀ ਵਿਸ਼ੇ ’ਤੇ ਲਗਾਇਆ ਸੈਮੀਨਾਰ
Publish Date: Sat, 26 Sep 2026 08:00 PM (IST)
Updated Date: Sun, 27 Sep 2026 04:07 AM (IST)
-15 ਜਗਰਾਓਂ ਦੇ ਯੂਨੀਰਾਈਜ਼ ਵਰਲਡ ਸਕੂਲ ਵਿਖੇ ਲਗਾਏ ਸੈਮੀਨਾਰ ਸਮੇਂ ਮੁੱਖ ਰਿਸੋਰਸ ਪਰਸਨ ਦੀਪਕ ਕੁਮਾਰ ਤੇ ਸ਼ਾਇਨਾ ਆਹਲੂਵਾਲੀਆ ਨਾਲ ਪ੍ਰਿੰਸੀਪਲ ਨੇਹਾ ਰਤਨ ਤੇ ਅਧਿਆਪਕ। ਸੁਖਦੇਵ ਗਰਗ, ਪੰਜਾਬੀ ਜਾਗਰਣ ਜਗਰਾਓਂ : ਜਗਰਾਓਂ ਦੇ ਯੂਨੀਰਾਈਜ਼ ਵਰਲਡ ਸਕੂਲ ਵਿਖੇ ਸੀਬੀਐੱਸਈ ਕੈਪੇਸਿਟੀ ਬਿਲਡਿੰਗ ਤਹਿਤ ਸੇਫ਼ਟੀ ਅਤੇ ਸਿਕਿਉਰਿਟੀ ਵਿਸ਼ੇ ’ਤੇ ਸੈਮੀਨਾਰ ਲਗਾਇਆ ਗਿਆ। ਪ੍ਰਿੰਸੀਪਲ ਨੇਹਾ ਰਤਨ ਦੇ ਦੱਸਿਆ ਕਿ ਅਧਿਆਪਕਾਂ ਨੂੰ ਸਾਈਬਰ ਜਗਤ ਵਿੱਚ ਹੋ ਰਹੇ ਖ਼ਤਰਿਆਂ ਤੋਂ ਜਾਣੂ ਕਰਵਾਉਣ ਤੇ ਵਿਦਿਆਰਥੀਆਂ ਨੂੰ ਸੁਰੱਖਿਅਤ ਇੰਟਰਨੈੱਟ ਦੀ ਵਰਤੋਂ ਬਾਰੇ ਜਾਗਰੂਕ ਕਰਨ ਦੇ ਮਕਸਦ ਨਾਲ ਕਰਵਾਏ ਸੈਮੀਨਾਰ ਦੇ ਮੁੱਖ ਰਿਸੋਰਸ ਪਰਸਨ ਦੀਪਕ ਕੁਮਾਰ ਪੀਜੀਟੀ ਗੁੱਜਰਾਂਵਾਲਾ ਗੁਰੂ ਨਾਨਕ ਪਬਲਿਕ ਸਕੂਲ ਲੁਧਿਆਣਾ ਅਤੇ ਸ਼ਾਇਨਾ ਆਹਲੂਵਾਲੀਆ ਪੀਜੀਟੀ ਮਾਨਵ ਰਚਨਾ ਇੰਟਰਨੈਸ਼ਨਲ ਸਕੂਲ ਲੁਧਿਆਣਾ ਨੇ ਸ਼ਿਰਕਤ ਕਰਦਿਆਂ ਸਾਈਬਰ ਬੁਲਿੰਗ, ਪਾਸਵਰਡ ਸੁਰੱਖਿਆ, ਸੋਸ਼ਲ ਮੀਡੀਆ ਦੀ ਸਹੀ ਵਰਤੋਂ ਅਤੇ ਡਾਟਾ ਪ੍ਰਾਈਵੇਸੀ ਬਾਰੇ ਜਾਣਕਾਰੀ ਦਿੱਤੀ। ਸਕੂਲ ਦੇ ਚੇਅਰਮੈਨ ਰਾਕੇਸ਼ ਅਗਰਵਾਲ, ਮੈਨੇਜਿੰਗ ਡਾਇਰੈਕਟਰ ਸ਼ੀਫੂ ਅਗਰਵਾਲ ਅਤੇ ਡਾਇਰੈਕਟਰ ਡਾ. ਪਲਵੀ ਅਗਰਵਾਲ ਨੇ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ ਅਜਿਹੇ ਪ੍ਰੋਗਰਾਮਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਭਵਿੱਖ ’ਚ ਵੀ ਅਜਿਹੇ ਸੈਮੀਨਾਰ ਕੀਤੇ ਜਾਣਗੇ। ਉਨ੍ਹਾਂ ਸੈਮੀਨਾਰ ’ਚ ਅਧਿਆਪਕਾਂ ਦਾ ਵੱਧ ਚੜ ਕੇ ਹਿੱਸਾ ਲੈਣ ਤੇ ਹੌਸਲਾ ਅਫਜਾਈ ਕੀਤੀ। ਸੈਮੀਨਾਰ ਨੂੰ ਸਫਲਤਾਪੂਰਵਕ ਉਦੇਸ਼ ਭਰਪੂਰ ਬਣਾਉਣ ਲਈ ਮੁੱਖ ਅਧਿਆਪਕਾ ਨੇਹਾ ਰਤਨ ਨੇ ਦੋਵੇਂ ਰਿਸੋਰਸਪਰਸਨਾਂ ਦਾ ਧੰਨਵਾਦ ਕਰਦਿਆਂ ਸਨਮਾਨ ਚਿੰਨ੍ਹ ਵਜੋਂ ਮੋਮੈਂਟੋ ਭੇਟ ਕੀਤੇ।