ਵੱਡਾ ਜਾਮ: ਦਲਦਲ ’ਚ ਧਸਿਆ ਛੋਟਾ ਹਾਥੀ, ਵਾਹਨ ਚਾਲਕ ਹੋਏ ਪ੍ਰੇਸ਼ਾਨ
ਉਸ ਦੇ ਪਿਛਲੇ ਦੋਵੇਂ ਟਾਇਰ ਚਿੱਕੜ ’ਚ ਪੂਰੀ ਤਰ੍ਹਾਂ ਧਸ ਗਏ। ਪਿਛਲੇ ਦਿਨੀਂ ਇੱਕ ਟਰੱਕ ਜਾਮ ’ਚ ਫਸ ਗਿਆ ਸੀ। ਸੜਕ ’ਤੇ ਕਾਲੀ ਮਿੱਟੀ, ਚਿੱਕੜ ਅਤੇ ਪਾਣੀ ਦੀ ਲੀਕੇਜ ਸਾਫ ਨਜ਼ਰ ਆ ਰਹੀ ਹੈ। ਇਹ ਸੜਕ ਨਹੀਂ, ਕਿਸੇ ਖੇਤ ਦਾ ਚਿੱਕੜ ਲੱਗ ਰਿਹਾ ਹੈ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇਹ ਅਜਿਹੀ ਪਹਿਲੀ ਘਟਨਾ ਨਹੀਂ ਹੈ।
Publish Date: Sat, 22 Aug 2026 10:08 PM (IST)
Updated Date: Sun, 23 Aug 2026 12:12 PM (IST)
ਸੁਰੇਸ਼ ਕੁਮਾਰ, ਪੰਜਾਬੀ ਜਾਗਰਣ, ਲੁਧਿਆਣਾ। ਨੂਰ ਵਾਲਾ ਰੋਡ ਨੇੜੇ ਸਤਿਸੰਗ ਘਰ, ਡੇਅਰੀ ਕੰਪਲੈਕਸ ਕੋਲ ਵਾਹਨਾਂ ਦੇ ਧਸਣ ਸਬੰਧੀ ਖ਼ਬਰਾਂ ਨਿੱਤ ਸੁਣਨ ਨੂੰ ਮਿਲ ਰਹੀਆਂ ਹਨ। ਸੜਕ ਪੁੱਟੀ ਨੂੰ ਚਾਰ ਤੋਂ ਪੰਜ ਮਹੀਨੇ ਹੋ ਗਏ ਹਨ ਪਰ ਉਸ ਦੀ ਨੁਹਾਰ ਨਹੀਂ ਬਦਲੀ ਜਾ ਸਕੀ। ਹੁਣ ਨੂਰ ਵਾਲਾ ਰੋਡ ’ਤੇ ਬਣੀ ਦਲਦਲ ’ਚ ਇੱਕ ਛੋਟਾ ਹਾਥੀ ਧਸ ਗਿਆ।
ਉਸ ਦੇ ਪਿਛਲੇ ਦੋਵੇਂ ਟਾਇਰ ਚਿੱਕੜ ’ਚ ਪੂਰੀ ਤਰ੍ਹਾਂ ਧਸ ਗਏ। ਪਿਛਲੇ ਦਿਨੀਂ ਇੱਕ ਟਰੱਕ ਜਾਮ ’ਚ ਫਸ ਗਿਆ ਸੀ। ਸੜਕ ’ਤੇ ਕਾਲੀ ਮਿੱਟੀ, ਚਿੱਕੜ ਅਤੇ ਪਾਣੀ ਦੀ ਲੀਕੇਜ ਸਾਫ ਨਜ਼ਰ ਆ ਰਹੀ ਹੈ। ਇਹ ਸੜਕ ਨਹੀਂ, ਕਿਸੇ ਖੇਤ ਦਾ ਚਿੱਕੜ ਲੱਗ ਰਿਹਾ ਹੈ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇਹ ਅਜਿਹੀ ਪਹਿਲੀ ਘਟਨਾ ਨਹੀਂ ਹੈ।
ਪਾਣੀ ਦੀ ਲੀਕੇਜ ਕਾਰਨ ਸੜਕ ਅੰਦਰੋਂ ਪੋਲੀ ਹੋ ਚੁੱਕੀ ਹੈ। ਰੋਜ਼ਾਨਾ ਈ-ਰਿਕਸ਼ਾ ਪਲਟਦੇ ਹਨ, ਸਵਾਰੀਆਂ ਜ਼ਖਮੀ ਹੁੰਦੀਆਂ ਹਨ, ਭਾਰੀ ਵਾਹਨ ਧਸ ਜਾਂਦੇ ਹਨ ਅਤੇ ਘੰਟਿਆਂ-ਬੱਧੀ ਜਾਮ ਲੱਗਦਾ ਹੈ। ਪਾਣੀ ਦੀ ਲੀਕੇਜ ਸੰਬੰਧੀ ਨਗਰ ਨਿਗਮ ਦੇ ਐੱਸਡੀਓ ਨੇ ਭਰੋਸਾ ਦਿੱਤਾ ਸੀ ਕਿ ਲੀਕੇਜ ਠੀਕ ਕਰ ਦਿੱਤੀ ਜਾਵੇਗੀ, ਪਰ ਹਾਲਾਤ ਜਿਉਂ ਦੇ ਤਿਉਂ ਹਨ। ਹਲਕਾ ਵਿਧਾਇਕ ਦੀ ਅਣਦੇਖੀ ਵੀ ਹੁਣ ਇਲਾਕੇ ’ਚ ਚਰਚਾ ਦਾ ਵਿਸ਼ਾ ਬਣ ਗਈ ਹੈ।
ਲੋਕ ਪੁੱਛ ਰਹੇ ਹਨ ਕਿ ਕੀ ਨਗਰ ਨਿਗਮ ਕਿਸੇ ਵੱਡੇ ਹਾਦਸੇ ਦੀ ਉਡੀਕ ’ਚ ਹੈ। ਇਲਾਕਾ ਨਿਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪਾਣੀ ਦੀ ਲੀਕੇਜ ਠੀਕ ਨਾ ਹੋਈ ਤਾਂ ਉਹ ਸੜਕ ਜਾਮ ਕਰਨਗੇ।