ਬੱਚਿਆਂ ਨੂੰ ਵਰਦੀਆਂ ’ਤੇ ਕਾਪੀਆਂ ਵੰਡੀਆਂ
ਬੱਚਿਆਂ ਨੂੰ ਵੰਡੀਆਂ ਵਰਦੀਆਂ ’ਤੇ ਕਾਪੀਆਂ
Publish Date: Mon, 23 Feb 2026 06:05 PM (IST)
Updated Date: Tue, 24 Feb 2026 04:07 AM (IST)
ਲੱਕੀ ਘੁਮੈਤ. ਪੰਜਾਬੀ ਜਾਗਰਣ,
ਸਾਹਨੇਵਾਲ : ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਘੁਮੈਤ ਵਿਖੇ ਸਵ. ਸਾਬਕਾ ਸਰਪੰਚ ਗਿਆਨ ਸਿੰਘ ਗਰੇਵਾਲ ਦੀ ਯਾਦ 'ਚ ਉਨ੍ਹਾਂ ਦੇ ਪਰਿਵਾਰ ਵੱਲੋਂ ਬੱਚਿਆਂ ਨੂੰ ਵਰਦੀਆਂ ਅਤੇ ਕਾਪੀਆਂ ਵੰਡੀਆਂ ਗਈਆਂ। ਇਸ ਮੌਕੇ ਸੋਨੀ ਗਰੇਵਾਲ ਯੂਕ ਵਾਸੀ ਨੇ ਇੰਚਾਰਜ ਨਰਿੰਦਰ ਕੌਰ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਭਵਿੱਖ ਵਿੱਚ ਵੀ ਸਕੂਲ ਦੇ ਬੱਚਿਆਂ ਦੀ ਭਲਾਈ ਵਾਸਤੇ ਹਮੇਸ਼ਾ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣਗੇ। ਇਸ ਮੌਕੇ ਸਕੂਲ ਅਧਿਆਪਕ ਪਵਨ ਕੁਮਾਰ ਵੱਲੋਂ ਸੋਨੀ ਗਰੇਵਾਲ , ਕੋਮਲ ਗਰੇਵਾਲ ਅਤੇ ਰਣਜੀਤ ਕੌਰ ਗਰੇਵਾਲ ਸਮੇਤ ਸਮੂਹ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਅਲਵੇਲ ਸਿੰਘ , ਬੇਅੰਤ ਸਿੰਘ,ਧਰਮਪਾਲ ਸਿੰਘ, ਕਰਨ ਗਰੇਵਾਲ, ਸੁਖਵੀਰ ਸਿੰਘ ਚੀਮਾ ਆਦਿ ਮਿਡ-ਡੇ-ਮੀਲ ਦੇ ਕਰਮਚਾਰੀ ਤੋਂ ਇਲਾਵਾ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।