ਮਿੱਤਰ ਪਿਆਰੇ ਨੂੰ .. ਸੁਖਜੀਤ ਯਾਦਗਾਰੀ ਸ਼ਬਦ ਲਾਇਬ੍ਰੇਰੀ ਸਨਮਾਨ ਸਮਾਰੋਹ ਮਿੱਤਰ ਪਿਆਰੇ ਨੂੰ .. ਸੁਖਜੀਤ ਯਾਦਗਾਰੀ ਸ਼ਬਦ ਲਾਇਬ੍ਰੇਰੀ ਧੰਨਵਾਦ ਸਨਮਾਨ ਸਮਾਰੋਹ ਕਰਵਾਇਆ
Publish Date: Mon, 19 Oct 2026 07:35 PM (IST)
Updated Date: Tue, 20 Oct 2026 04:03 AM (IST)
ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਸਾਹਿਤ ਸਭਾ ਸਮਰਾਲਾ ਵਲੋਂ ਇਲਾਕੇ ਦੇ ਹੋਰ ਸਾਹਿਤਕ ਹਸਤੀਆਂ ਦੇ ਸਹਿਯੋਗ ਨਾਲ ‘ਮਿੱਤਰ ਪਿਆਰੇ ਨੂੰ . . . ਸੁਖਜੀਤ ਯਾਦਗਾਰੀ ਸ਼ਬਦ ਲਾਇਬ੍ਰੇਰੀ ਸਨਮਾਨ ਸਮਾਰੋਹ ਸਥਾਨਕ ਬੱਸ ਸਟੈਂਡ ਨੇੜ੍ਹੇ ਸਥਿਤ ਲਾਇਬ੍ਰੇਰੀ ਵਿਖੇ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਸਮਾਰੋਹ ਦੀ ਪ੍ਰਧਾਨਗੀ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਤੇ ਪ੍ਰਸਿੱਧ ਕਵੀ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਵਲੋਂ ਕੀਤੀ ਗਈ ਜਦਕਿ ਮੁੱਖ ਮਹਿਮਾਨ ਵਜੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਸ਼ਾਮਲ ਹੋਏ। ਇਸ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਵਜੋਂ ਸਾਹਿਤਕ ਅਕਾਦਮੀ ਦੇ ਸਾਬਕਾ ਪ੍ਰਧਾਨ ਰਵਿੰਦਰ ਭੱਠਲ ਨੇ ਸ਼ਮੂਲੀਅਤ ਕੀਤੀ। ਇਹ ਮੌਕੇ ਮਰਹੂਮ ਕਹਾਣੀਕਾਰ ਸੁਖਜੀਤ ਦੀ ਯਾਦ ਵਿਚ ਸਥਾਪਿਤ ਕੀਤੀ ਲਾਇਬ੍ਰੇਰੀ ਦਾ ਵਿਕਾਸ ਕਰਨ ਲਈ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਅਤੇ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੂੰ ਵਿਸ਼ੇਸ਼ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਕੱਤਰ ਹੋਏ ਸਾਹਿਤਕਾਰਾਂ ਵਿਚ ਡਾਕਟਰ ਸੁਰਜੀਤ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪ੍ਰਸਿੱਧ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ, ਮੁਖਤਿਆਰ ਸਿੰਘ, ਗੁਰਦੀਪ ਸੁਖਜੀਤ ਮਾਛੀਵਾੜਾ ਵਲੋਂ ਵਿਚਾਰ ਚਰਚਾ ਕੀਤੀ ਗਈ। ਸਮਾਗਮ ਵਿਚ ਬੁਲਾਰਿਆਂ ਨੇ ਸਾਹਿਤਕਾਰ ਸੁਖਜੀਤ ਦੀ ਲਾਇਬ੍ਰੇਰੀ ਨਾਲ ਜੁੜੀਆਂ ਯਾਦਾਂ ਦੀ ਚਰਚਾ ਕੀਤੀ। ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿਚ ਤਰਲੋਚਨ ਲੋਚੀ, ਮਨਜਿੰਦਰ ਸਿੰਘ, ਸਹਿਜਪ੍ਰੀਤ ਮਾਂਗਟ, ਡਾਕਟਰ ਹਰਪਾਲ ਭੱਟੀ, ਸੰਦੀਪ ਸ਼ਰਮਾ, ਜਗਦੀਪ ਸਿੱਧੂ, ਸੁਰਜੀਤ ਸੁਮਨ, ਜੋਰਾਵਰ ਸਿੰਘ ਪੰਛੀ, ਮੀਤ ਪਾਨੀਪਤ, ਅਮਰਜੀਤ ਕੌਰ ਮੋਰਿੰਡਾ, ਰਮਨਦੀਪ ਖਮਾਣੋ, ਪ੍ਰੋਫੈਸਰ ਸਤਵੰਤ ਕਮਲ, ਹਰਜਿੰਦਰ ਸਿੰਘ ਰੁਪਾਲੋਂ, ਸੁਖਵਿੰਦਰ ਸਿੰਘ ਭਾਦਲਾ, ਬਲਵੰਤ ਮਾਂਗਟ, ਨਰੇਸ਼ ਨਿਮਾਣਾ ਅਤੇ ਬਿੱਟੂ ਮਾਨੂੰਪੁਰ ਨੇ ਭਾਗ ਲਿਆ। ਇਸ ਮੌਕੇ ਸਾਬਕਾ ਮੈਨੇਜਰ ਗੁਰਮੀਤ ਸਿੰਘ ਕਾਹਲੋਂ, ਕਹਾਣੀਕਾਰ ਜਤਿੰਦਰ ਕੌਰ ਮਾਹਲ, ਸਤਨਾਮ ਸਿੰਘ ਵੀ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਦੀਪ ਦਿਲਬਰ ਨੇ ਅਦਾ ਕੀਤੀ।