ਸੜਕ ਹਾਦਸੇ ’ਚ ਨਾਮਾਲੂਮ ਵਿਅਕਤੀ ਦੀ ਮੌਤ
ਸੜਕ ਹਾਦਸੇ ’ਚ ਨਾ ਮਾਲੂਮ ਵਿਅਕਤੀ ਦੀ ਮੌਤ
Publish Date: Sun, 15 Feb 2026 06:50 PM (IST)
Updated Date: Mon, 16 Feb 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਅਣਪਛਾਤੇ ਵਾਹਨ ਦੀ ਟੱਕਰ ਲੱਗਣ ਨਾਲ ਇੱਕ ਨਾ ਮਾਲੂਮ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਵੱਲੋਂ ਜਤਿੰਦਰ ਸਿੰਘ ਉਰਫ ਜਤਿਨ ਪੁੱਤਰ ਰਘਵੀਰ ਸਿੰਘ ਵਾਸੀ ਖਟੀਕਾ ਮੁਹੱਲਾ ਖੰਨਾ ਦੀ ਸ਼ਿਕਾਇਤ ’ਤੇ ਨਾ ਅਣਪਛਾਤੇ ਵਿਅਕਤੀ ਖਿਲਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਪੁਲਿਸ ਨੂੰ ਜਾਣਕਾਰੀ ਦਿੰਦੇ ਜਤਿਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਹ ਕਿਸੇ ਨਿੱਜੀ ਕੰਮਕਾਰ ਦੇ ਸਬੰਧ ’ਚ ਖੰਨਾ ਤੋਂ ਮਾਰਕਫੈਡ ਖੰਨਾ ਵੱਲ ਨੂੰ ਜਾ ਰਿਹਾ ਸੀ, ਜਦੋਂ ਉਹ ਸਾਹਮਣੇ ਸ਼ਨੀਦੇਵ ਮੰਦਿਰ ਖੰਨਾ ਪੁੱਜਾ ਤਾਂ ਜੀਟੀ ਰੋਡ ’ਤੇ ਇੱਕ ਵਿਅਕਤੀ ਰੋਡ ਪਾਰ ਕਰਦਾ ਹੋਇਆ ਕਿਸੇ ਨਾਮਲੂਮ ਵਹੀਕਲ ਦੀ ਚਪੇਟ ’ਚ ਆ ਗਿਆ, ਜਿਸਦੀ ਮੌਕੇ ’ਤੇ ਹੀ ਮੌਤ ਹੋ ਗਈ। ਵਿਅਕਤੀ ਦੀ ਮੌਤ ਨਾਮਲੂਮ ਵਹੀਕਲ ਦੇ ਨਾਮਲੂਮ ਡਰਾਈਵਰ ਵੱਲੋ ਲਾਪਰਵਾਹੀ ਨਾਲ ਟੱਕਰ ਮਾਰਨ ਕਰ ਕੇ ਹੋਈ ਹੈ, ਜੋ ਮੌਕੇ ਤੋਂ ਦੌੜ ਗਿਆ।