ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ
ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ
Publish Date: Sun, 29 Mar 2026 07:45 PM (IST)
Updated Date: Mon, 30 Mar 2026 04:09 AM (IST)

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ਹੀਦ ਭਗਤ ਸਿੰਘ ਨਗਰ ਵਿਖੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਸ਼ਹੀਦ ਭਗਤ ਸਿੰਘ ਮੌਰਨਿੰਗ ਵਾਕਰ ਕਲੱਬ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਕਾਮਰੇਡ ਸੁਰਿੰਦਰ ਸਿੰਘ ਇਨਕਲਾਬੀ ਮਜ਼ਦੂਰ ਕੇਂਦਰ ਦੇ ਆਗੂ ਨੇ ਸੰਬੋਧਨ ਕਰਦੇ ਕਿਹਾ ਕਿ ਜੋ ਸ਼ਹੀਦਾਂ ਦੇ ਸੁਪਨੇ ਸਨ ਉਨ੍ਹਾਂ ਨੂੰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਬੁਰੀ ਤਰ੍ਹਾਂ ਰੋਲਿਆ ਹੈ। ਇਸ ਮੌਕੇ ਸੰਸਾਰ ਸਾਮਰਾਜ ਵੱਧ ਤੋਂ ਵੱਧ ਦੇਸ਼ਾਂ ‘ਤੇ ਕਾਬਜ਼ ਹੋਣ ਲਈ ਤੱਤਪਰ ਹੈ। ਭਗਤ ਸਿੰਘ ਨੇ ਕਿਹਾ ਸੀ ਕਿ ਸਾਡੀ ਲੜਾਈ ਓਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੋਵੇਗੀ , ਉਨ੍ਹਾਂ ਇਨਕਲਾਬ ਜ਼ਿੰਦਾਬਾਦ , ਸਾਮਰਾਜਵਾਦ ਮੁਰਦਾਬਾਦ ਦਾ ਨਾਅਰਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਾਨੂੰ ਇਕਜੁੱਟ ਹੋ ਕੇ ਸਾਰੇ ਮੱਤ ਭੇਦ ਭੁਲਾ ਕੇ ਵੱਡੀ ਲੜਾਈ ਲੜਨੀ ਪਵੇਗੀ, ਸਾਮਰਾਜ ਵਿਰੁੱਧ ਸੰਘਰਸ਼ ਲਗਾਤਾਰ ਜਾਰੀ ਰੱਖਣਾ ਪਵੇਗਾ ਜਦੋਂ ਤੱਕ ਸ਼ਹੀਦਾਂ ਦੇ ਸੁਪਨਿਆਂ ਦਾ ਰਾਜ ਨਹੀਂ ਆਉਂਦਾ। ਇਸ ਮੌਕੇ ਕੁਲਵਿੰਦਰ ਸੰਧੂ , ਜੋਸੀ ਸਤੀਸ਼ ਸਚਦੇਵਾ ਅਤੇ ਸਵਿਤਾ ਨੇ ਗੀਤਾਂ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ । ਇਸ ਮੌਕੇ ਕਲੱਬ ਮੈਂਬਰ ਪਰਮਿੰਦਰ ਸਿੰਘ ਅਤੇ ਮੁਕੇਸ਼ ਸਾਹਨੀ ਦਾ ਜਨਮ ਦਿਨ ਵੀ ਮਨਾਇਆ ਗਿਆ। ਇਸ ਮੌਕੇ ਪਰਮਿੰਦਰ ਸਿੰਘ , ਇੰਦਰਜੀਤ ਸਿੰਘ , ਦਿਨੇਸ਼ ਮਹਾਜਨ, ਅਨੀਤਾ ਮਹਾਨ ਅਤੇ ਰੀਤਾ ਥਾਪਰ ਮੈਂਬਰ ਹਾਜ਼ਰ ਸਨ।