ਦੜਾ ਸੱਟਾ ਲਗਾਉਂਦੇ ਦੋ ਚੜ੍ਹੇ ਪੁਲਿਸ ਹੱਥੇ
ਦੜਾ ਸੱਟਾ ਲਗਾਉਂਦੇ ਦੋ ਮੁਲਜਮ ਗ੍ਰਿਫਤਾਰ
Publish Date: Wed, 25 Feb 2026 06:55 PM (IST)
Updated Date: Wed, 25 Feb 2026 06:58 PM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ ਥਾਣਾ ਦਰੇਸੀ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ’ਤੇ ਦੜਾ ਸੱਟਾ ਲਗਾ ਰਹੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਏਐੱਸਆਈ ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਆਈਸੀਆਈਸੀਆਈ ਚੌਕ ਸੁੰਦਰ ਨਗਰ ’ਚ ਮੌਜੂਦ ਸੀ। ਇਸੇ ਦੌਰਾਨ ਜਾਣਕਾਰੀ ਮਿਲੀ ਕਿ ਮੁਲਜ਼ਮ ਗੌਰਵ ਕੁਮਾਰ ਦੜਾ ਸੱਟਾ ਲਗਾਉਣ ਦਾ ਆਦੀ ਹੈ ਅਤੇ ਇਸ ਵੇਲੇ ਵੀ ਉਹ ਗਲੀ ਨੰਬਰ ਇੱਕ ਬਾਲ ਸਿੰਘ ਨਗਰ ਵਿੱਚ ਦੜਾ ਸੱਟਾ ਲਗਾ ਰਿਹਾ ਹੈ, ਜਿਸ ’ਤੇ ਗੌਰਵ ਨੂੰ ਹਿਰਾਸਤ ਵਿੱਚ ਲਿਆ। ਇਸੇ ਤਰ੍ਹਾਂ ਇੱਕ ਹੋਰ ਸੂਚਨਾ ਤੋਂ ਬਾਅਦ ਥਾਣਾ ਦਰੇਸੀ ਦੀ ਪੁਲਿਸ ਨੇ ਦੌਲਤ ਕਾਲੋਨੀ ਦੀ ਗਲੀ ਨੰਬਰ ਇੱਕ ’ਚ ਬੰਦਾ ਬਹਾਦਰ ਕਾਲੋਨੀ ਦੇ ਰਹਿਣ ਵਾਲੇ ਪਵਨ ਕੁਮਾਰ ਨੂੰ ਦੜਾ ਸੱਟਾ ਲਗਾਉਂਦੇ ਹੋਏ ਹਿਰਾਸਤ ਵਿੱਚ ਲਿਆ। ਪੁਲਿਸ ਨੇ ਦੋਵਾਂ ਮੁਲਜ਼ਮਾਂ ਦੇ ਕਬਜ਼ੇ ਚੋਂ ਕੁਝ ਨਗਦੀ ਬਰਾਮਦ ਕਰ ਕੇ ਉਨ੍ਹਾਂ ਖਿਲਾਫ ਗੈਬਲਿੰਗ ਐਕਟ ਦੀਆਂ ਧਾਰਾਵਾਂ ਤਹਿਤ ਵੱਖ-ਵੱਖ ਮੁਕੱਦਮੇ ਦਰਜ ਕਰ ਲਏ ਹਨ।