- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
13 ਸਾਲ ਦੀ ਬੱਚੀ ਦੀ ਮਾਸੂਮੀਅਤ ਦਾ ਫਾਇਦਾ ਚੁੱਕਦੇ ਹੋਏ ਵੇਹੜੇ ਵਿੱਚ ਰਹਿਣ ਵਾਲੇ ਦੋ ਕਿਰਾਏਦਾਰ ਨੌਜਵਾਨਾਂ ਨੇ ਆਪਣੀ ਹਵਸ ਮਿਟਾਉਣ ਲਈ ਲੜਕੀ ਨਾਲ ਜਬਰ-ਜਨਾਹ ਕੀਤਾ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੁਲਜ਼ਮਾਂ ’ਚੋਂ ਇੱਕ ਨੌਜਵਾਨ ਬੱਚੀ ਦਾ ਦੂਰ ਦਾ ਰਿਸ਼ਤੇਦਾਰ ਹੈ। ਇਸ ਸਾਰੇ ਸ਼ਰਮਨਾਕ ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਬੱਚੀ ਦੀ ਤਬੀਅਤ ਵਿਗੜਨ ’ਤੇ ਇਹ ਸਾਹਮਣੇ ਆਇਆ ਹੈ ਕਿ ਉਹ ਗਰਭਵਤੀ ਹੋ ਚੁੱਕੀ ਹੈ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। 13 ਸਾਲ ਦੀ ਬੱਚੀ ਦੀ ਮਾਸੂਮੀਅਤ ਦਾ ਫਾਇਦਾ ਚੁੱਕਦੇ ਹੋਏ ਵਿਹੜੇ ਵਿੱਚ ਰਹਿਣ ਵਾਲੇ ਦੋ ਕਿਰਾਏਦਾਰ ਨੌਜਵਾਨਾਂ ਨੇ ਆਪਣੀ ਹਵਸ ਮਿਟਾਉਣ ਲਈ ਲੜਕੀ ਨਾਲ ਜਬਰ-ਜਨਾਹ ਕੀਤਾ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੁਲਜ਼ਮਾਂ ’ਚੋਂ ਇੱਕ ਨੌਜਵਾਨ ਬੱਚੀ ਦਾ ਦੂਰ ਦਾ ਰਿਸ਼ਤੇਦਾਰ ਹੈ। ਇਸ ਸਾਰੇ ਸ਼ਰਮਨਾਕ ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਬੱਚੀ ਦੀ ਤਬੀਅਤ ਵਿਗੜਨ ’ਤੇ ਇਹ ਸਾਹਮਣੇ ਆਇਆ ਹੈ ਕਿ ਉਹ ਗਰਭਵਤੀ ਹੋ ਚੁੱਕੀ ਹੈ।
ਲੁਧਿਆਣਾ ਦੇ ਸ਼ੇਰਪੁਰ ਇਲਾਕੇ ਵਿੱਚ ਪ੍ਰਵਾਸੀਆਂ ਦੇ ਇੱਕ ਵਿਹੜੇ ਵਿੱਚ ਵਾਪਰੀ ਇਸ ਸ਼ਰਮਨਾਕ ਘਟਨਾ ਤੋਂ ਬਾਅਦ ਛੋਟੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਦਾ ਮਾਹੌਲ ਬਣ ਗਿਆ ਹੈ। ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਪੇਟ ’ਚ ਤੇਜ਼ ਦਰਦ ਹੋਣ ’ਤੇ ਜਦੋਂ ਨਾਬਾਲਿਗ ਲੜਕੀ ਦੀ ਹਾਲਤ ਦੀ ਜਾਂਚ ਕੀਤੀ ਤਾਂ ਉਸ ਦੇ ਗਰਭਵਤੀ ਹੋਣ ਦਾ ਖੁਲਾਸਾ ਹੋਇਆ। ਇਸ ਤੋਂ ਬਾਅਦ ਪੀੜਤਾ ਨੇ ਆਪਣੀ ਮਾਂ ਨੂੰ ਦੱਸਿਆ ਕਿ ਵਿਹੜੇ ’ਚ ਹੀ ਕਿਰਾਏ ’ਤੇ ਰਹਿੰਦੇ ਦੋ ਵਿਅਕਤੀਆਂ ਨੇ ਵੱਖ-ਵੱਖ ਸਮੇਂ ਦੌਰਾਨ ਉਸ ਨਾਲ ਜਬਰ-ਜਨਾਹ ਕੀਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਥਾਣਾ ਡਿਵੀਜ਼ਨ ਨੰਬਰ-6 ਦੀ ਪੁਲਿਸ ਨੇ ਨਾਬਾਲਿਗ ਨਾਲ ਜਬਰ-ਜਨਾਹ ਦੇ ਮਾਮਲੇ ਵਿੱਚ ਪੀਲਾ ਵੇਹੜਾ, ਅਪੋਲੋ ਹਸਪਤਾਲ ਦੇ ਕੋਲ ਸ਼ੇਰਪੁਰ ਚੌਕ ਵਿੱਚ ਕਿਰਾਏ 'ਤੇ ਰਹਿੰਦੇ ਸ਼ਾਮ ਲਾਲ ਅਤੇ ਸੂਰਜ ਕੁਮਾਰ ਦੇ ਖ਼ਿਲਾਫ਼ ਪੋਕਸੋ ਐਕਟ ਅਤੇ ਹੋਰ ਸੰਬੰਧਿਤ ਧਾਰਾਵਾਂ ਤਹਿਤ ਮੁਕਦਮਾ ਦਰਜ ਕੀਤਾ ਹੈ।
ਮਾਸੂਮ ਬੱਚੀ ਦੀ ਮਾਂ ਨੇ ਪੁਲਿਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਬੀਤੀ ਰਾਤ ਉਸ ਦੀ ਨਾਬਾਲਿਗ ਧੀ ਨੇ ਪੇਟ ਵਿੱਚ ਬਹੁਤ ਜ਼ਿਆਦਾ ਦਰਦ ਹੋਈ। ਜਦੋਂ ਉਸ ਨੇ ਧੀ ਦੀ ਹਾਲਤ ਦੇਖੀ ਤਾਂ ਉਸ ਨੂੰ ਗਰਭ ਹੋਣ ਦਾ ਸ਼ੱਕ ਪਿਆ। ਪੁੱਛਗਿੱਛ ਦੌਰਾਨ ਨਾਬਾਲਿਗ ਨੇ ਦੱਸਿਆ ਕਿ ਦਸੰਬਰ 2025 ਵਿੱਚ ਉਨ੍ਹਾਂ ਦੇ ਹੀ ਵਿਹੜੇ ’ਚ ਰਹਿੰਦੇ ਦੂਰ ਦੇ ਰਿਸ਼ਤੇਦਾਰ ਸ਼ਾਮ ਲਾਲ ਨੇ ਉਸ ਨੂੰ ਆਪਣੇ ਕਮਰੇ ਵਿੱਚ ਬੁਲਾ ਕੇ ਉਸਨੂੰ ਡਰਾਇਆ ਅਤੇ ਜ਼ਬਰਦਸਤੀ ਹਵਸ ਦਾ ਸ਼ਿਕਾਰ ਬਣਾ ਲਿਆ।
ਪੀੜਤਾ ਨੇ ਇਹ ਵੀ ਦੱਸਿਆ ਕਿ ਇਸ ਤੋਂ ਕਰੀਬ ਇੱਕ ਮਹੀਨੇ ਬਾਅਦ ਉਸੇ ਵਿਹੜੇ ਵਿੱਚ ਰਹਿੰਦਾ ਸੂਰਜ ਕੁਮਾਰ ਉਸ ਨੂੰ ਡਰਾ-ਧਮਕਾ ਕੇ ਵਿਹੜੇ ’ਚ ਬਣੇ ਬਾਥਰੂਮ ’ਚ ਲਿਜਾਂਦਾ ਰਿਹਾ ਅਤੇ ਉਸ ਨਾਲ ਲਗਾਤਾਰ ਜਬਰ-ਜਨਾਹ ਕਰਦਾ ਰਿਹਾ। ਧਮਕੀਆਂ ਕਾਰਨ ਉਹ ਇਹ ਗੱਲ ਕਿਸੇ ਨੂੰ ਦੱਸ ਨਹੀਂ ਸਕੀ।
ਮਾਮਲੇ ਦਾ ਖੁਲਾਸਾ ਨਾਬਾਲਿਗ ਦੇ ਕਰੀਬ ਸੱਤ ਮਹੀਨੇ ਦੀ ਗਰਭਵਤੀ ਹੋਣ ਤੋਂ ਬਾਅਦ ਹੋਇਆ। ਸ਼ਿਕਾਇਤ ਮਿਲਦੇ ਹੀ ਡਿਵੀਜ਼ਨ ਨੰਬਰ-6 ਦੀ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਅਤੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੇ ਹਰ ਪੱਖ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੈਡੀਕਲ ਤੇ ਹੋਰ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।