- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੁਲਿਸ ਨੂੰ ਦਿੱਤੇ ਬਿਆਨ ’ਚ ਵਿਸ਼ਵਕਰਮਾ ਨਗਰ ਤਾਜਪੁਰ ਰੋਡ ਦੇ ਵਾਸੀ ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਇੰਡਸਟਾਵਰ ਲਿਮਟਿਡ ਕੰਪਨੀ ਵਿੱਚ ਸੁਰੱਖਿਆ ਨਿਗਰਾਨ ਵਜੋਂ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਕੰਪਨੀ ਦਾ ਟਾਵਰ ਬੰਦਰਬਨ ਰੋਡ, ਸਿਵਲ ਲਾਈਨਜ਼, ਲੁਧਿਆਣਾ ਵਿਖੇ ਸਥਿਤ ਸਲੂਜ ਟਾਵਰ ਦੀ ਇਮਾਰਤ ’ਤੇ ਲੱਗਿਆ ਹੋਇਆ ਹੈ।

ਕ੍ਰਾਈਮ ਰਿਪੋਰਟ, ਪੰਜਾਬੀ ਜਾਗਰਣ, ਲੁਧਿਆਣਾ। ਸਥਾਨਕ ਸਿਵਲ ਲਾਈਨ ਇਲਾਕੇ ਵਿੱਚ ਟਾਵਰ ਦੇ ਬਕਸੇ ਦੇ ਤਾਲੇ ਤੋੜ ਕੇ ਕੀਮਤੀ ਸਾਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਕੰਪਨੀ ਦੇ ਮੁਲਾਜ਼ਮ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੇ ਬਿਆਨ ’ਚ ਵਿਸ਼ਵਕਰਮਾ ਨਗਰ ਤਾਜਪੁਰ ਰੋਡ ਦੇ ਵਾਸੀ ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਇੰਡਸਟਾਵਰ ਲਿਮਟਿਡ ਕੰਪਨੀ ਵਿੱਚ ਸੁਰੱਖਿਆ ਨਿਗਰਾਨ ਵਜੋਂ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਕੰਪਨੀ ਦਾ ਟਾਵਰ ਬੰਦਰਬਨ ਰੋਡ, ਸਿਵਲ ਲਾਈਨਜ਼, ਲੁਧਿਆਣਾ ਵਿਖੇ ਸਥਿਤ ਸਲੂਜ ਟਾਵਰ ਦੀ ਇਮਾਰਤ ’ਤੇ ਲੱਗਿਆ ਹੋਇਆ ਹੈ।
ਇਸ ਟਾਵਰ ’ਤੇ ਏਅਰਟੈੱਲ ਕੰਪਨੀ ਦਾ ਸਾਮਾਨ ਲੱਗਾ ਹੋਇਆ ਹੈ। ਸ਼ਿਕਾਇਤਕਰਤਾ ਅਨੁਸਾਰ ਕੁੱਝ ਸਮਾਂ ਪਹਿਲੋਂ ਕਰੀਬ ਸ਼ਾਮ 4 ਵਜੇ ਕੰਪਨੀ ਵੱਲੋਂ ਤਕਨੀਕੀ ਕਰਮਚਾਰੀਆਂ ਦਾ ਫੋਨ ਆਉਣ ’ਤੇ ਉਸ ਨੇ ਟਾਵਰ ਦੀ ਜਾਂਚ ਕੀਤੀ। ਜਾਂਚ ਦੌਰਾਨ ਪਤਾ ਲੱਗਾ ਕਿ ਟਾਵਰ ’ਤੇ ਲੱਗੇ ਬੀਟੀਐਸ ਬਕਸੇ ਦੇ ਤਾਲੇ ਕੱਟੇ ਹੋਏ ਸਨ।
ਬਕਸਾ ਖੋਲ੍ਹ ਕੇ ਜਾਂਚ ਕਰਨ ’ਤੇ ਉਸ ਵਿੱਚੋਂ ਏਅਰਟੈੱਲ ਅਤੇ ਸੈਮਸੰਗ ਕੰਪਨੀ ਦੇ ਜੀਯੂਸੀ-ਬੀਬੀਯੂ ਕਾਰਡ ਦੇ ਦੋ ਟੁਕੜੇ ਗਾਇਬ ਮਿਲੇ। ਚਰਨਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਇਹ ਦੋਵੇਂ ਕਾਰਡ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਤਾਲੇ ਤੋੜ ਕੇ ਚੋਰੀ ਕੀਤੇ ਗਏ ਹਨ। ਥਾਣਾ-8 ਦੀ ਪੁਲਿਸ ਨੇ ਧਾਰਾ ਬੀਐੱਨਐੱਸ ਦੀ ਧਾਰਾ ਤਹਿਤ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਵੱਲੋਂ ਹੁਣ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ ਪਛਾਣ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਆਸ-ਪਾਸ ਦੇ ਇਲਾਕੇ ਵਿੱਚ ਲੱਗੇ ਨਿਗਰਾਨੀ ਕੈਮਰਿਆਂ ਦੀਆਂ ਤਸਵੀਰਾਂ ਅਤੇ ਰਿਕਾਰਡਿੰਗਾਂ ਦੀ ਵੀ ਜਾਂਚ ਕੀਤੀ ਜਾ ਸਕਦੀ ਹੈ।