ਜੁੱਤੀਆਂ ਦੀ ਦੁਕਾਨ ਬਣੀ ਜਾਸੂਸੀ ਦਾ ਟਿਕਾਣਾ! ਫ਼ੌਜੀ ਵਾਹਨਾਂ 'ਤੇ ਨਜ਼ਰ ਰੱਖਣ ਵਾਲੇ ਨੈੱਟਵਰਕ ਦੇ ਦੋ ਹੋਰ ਜਾਸੂਸ ਗ੍ਰਿਫ਼ਤਾਰ, ਕੈਮਰੇ ਦੀ ਲਾਈਵ ਫ਼ੀਡ ਬੰਦ ਹੁੰਦਿਆਂ ਹੀ ਪੁਲਿਸ ਦੇ ਜਾਲ ’ਚ ਫਸੇ ਜਾਂਚ ਵਿੱਚ ਸਾਹਮਣੇ ਆਇਆ ਕਿ ਰਛਪਾਲ ਨੇ ਲੁਧਿਆਣਾ-ਫ਼ਿਰੋਜ਼ਪੁਰ ਰੋਡ 'ਤੇ ਦੁਕਾਨ ਕਿਰਾਏ 'ਤੇ ਲੈ ਕੇ ਜੁੱਤੀਆਂ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਪੁਲਿਸ ਮੁਤਾਬਕ, ਇਹ ਦੁਕਾਨ ਕਥਿਤ ਤੌਰ 'ਤੇ ਜਾਸੂਸੀ ਨੈੱਟਵਰਕ ਲਈ ਫ੍ਰੰਟ ਦਾ ਕੰਮ ਕਰ ਰਹੀ ਸੀ। ਰਛਪਾਲ ਨੇ ਦੁਕਾਨ ਦੇ ਬਾਹਰ ਅਜਿਹੇ ਐਪ ਆਧਾਰਿਤ ਗ਼ੈਰ-ਕਾਨੂੰਨੀ ਕੈਮਰੇ ਲਗਾਏ ਸਨ, ਜਿਨ੍ਹਾਂ ਦਾ ਰੁਖ਼ ਸੜਕ ਵੱਲ ਸੀ। ਇਨ੍ਹਾਂ ਕੈਮਰਿਆਂ ਰਾਹੀਂ ਫ਼ੌਜੀ ਟਿਕਾਣਿਆਂ ਅਤੇ ਪੁਲਾਂ ਦੀਆਂ ਤਸਵੀਰਾਂ ਪਾਕਿਸਤਾਨ ਸਥਿਤ ਹੈਂਡਲਰਾਂ ਨੂੰ ਭੇਜੇ ਜਾਣ ਦਾ ਵੀ ਦੋਸ਼ ਹੈ।
Publish Date: Sun, 30 Aug 2026 12:15 PM (IST)
Updated Date: Sun, 30 Aug 2026 12:19 PM (IST)
ਜਾਗਰਣ ਸੰਵਾਦਦਾਤਾ, ਲੁਧਿਆਣਾ। ਪਾਕਿਸਤਾਨ ਦੇ ਇਸ਼ਾਰੇ 'ਤੇ ਚਲਾਏ ਜਾ ਰਹੇ ਕਥਿਤ ਜਾਸੂਸੀ ਰੈਕੇਟ ਦੇ ਮਾਮਲੇ ’ਚ ਲੁਧਿਆਣਾ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਦੋ ਹੋਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਰੈਕੇਟ ਨਾਲ ਜੁੜੇ ਦੁਕਾਦਾਰ ਨੇ ਗ਼ੈਰ-ਕਾਨੂੰਨੀ ਸੀ.ਸੀ.ਟੀ.ਵੀ. ਕੈਮਰੇ ਲਗਾ ਕੇ ਫ਼ੌਜੀ ਵਾਹਨਾਂ ਦੀ ਆਵਾਜਾਈ ਦੀ ਲਾਈਵ ਫ਼ੀਡ ਪਾਕਿਸਤਾਨ ਬੈਠੇ ਹੈਂਡਲਰਾਂ ਤੱਕ ਪਹੁੰਚਾਈ ਸੀ।
