ਮਿਲਟਰੀ ਕੈਂਪ ਨੇੜੇ ਚੈਕਿੰਗ ਦੌਰਾਨ ਲੁੱਟ ਖੋਹ ਦੇ ਦੋ ਮੁਲਜ਼ਮ ਕਾਬੂ
ਮਿਲਟਰੀ ਕੈਂਪ ਨੇੜੇ ਚੈਕਿੰਗ ਦੌਰਾਨ ਲੁੱਟ ਖੋਹ ਦੇ ਦੋ ਦੋਸ਼ੀ ਕਾਬੂ
Publish Date: Mon, 30 Mar 2026 08:10 PM (IST)
Updated Date: Tue, 31 Mar 2026 04:11 AM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਸ਼ੇਰਪੁਰ ਇਲਾਕੇ ਵਿੱਚ ਵਧ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ’ਤੇ ਲੱਗਾਮ ਲਾਉਂਦੇ ਹੋਏ ਥਾਣਾ ਡਿਵੀਜ਼ਨ-6 ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਟੀਮ ਨੇ ਮਿਲਟਰੀ ਕੈਂਪ ਦੇ ਨੇੜੇ ਚੈਕਿੰਗ ਦੌਰਾਨ ਦੋ ਸ਼ੱਕੀ ਨੌਜਵਾਨਾਂ ਨੂੰ ਕਾਬੂ ਕੀਤਾ। ਜਾਂਚ ਅਧਿਕਾਰੀ ਸੰਦੀਪ ਚੌਹਾਨ ਨੇ ਦੱਸਿਆ ਕਿ ਪੁਲਿਸ ਟੀਮ ਰੁਟੀਨ ਚੈਕਿੰਗ ਕਰ ਰਹੀ ਸੀ, ਜਦੋਂ ਮੋਟਰਸਾਈਕਲ ’ਤੇ ਦੋ ਨੌਜਵਾਨ ਆਉਂਦੇ ਨਜ਼ਰ ਆਏ। ਸ਼ੱਕ ਹੋਣ ਤੇ ਪੁਲਿਸ ਨੇ ਉਨ੍ਹਾਂ ਨੂੰ ਰੋਕ ਕੇ ਵਾਹਨ ਦੇ ਕਾਗਜ਼ਾਤ ਮੰਗੇ, ਪਰ ਦੋਵੇਂ ਕੋਈ ਵੀ ਦਸਤਾਵੇਜ਼ ਪੇਸ਼ ਨਾ ਕਰ ਸਕੇ। ਸਖ਼ਤੀ ਨਾਲ ਪੁੱਛ ਗਿੱਛ ਕਰਨ ਤੇ ਦੋਵਾਂ ਦੀ ਪਛਾਣ ਸਨੀ ਸਿੰਘ ਅਤੇ ਰਾਜੂ ਸਿੰਘ ਵਜੋਂ ਹੋਈ, ਜੋ ਕਿ ਸਟਾਰ ਕਾਲੋਨੀ ਦੇ ਰਹਿਣ ਵਾਲੇ ਹਨ। ਥਾਣੇ ਲੈ ਜਾ ਕੇ ਕੀਤੀ ਗਈ ਹੋਰ ਪੁੱਛ ਗਿੱਛ ਦੌਰਾਨ ਮੁਲਜ਼ਮਾਂ ਨੇ ਸ਼ੇਰਪੁਰ ਇਲਾਕੇ ਵਿੱਚ ਲੁੱਟ ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਕਬੂਲ ਕੀਤੀ। ਪੁਲਿਸ ਨੇ ਦੋਵੇਂ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਸੰਦੀਪ ਚੌਹਾਨ ਇਸ ਮਾਮਲੇ ਦੀ ਤਫਤੀਸ਼ ਕਰ ਰਹੇ ਹਨ।