ਜਾਣਕਾਰੀ ਅਨੁਸਾਰ, ਸ਼ੱਕੀ ਰਛਪਾਲ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੈਮਰਿਆਂ ਦੀ ਲਾਈਵ ਫ਼ੀਡ ਬੰਦ ਹੋ ਗਈ ਸੀ। ਇਸ ਤੋਂ ਬਾਅਦ ਪਾਕਿਸਤਾਨ ਵਿੱਚ ਬੈਠੇ ਹੈਂਡਲਰਾਂ ਨੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਪੁਲਿਸ ਹਿਰਾਸਤ ਵਿੱਚ ਸੀ। ਇਸ ਤੋਂ ਬਾਅਦ ਹੈਂਡਲਰਾਂ ਨੇ ਸੀ.ਸੀ.ਟੀ.ਵੀ. ਕੈਮਰੇ ਦੀ ਜਾਂਚ ਲਈ ਦੋ ਨੌਜਵਾਨਾਂ ਨੂੰ ਭੇਜਿਆ।
ਪੁਲਿਸ ਨੇ ਪਹਿਲਾਂ ਹੀ ਸਾਦੇ ਕੱਪੜਿਆਂ ਵਿੱਚ ਜਾਲ ਵਿਛਾ ਰੱਖਿਆ ਸੀ ਅਤੇ ਦੋਵਾਂ ਨੂੰ ਦਬੋਚ ਲਿਆ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਅੰਮ੍ਰਿਤਸਰ ਨਿਵਾਸੀ ਰੋਹਿਤ ਅਤੇ ਵਰਿੰਦਰ ਮਸੀਹ ਵਜੋਂ ਹੋਈ ਹੈ।
ਜਾਂਚ ਵਿੱਚ ਸਾਹਮਣੇ ਆਇਆ ਕਿ ਰਛਪਾਲ ਨੇ ਲੁਧਿਆਣਾ-ਫ਼ਿਰੋਜ਼ਪੁਰ ਰੋਡ 'ਤੇ ਦੁਕਾਨ ਕਿਰਾਏ 'ਤੇ ਲੈ ਕੇ ਜੁੱਤੀਆਂ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਪੁਲਿਸ ਮੁਤਾਬਕ, ਇਹ ਦੁਕਾਨ ਕਥਿਤ ਤੌਰ 'ਤੇ ਜਾਸੂਸੀ ਨੈੱਟਵਰਕ ਲਈ ਫ੍ਰੰਟ ਦਾ ਕੰਮ ਕਰ ਰਹੀ ਸੀ। ਰਛਪਾਲ ਨੇ ਦੁਕਾਨ ਦੇ ਬਾਹਰ ਅਜਿਹੇ ਐਪ ਆਧਾਰਿਤ ਗ਼ੈਰ-ਕਾਨੂੰਨੀ ਕੈਮਰੇ ਲਗਾਏ ਸਨ, ਜਿਨ੍ਹਾਂ ਦਾ ਰੁਖ਼ ਸੜਕ ਵੱਲ ਸੀ। ਇਨ੍ਹਾਂ ਕੈਮਰਿਆਂ ਰਾਹੀਂ ਫ਼ੌਜੀ ਟਿਕਾਣਿਆਂ ਅਤੇ ਪੁਲਾਂ ਦੀਆਂ ਤਸਵੀਰਾਂ ਪਾਕਿਸਤਾਨ ਸਥਿਤ ਹੈਂਡਲਰਾਂ ਨੂੰ ਭੇਜੇ ਜਾਣ ਦਾ ਵੀ ਦੋਸ਼ ਹੈ।
ਪੁਲਿਸ ਅਨੁਸਾਰ, ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦਾ ਕੰਮ ਕੈਮਰਿਆਂ ਅਤੇ ਨੈੱਟਵਰਕ 'ਤੇ ਨਜ਼ਰ ਰੱਖਣਾ ਅਤੇ ਪਾਕਿਸਤਾਨ ਤੋਂ ਮਿਲੇ ਨਿਰਦੇਸ਼ਾਂ ਨੂੰ ਅੱਗੇ ਵਧਾਉਣਾ ਸੀ। ਮਾਮਲੇ ਵਿੱਚ ਪੁਲਿਸ ਹੁਣ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਤੋਂ ਪੁੱਛਗਿੱਛ ਕਰਕੇ ਪੂਰੇ ਨੈੱਟਵਰਕ ਅਤੇ ਪਾਕਿਸਤਾਨ ਬੈਠੇ ਹੈਂਡਲਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।